ਚੌਂਕੀਮਾਨ, 14 ਫਰਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਤਲਵੰਡੀ ਕਲਾਂ ਵਿਖੇ ਪੀਰ ਬਾਬਾ ਮੱਟ ਵਾਲਿਆਂ ਦੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਪੀਰ ਬਾਬਾ ਮੱਟ ਵਾਲਿਆਂ ਅਤੇ ਪੀਰ ਬਾਬਾ ਢੇਰਾਂ ਵਾਲੇ ਦੇ ਅਸਥਾਨਾਂ 'ਤੇ ਕਰਵਾਏ ਜਾ ਰਹੇ 2 ਰੋਜ਼ਾ ਸਾਲਾਨਾ ਸੱਭਿਆਚਾਰਕ ਮੇਲੇ ਤੇ ਭੰਡਾਰਾ ਦਾ ਪੋਸਟਰ ਜਾਰੀ ਕਰਦਿਆਂ ਮੁੱਖ ਸੇਵਾਦਾਰ ਬਲਦੇਵ ਨਾਥ, ਮੁੱਖ ਸੇਵਾਦਾਰ ਤਰਸੇਮ ਨਾਥ, ਸਰਪੰਚ ਪਰਮਿੰਦਰ ਸਿੰਘ ਤਲਵੰਡੀ, ਪ੍ਰਧਾਨ ਚਤਰ ਸਿੰਘ ਤਲਵੰਡੀ, ਪ੍ਰਧਾਨ ਜਗਜੀਤ ਸਿੰਘ ਗੋਲੂ ਤਲਵੰਡੀ, ਸਰਬਜੀਤ ਸਿੰਘ ਧਨੋਆ ਤੇ ਸੈਕਟਰੀ ਰਾਜੂ ਤਲਵੰਡੀ ਨੇ ਦੱਸਿਆ ਕਿ 22 ਤੇ 23 ਫਰਵਰੀ 2026 ਨੂੰ ਮੇਲਾ ਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ ਤੇ ਸੱਭਿਆਚਾਰਕ ਮੇਲੇ ਦਾ ਉਦਘਾਟਨ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾ ਵਲੋਂ ਸਾਂਝੇ ਤੌਰ 'ਤੇ ਕੀਤਾ ਜਾਵੇਗਾ ਤੇ ਮਿਤੀ 23 ਫਰਵਰੀ ਨੂੰ ਝੰਡਾ ਚੜ੍ਹਾਉਣ ਦੀ ਰਸਮ ਪ੍ਰਬੰਧਕੀ ਕਮੇਟੀ ਵਲੋਂ ਕੀਤੀ ਜਾਵੇਗੀ | ਇਸ ਮੌਕੇ ਪੰਜਾਬੀ ਗਾਇਕਾ ਸੁਰਮਨੀ, ਮੈਂਡੀ ਕਾਲੜਾ, ਗਾਇਕ ਹਰਨੇਕ ਘਾਰੂ, ਜਸਨ ਧਾਲੀਵਾਲ, ਮਨਮੋਹਨ ਭੱਟੀ ਤੇ ਸੀਮਾ ਭੱਟੀ, ਮਹਿੰਦਰ ਹਸਨਪੁਰੀ, ਆਰ.ਕੇ. ਅਰਸ, ਗਾਇਕਾ ਡਾਇਮੰਡ ਜੱਟੀ, ਸੁਭਾਸ ਭੱਟੀ ਤੇ ਬੀਬਾ ਸੋਨੀਆਂ ਪੰਜਾਬੀ ਗੀਤ ਗਾ ਕੇ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ ਤੇ ਸਟੇਜ਼ ਸੈਕਟਰੀ ਦੀ ਸੇਵਾ ਤੇਜਾ ਤਲਵੰਡੀ ਵਲੋਂ ਨਿਭਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਮਿਤੀ 23 ਫਰਵਰੀ ਨੂੰ ਸ਼ਾਮ 6 ਤੋਂ 8 ਵਜੇ ਤੱਕ ਕੱਵਾਲ ਆਪਣੀ ਹਾਜ਼ਰੀ ਲਵਾਉਣਗੇ | ਇਸ ਮੌਕੇ ਅਜਮੇਰ ਸਿੰਘ, ਹਰਜੀਤ ਸਿੰਘ, ਬੂਟਾ ਸਿੰਘ, ਅਵਤਾਰ ਸਿੰਘ, ਬੰਤਾ ਸਿੰਘ ਆਦਿ ਹਾਜ਼ਰ ਸਨ |