ਮੁੱਲਾਂਪੁਰ-ਦਾਖਾ, 14 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਵਿਖੇ ਮਲਹੋਤਰਾ ਪਰਿਵਾਰ ਦੀ ਮਮਤਾ ਰਾਣੀ ਦੀ ਤੀਸਰੀ ਬਰਸੀ ਮੌਕੇ ਸ਼ਤ-ਸ਼ਤਨਮਨ ਕਰਦਿਆਂ ਪਰਿਵਾਰ ਵਲੋਂ ਮਲਹੋਤਰਾ ਵਰਕਸ਼ਾਪ ਸਾਹਮਣੇ ਸੰਗਰਾਂਦ ਫੱਗਣ ਦੀ ਪਹਿਲੀ ਸਵੇਰ ਸੰਗਤ ਲਈ ਲੰਗਰ ਲਗਾਇਆ ਗਿਆ | ਇਸ ਮੌਕੇ ਰਾਜੀਵ ਮਲਹੋਤਰਾ, ਸੰਜੀਵ ਮਲਹੋਤਰਾ ਨੇ ਕਿਹਾ ਕਿ ਸਾਡੀ ਮਾਤਾ ਸੰਤ ਰੂਹ ਸੀ, ਜੋ ਰਾਮ ਨੇ ਕਿਰਪਾ ਕਰਕੇ ਸਾਨੂੰ ਮਿਲਾਈ | ਉਨ੍ਹਾਂ ਦੱਸਿਆ ਕਿ ਘਰੇਲੂ ਔਰਤਾਂ ਵਾਲੇ ਫਰਜ਼ ਨਿਭਾਉਣ ਦੇ ਨਾਲ ਸਾਡੀ ਮਾਂ ਮਮਤਾ ਰਾਣੀ ਸੰਤ ਜਨਾਂ ਦੀ ਸੰਗਤ ਕਰਿਆ ਕਰਦੀ ਸੀ, ਕਿਉਂਕਿ ਸੰਤਜਨ ਮਿਹਰ ਕਰਕੇ ਪ੍ਰਾਣੀ ਨੂੰ ਪ੍ਰਭੂ ਨਾਲ ਜੋੜ ਦਿੰਦੇ ਹਨ | ਜ਼ਿਕਰਯੋਗ ਹੈ ਕਿ ਮਲਹੋਤਰਾ ਪਰਿਵਾਰ ਪਿਛਲੇ ਵਰਿ੍ਹਆਂ ਤੋਂ ਫੱਗਣ ਮਹੀਨੇ ਦੀ ਸੰਗਰਾਂਦ ਮੌਕੇ ਮਮਤਾ ਰਾਣੀ ਦੀ ਯਾਦ 'ਚ ਲੰਗਰ ਲਗਾਉਂਦਾ ਆ ਰਿਹਾ | ਮੰਦਰ ਹੋਵੇ ਜਾਂ ਗੁਰਦੁਆਰਾ ਸਤਿਸੰਗ ਨੂੰ ਪਹਿਲ ਦੇਣ ਵਾਲੇ ਰਾਜੀਵ ਮਲਹੋਤਰਾ, ਸੰਜੀਵ ਮਲਹੋਤਰਾ ਭਰਾ ਹੌਂਸਲੇ, ਦਿ੍ੜਤਾ ਅਤੇ ਇੱਛਾ ਸ਼ਕਤੀ ਨਾਲ ਗੁਰੂ ਕੇ ਲੰਗਰਾਂ ਦੌਰਾਨ ਵਧ-ਚੜ੍ਹ ਕੇ ਯੋਗਦਾਨ ਪਾਉਂਦੇ ਆ ਰਹੇ ਹਨ | ਫੱਗਣ ਦੇ ਪਹਿਲੇ ਦਿਨ ਮਲਹੋਤਰਾ ਪਰਿਵਾਰ ਵਲੋਂ ਲੰਗਰ ਸਮੇਂ ਅਜੇ ਮਲਹੋਤਰਾ, ਫਿਰਾਜੂ ਮਲਹੋਤਰਾ, ਕਿ੍ਸ਼, ਸ਼ੁਸ਼ੀਲ ਬਾਂਸਲ, ਸੁਰੇਸ਼ ਬਾਂਸਲ, ਵਿਜੇ ਚੌਧਰੀ, ਸੰਜੀਵ ਢੰਡ, ਪ੍ਰਦੀਪ ਕੁਮਾਰ, ਹੋਰ ਮੌਜੂਦ ਸਨ |