17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਡਾ. ਗੁਰਚਰਨ ਸਿੰਘ ਬੜਿੰਗ ਵਲੋਂ ਲਾਇਬ੍ਰੇਰੀ ਲਈ ਸੈਂਕੜੇ ਪੁਸਤਕਾਂ ਭੇਟ

ਡਾ. ਗੁਰਚਰਨ ਸਿੰਘ ਬੜਿੰਗ ਲਾਇਬ੍ਰੇਰੀ ਲਈ ਪੁਸਤਕਾਂ ਭੇਟ ਕਰਦੇ ਹੋਏ | ਅਜੀਤ ਤਸਵੀਰ <br/> 15-02-2026
ਰਾਏਕੋਟ, 14 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਥੇਬੰਦਕ ਸਕੱਤਰ ਡਾ. ਗੁਰਚਰਨ ਸਿੰਘ ਬੜਿੰਗ ਰਾਏਕੋਟ ਅਤੇ ਉਨ੍ਹਾਂ ਦੀ ਧਰਮਪਤਨੀ ਵਲੋਂ ਗ਼ਦਰੀ ਸ਼ਹੀਦ ਹਾਫਿਜ਼ ਅਬਦੁੱਲਾ ਅਤੇ ਅਸ਼ਫਾਕ ਉੱਲਾਖਾਂ ਦੀ ਯਾਦ 'ਚ ਕਾਮਰੇਡ ਹਰਭਗਵਾਨ ਭੀਖੀ ਵਲੋਂ ਭੀਖੀ ਵਿਖੇ ਚਲਾਈ ਜਾ ਰਹੀ ਯਾਦਗਾਰੀ ਲਾਇਬ੍ਰੇਰੀ ਲਈ ਸੈਂਕੜੇ ਕਿਤਾਬਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਡਾ. ਗੁਰਚਰਨ ਸਿੰਘ ਰਾਏਕੋਟ ਨੇ ਆਖਿਆ ਕਿ ਕਿਤਾਬਾਂ ਹੀ ਮਨੁੱਖ ਦਾ ਅਸਲ ਸਰਮਾਇਆ ਹਨ | ਡਾ. ਗੁਰਚਰਨ ਸਿੰਘ ਰਾਏਕੋਟ ਨੇ ਇਹ ਵੀ ਦੱਸਿਆ ਕਿ ਇੰਨ੍ਹਾਂ ਭੇਟ ਕੀਤੀਆਂ ਪੁਸਤਕਾਂ ਵਿਚ ਹਰ ਵਿਸ਼ੇ ਨਾਲ ਸਬੰਧਿਤ ਕਿਤਾਬਾਂ ਲਾਇਬ੍ਰੇਰੀ ਲਈ ਭੇਟ ਕੀਤੀਆਂ ਗਈਆਂ ਹਨ ਤਾਂ ਜੋ ਲਾਇਬ੍ਰੇਰੀ ਵਿਚ ਜਾ ਕੇ ਪੁਸਤਕਾਂ ਪੜ੍ਹਨ ਦੇ ਚਾਹਵਾਨ ਆਪਣੇ ਗਿਆਨ ਵਿਚ ਚੋਖਾ ਵਾਧਾ ਕਰ ਸਕਣ | ਇਸ ਕੀਤੇ ਉਪਰਾਲੇ 'ਤੇ ਕਾਮਰੇਡ ਹਰਭਗਵਾਨ ਭੀਖੀ ਵਲੋਂ ਡਾ. ਗੁਰਚਰਨ ਸਿੰਘ ਰਾਏਕੋਟ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਸਰਕਾਰੀ ਸਕੂਲ ਨਡਾਲਾ ਵਿਖੇ ਨਵੇਂ ਸੈਸ਼ਨ ਦੀ ਅਰੰਭਤਾ <br/> ਅਗਲੀ ਖ਼ਬਰ ਰਾਮੂਵਾਲੀਆ ਵਲੋਂ ਜਸਵੰਤ ਸਿੰਘ ਸੁਧਾਰੀਆ ਨਾਲ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।