ਮੁੱਲਾਂਪੁਰ-ਦਾਖਾ, 14 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ (ਟਰੱਸਟੀ ਮਾਤਾ ਗੁਜਰੀ ਮੈਮੋਰੀਅਲ ਮੈਡੀਕਲ ਕਾਲਜ ਕਿਸ਼ਨਗੰਜ, ਬਿਹਾਰ), ਸਾਬਕਾ ਸਰਪੰਚ ਤਰਲੋਚਨ ਸਿੰਘ ਗਰੇਵਾਲ ਲਲਤੋਂ ਕਲਾਂ ਵਲੋਂ ਬੀਬੀ ਇੰਦਰਜੀਤ ਕੌਰ ਦੇ ਅਕਾਲ ਚਲਾਣੇ 'ਤੇ ਉਨ੍ਹਾਂ ਦੇ ਪਤੀ ਜਸਵੰਤ ਸਿੰਘ ਸੁਧਾਰੀਆ, ਸਪੁੱਤਰ ਇਸ਼ਪ੍ਰੀਤ ਸਿੰਘ ਵਿੱਕੀ ਨਾਲ ਦੁੱਖ ਪ੍ਰਗਟਾਇਆ | ਸਵ: ਇੰਦਰਜੀਤ ਕੌਰ ਨਮਿਤ ਅੰਤਿਮ ਅਰਦਾਸ ਦਿਨ 18 ਫਰਵਰੀ ਬੁੱਧਵਾਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਰਾਏਕੋਟ ਰੋਡ ਮੰਡੀ ਮੁੱਲਾਂਪੁਰ ਦਾਖਾ ਵਿਖੇ ਹੋਵੇਗੀ | ਪੰਜਾਬੀ ਫ਼ਿਲਮੀ ਅਦਾਕਾਰ/ਗਾਇਕ ਹਰਭਜਨ ਮਾਨ, ਗੁਰਸੇਵਕ ਮਾਨ, ਸੰਗੀਤਕਾਰ ਜੈਦੇਵ ਕੁਮਾਰ, ਗਾਇਕ ਜਸਬੀਰ ਜੱਸੀ, ਮਨਮੋਹਣ ਵਾਰਿਸ, ਕਮਲ ਹੀਰ, ਸੰੰਗਤਾਰ, ਮਹਿਤਾਬ ਵਿਰਕ, ਤਰਸੇਮ ਸਿੰਘ ਕੈਨੇਡਾ, ਪੰਜਾਬੀ ਲਹਿਰਾਂ ਰੇਡਿਓ ਟੋਰਾਂਟੋ ਦੇ ਨਿਰਦੇਸ਼ਕ ਸਤਿੰਦਰਪਾਲ ਸਿੰਘ ਸਿੱਧਵਾਂ, ਜਥੇਦਾਰ ਪਰਮਿੰਦਰ ਸਿੰਘ ਸੋਹਾਣਾ, ਹੋਰਨਾਂ ਵਲੋਂ ਇਸ਼ਪ੍ਰੀਤ ਸਿੰਘ ਵਿੱਕੀ ਦੀ ਮਾਤਾ ਇੰਦਰਜੀਤ ਕੌਰ ਦੇ ਅਕਾਲ ਚਲਾਣੇ 'ਤੇ ਦੁੱਖ ਸਾਂਝਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ |