17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪਿੰਡ ਬੋਦਲਵਾਲਾ ਵਿਖੇ ਚੌਥਾ ਸੱਭਿਆਚਾਰਕ ਮੇਲਾ ਅੱਜ

ਅਜੀਤ ਡੈਸਕ 15-02-2026
ਜਗਰਾਉਂ, 14 ਫਰਵਰੀ (ਗੁਰਦੀਪ ਸਿੰਘ ਮਲਕ)-ਪੀਰ ਬਾਬਾ ਨੌ-ਗਜੀਆ ਦੀ ਯਾਦ 'ਚ ਪਿੰਡ ਬੋਦਲਵਾਲਾ ਵਿਖੇ ਪ੍ਰਧਾਨ ਸੰਦੀਪ ਕਮਲ ਵਲੋਂ ਸਾਥੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਸੱਭਿਆਚਾਰਕ ਮੇਲਾ ਅੱਜ 15 ਫਰਵਰੀ, ਦਿਨ ਐਤਵਾਰ ਨੂੰ ਬੜੇ ਧੂਮ-ਧਮੱਕੇ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਪ੍ਰਧਾਨ ਸੰਦੀਪ ਕਮਲ ਨੇ ਦੱਸਿਆ ਕਿ ਇਸ ਵਾਰ ਸੱਭਿਆਚਾਰ ਮੇਲੇ ਦੇ ਨਾਲ-ਨਾਲ ਇਕ ਜ਼ਰੂਰਤਮੰਦ ਪਰਿਵਾਰ ਦੀ ਬੇਟੀ ਦਾ ਕਮੇਟੀ ਵਲੋਂ ਵਿਆਹ ਕੀਤਾ ਜਾਵੇਗਾ | ਉਨ੍ਹਾ ਦੱਸਿਆ ਕਿ ਬੋਦਲਵਾਲਾ ਪਿੰਡ ਵਿਚ ਅਸੀਂ ਇਹ ਚੌਥਾ ਮੇਲਾ ਕਰਵਾ ਰਹੇ ਹਾਂ | ਇਸ ਸੱਭਿਆਚਾਰਕ ਮੇਲੇ 'ਚ ਉੱਘੇ ਪੰਜਾਬੀ ਗਾਇਕ ਲਵਲੀ ਨਿਰਮਾਣ ਧੂਰੀ, ਹਰਮਨ ਛੱਤਾ, ਜੱਸੀ ਹਰਦੀਪ, ਗਿੱਲ ਅਖਾੜਾ, ਅਮਨ ਅਰੋੜਾ, ਪਿਰਤ ਬਾਜਵਾ, ਯਸਲੀਨ, ਲਵਿਸ ਤਲਵਾਰ ਅਤੇ ਭਜਨ ਸਿੰਘ ਤੇਜੀ ਆਦਿ ਕਲਾਕਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ | ਉਨ੍ਹਾਂ ਦੱਸਿਆ ਕਿ ਮੇਲਾ ਕਰਵਾਉਣ 'ਚ ਇੰਦਰਜੀਤ ਸਿੰਘ ਕੈਨੇਡਾ, ਰਵੀ ਪੱਬੀਆਂ ਯੂ.ਐੱਸ.ਏ., ਕਮਿੱਕਰ ਸਿੰਘ ਜੰਡੀ ਯੂ.ਐੱਸ.ਏ., ਸਰਪੰਚ ਕੁਲਦੀਪ ਸਿੰਘ ਢਿੱਲੋਂ, ਲਛਮਣ ਸਿੰਘ, ਰਾਜਪ੍ਰੀਤ ਸਿੰਘ ਢਿੱਲੋਂ, ਗੁਰਿੰਦਰ ਸਿੰਘ ਛੀਨਾ, ਭੁਪਿੰਦਰ ਸਿੰਘ ਸਿੱਧੂ ਦਾ ਅਹਿਮ ਯੋਗਦਾਨ ਹੋਵੇਗਾ |
ਪਿਛਲੀ ਖ਼ਬਰ ਰਾਮੂਵਾਲੀਆ ਵਲੋਂ ਜਸਵੰਤ ਸਿੰਘ ਸੁਧਾਰੀਆ ਨਾਲ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਡਾ: ਪੂਰਨ ਸਿੰਘ ਦੀ ਸਵੈ-ਜੀਵਨੀ ਦਾ ਲੋਕ ਅਰਪਣ ਕੱਲ੍ਹ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।