ਰਾੜਾ ਸਾਹਿਬ, 28 ਫਰਵਰੀ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਕਟਾਹਰੀ ਵਿਖੇ ਬਾਬਾ ਮਨਸ਼ਾਦਾਸ ਜੀ ਦੀਆਂ ਸਮਾਧਾਂ 'ਤੇ ਸਰਬੱਤ ਦੇ ਭਲੇ ਲਈ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਸਰਪੰਚ ਮਨਦੀਪ ਸਿੰਘ ਪੰਨੂੰ ਨੇ ਦੱਸਿਆ ਕਿ ਹਰ ਸਾਲ ਦੀਆਂ ਤਰ੍ਹਾਂ ਸਮੂਹ ਨਗਰ ਨਿਵਾਸੀਆਂ ਦੇਸ ਸਾਂਝੇ ਸਹਿਯੋਗ ਸਦਕਾ ਸਰਬੱਤ ਦੇ ਭਲੇ ਲਈ ਸਮਾਧਾਂ ਤੇ ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਅੱਜ ਸਮਾਗਮਾਂ ਦੇ ਅਖੀਰਲੇ ਦਿਨ ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਉਨ੍ਹਾਂ ਨਾਲ ਚੇਅਰਮੈਨ ਸਾਬਕਾ ਸਰਪੰਚ ਦਲਵਿੰਦਰ ਸਿੰਘ ਝਾਬੇਵਾਲ ਵੀ ਸਨ | ਹਲਕਾ ਵਿਧਾਇਕ ਗਿਆਸਪੁਰਾ ਦਾ ਸਮਾਗਮ ਵਿੱਚ ਪਹੰੁਚਣ ਤੇ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਮਨਦੀਪ ਸਿੰਘ ਪੰਨੂੰ ਸਰਪੰਚ, ਸਤਨਾਮ ਸਿੰਘ ਗਾਗੂ, ਹਰਜੰਗ ਸਿੰਘ ਪੰਚ , ਮਨਦੀਪ ਸਿੰਘ ਪੰਚ, ਬਲਵੀਰ ਸਿੰਘ ਪੰਚ, ਕਮਿੱਕਰ ਸਿੰਘ ਕਾਲਾ , ਹਰਮਨਦੀਪ ਸਿੰਘ ਬਾਂਟੂ, ਹੈਰੀ, ਰਣਧੀਰ ਸਿੰਘ ਧੀਰਾ, ਰਮਨਦੀਪ ਸਿੰਘ ਕਾਲਾ, ਦਲੀਪ ਸਿੰਘ, ਸੁੱਖੀ, ਗੁਰਦਰਸ਼ਨ ਸਿੰਘ , ਗੁਰਮੀਤ ਸਿੰਘ, ਸਾਹਿਬ ਸਿੰਘ, ਦਲਵੀਰ ਸਿੰਘ, ਕਰਨਵੀਰ ਸਿੰਘ ਪੰਨੂੰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸਨ | ਇਸ ਸਮੇਂ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ |