23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਰਣਬੀਰ ਰਾਹੀ ਤੇ ਬਲਵੀਰ ਚੰਦ ਦੀ ਅਗਵਾਈ ਹੇਠ ਰੈਲੀ ਲਈ ਜਥਾ ਹੋਇਆ ਰਵਾਨਾ <br/>

ਅਜੀਤ ਡੈਸਕ 02-03-2026
ਮਾਛੀਵਾੜਾ ਸਾਹਿਬ, 1 ਮਾਰਚ (ਰਾਜਦੀਪ ਸਿੰਘ ਅਲਬੇਲਾ)-ਅਨਾਜ ਮੰਡੀ ਸਮਰਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ 'ਪੰਜਾਬ ਬਚਾਓ' ਰੈਲੀ ਸਮਰਾਲਾ 'ਚ ਹਲਕਾ ਇੰਚਾਰਜ ਪਰਮਜੀਤ ਢਿੱਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੰਦਰਾ ਕਾਲੋਨੀ ਮਾਛੀਵਾੜਾ ਸਾਹਿਬ ਤੋਂ ਰਣਬੀਰ ਸਿੰਘ ਰਾਹੀ, ਬਲਵੀਰ ਚੰਦ ਦੀ ਅਗਵਾਈ 'ਚ ਭਰਵੇਂ ਇਕੱਠ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਹੋਏ ਲੋਕ ਪੱਖੀ ਕਾਰਜਾਂ ਨੂੰ ਦੇਖਦੇ ਹੋਏ ਅੱਜ ਲੋਕ ਆਪ ਮੁਹਾਰੇ ਅਕਾਲੀ ਦਲ ਦੀਆਂ ਰੈਲੀਆਂ 'ਚ ਪਹੁੰਚ ਰਹੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿਸ਼ਾਲ ਰੂਪ ਧਾਰਨ ਕਰ ਰਹੀਆਂ ਹਨ | ਸਮਰਾਲਾ ਰੈਲੀ 'ਚ ਮਾਛੀਵਾੜਾ ਸਾਹਿਬ ਤੋਂ ਮਨਜੀਤ ਸਿੰਘ ਢਿੱਲੋਂ, ਜਸਵੀਰ ਸਿੰਘ ਲੱਛਾ, ਸੁਖਵੀਰ ਸਿੰਘ ਭੋਲਾ, ਲਵਪ੍ਰੀਤ ਸਿੰਘ, ਜਸਵੰਤ ਸਿੰਘ, ਕਰਮਜੀਤ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਜਰਨੈਲ ਸਿੰਘ, ਪੁੰਨੂੰ ਮਹਿਰਾ, ਸੋਮ ਨਾਥ, ਹਰਨੇਕ ਸਿੰਘ, ਸ਼ੈਂਟੀ ਕੁਮਾਰ, ਹਰਦੀਪ ਸਿੰਘ, ਚਰਨਜੀਤ ਸਿੰਘ, ਹਰਦੀਪ ਦਿਉਲ, ਭਜਨ ਸਿੰਘ, ਕੁਲਵੰਤ ਸਿੰਘ, ਸ਼ਾਮ ਸਿੰਘ ਆਦਿ ਹਾਜ਼ਰ ਸਨ |
01ਖੰਨਾ21


ਪਿਛਲੀ ਖ਼ਬਰ 74ਵੇਂ ਸ਼ਹੀਦੀ ਜੋੜ ਮੇਲੇ 'ਤੇ ਖ਼ੂਨਦਾਨ ਕੈਂਪ ਅਤੇ ਫ਼੍ਰੀ ਮੈਡੀਕਲ ਕੈਂਪ ਲਾਇਆ <br/> ਅਗਲੀ ਖ਼ਬਰ ਪਿੰਡ ਸੋਹੀਆ ਦੇ ਆਰੀਅਨ ਨੇ ਥਾਈਲੈਂਡ 'ਚ ਗੋਲਡ ਮੈਡਲ ਜਿੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।