23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

74ਵੇਂ ਸ਼ਹੀਦੀ ਜੋੜ ਮੇਲੇ 'ਤੇ ਖ਼ੂਨਦਾਨ ਕੈਂਪ ਅਤੇ ਫ਼੍ਰੀ ਮੈਡੀਕਲ ਕੈਂਪ ਲਾਇਆ <br/>

ਅਜੀਤ ਡੈਸਕ 02-03-2026
ਦੋਰਾਹਾ, 1 ਮਾਰਚ ਮਨਜੀਤ ਸਿੰਘ ਗਿੱਲ)-ਪਿੰਡ ਅਜਨੋਦ ਵਿਖੇ ਗੁਰਦੁਆਰਾ ਸਾਹਿਬ ਬਾਬੇ ਸ਼ਹੀਦਾਂ ਦੇ 74ਵੇਂ ਸਲਾਨਾ ਸ਼ਹੀਦੀ ਜੋੜ ਮੇਲੇ ਤੇ ਮਨੁੱਖਤਾ ਦੇ ਭਲੇ ਲਈ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ 868ਵਾਂ ਮਹਾਨ ਖ਼ੂਨਦਾਨ ਕੈਂਪ ਗੁ: ਸਾਹਿਬ ਬਾਬੇ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ | ਇਸ ਮੌਕੇ 'ਤੇ ਮਹਾਨ ਖ਼ੂਨਦਾਨ ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਭਾਈ ਘੱਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਤੇ ਸਾਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਹਰ ਤੰਦਰੁਸਤ ਇਨਸਾਨ ਨੂੰ ਤਿੰਨ ਮਹੀਨੇ ਬਾਅਦ ਖ਼ੂਨਦਾਨ ਕਰਨਾ ਚਾਹੀਦਾ | ਖ਼ੂਨਦਾਨ ਰਾਹੀਂ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ | ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਖ਼ੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ 'ਤੇ ਸੁਖਜਿੰਦਰ ਸਿੰਘ ਸੁਖੀ ਅਜਨੌਦ ਨੇ ਦਸਿਆ ਸਿੱਧੂ ਹਸਪਤਾਲ ਦੋਰਾਹਾ ਦੇ ਡਾਇਰੈਕਟ ਡਾ: ਗੁਰਸ਼ਰਨ ਕੌਰ ਸਿੱਧੂ, ਡਾ: ਧਰਮਿੰਦਰ ਸਿੰਘ ਦੀ ਦੇਖ ਰੇਖ ਹੇਠ ਫ਼ਰੀ ਮੈਡੀਕਲ ਕੈਂਪ ਦੌਰਾਨ 500 ਮਰੀਜ਼ਾਂ ਦਾ ਫ਼ਰੀ ਚੈਕ-ਅੱਪ ਅਤੇ ਦਵਾਈਆਂ ਵੰਡੀਆਂ ਅਤੇ ਭਾਈ ਘੱਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦਸਿਆ ਖ਼ੂਨਦਾਨ ਕੈਂਪ ਦੌਰਾਨ 100 ਬਲੱਡ ਯੂਨਿਟ ਰੈੱਡ ਕਰਾਸ ਸੁਸਾਇਟੀ ਅਤੇ ਮੈਡੀਸਿਟੀ ਹਸਪਤਾਲ ਦੀ ਟੀਮ ਦੇ ਸਹਿਯੋਗ ਨਾਲ ਇਕੱਤਰ ਹੋਇਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਦਿਤਾ ਜਾਵੇਗਾ | ਇਸ ਮੌਕੇ 'ਤੇ ਬਲਜੀਤ ਸਿੰਘ ਦਿਉਲ, ਬਲਦੇਵ ਸਿੰਘ ਸੰਧੂ, ਰਿਕੀ ਅਜਨੌਦ, ਲਵਪ੍ਰੀਤ ਸਿੰਘ, ਜਤਿੰਦਰ ਸਿੰਘ ਹੈਪੀ ਹਰਨਾਪੁਰਾ, ਅਮਰਿੰਦਰ ਸਿੰਘ ਦਿਓਲ, ਅਵਤਾਰ ਸਿੰਘ ਸਿੱਧੂ ਕਾਨੂੰਗੋ, ਮੈਨੇਜਰ ਤਲਵਿੰਦਰ ਸਿੰਘ ਹੈਪੀ, ਮੋਹਨ ਸਿੰਘ ਭੰਡਾਲ, ਸੁਖਵਿੰਦਰ ਸਿੰਘ ਰਿੰਕੂ, ਮਾਸਟਰ ਗੁਰਬਚਨ ਸਿੰਘ, ਹਰਪ੍ਰੀਤ ਸਿੰਘ ਹੈਪੀ, ਜਤਿੰਦਰ ਸਿੰਘ ਸਿਧੂ, ਅਵਤਾਰ ਸਿੰਘ ਮੱਲ੍ਹੀ, ਰਮਨਦੀਪ ਸਿੰਘ ਮੱਲ੍ਹੀ, ਪੰਚ ਬਲਜੀਤ ਸਿੰਘ, ਨਾਜ਼ਰ ਸਿੰਘ ਫ਼ੌਜੀ, ਸਵਰਨਜੀਤ ਸਿੰਘ ਗੋਲਡੀ, ਕੁਲਵੰਤ ਸਿੰਘ, ਬਾਬਾ ਜਗਦੇਵ ਸਿੰਘ, ਲਵਪ੍ਰੀਤ ਸਿੰਘ ਨੱਤ ਅਤੇ ਗੁ: ਬਾਬੇ ਸ਼ਹੀਦਾਂ ਦੀ

ਪਿਛਲੀ ਖ਼ਬਰ ਵਧੀਆ ਸੇਵਾਵਾਂ ਦੇਣ ਬਦਲੇ ਮੁਹੱਲਾ ਕਲੀਨਿਕ ਸੋਮਲ ਖੇੜੀ ਦੇ ਡਾਕਟਰ ਰੋਹਿਤ ਮੋਦਗਿੱਲ ਸਨਮਾਨਿਤ <br/> ਅਗਲੀ ਖ਼ਬਰ ਰਣਬੀਰ ਰਾਹੀ ਤੇ ਬਲਵੀਰ ਚੰਦ ਦੀ ਅਗਵਾਈ ਹੇਠ ਰੈਲੀ ਲਈ ਜਥਾ ਹੋਇਆ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।