22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਵਧੀਆ ਸੇਵਾਵਾਂ ਦੇਣ ਬਦਲੇ ਮੁਹੱਲਾ ਕਲੀਨਿਕ ਸੋਮਲ ਖੇੜੀ ਦੇ ਡਾਕਟਰ ਰੋਹਿਤ ਮੋਦਗਿੱਲ ਸਨਮਾਨਿਤ <br/>

ਅਜੀਤ ਡੈਸਕ 02-03-2026
ਮਲੌਦ, 1 ਮਾਰਚ (ਸਹਾਰਨ ਮਾਜਰਾ)- 'ਆਪ' ਸਰਕਾਰ ਵਲੋਂ ਲੋਕ ਸਹੂਲਤ ਲਈ ਬਣਾਏ ਮੁਹੱਲਾ ਕਲੀਨਿਕ ਪਿੰਡ ਸੋਮਲਖੇੜੀ ਦੇ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਕਲੀਨਿਕ ਦੇ ਮੁੱਖ ਡਾ. ਰੋਹਿਤ ਮੋਦਗਿੱਲ ਦੇ ਉੱਦਮ ਸਦਕਾ ਕਰਵਾਏ ਗਏ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਡਾ. ਰੋਹਿਤ ਮੌਦਗਿੱਲ ਨੇ ਕਿਹਾ ਕਿ ਸਮਰੱਥ ਗੁਰੂ ਸਾਹਿਬ ਦਾ ਓਟ ਆਸਰਾ ਲੈਣਾ ਹਰੇਕ ਮਨੁੱਖ ਦਾ ਫ਼ਰਜ਼ ਬਣਦਾ ਹੈ | ਕਿਉਂਕਿ ਗੁਰੂ ਸਾਹਿਬ ਤੋਂ ਪ੍ਰੇਰਨਾ ਲੈ ਕੇ ਹੀ ਫ਼ਲਸਫ਼ੇ ਨੂੰ ਸਮਝਦਿਆਂ ਹੋਇਆਂ ਮਨੁੱਖ ਜ਼ਿੰਦਗੀ ਦੇ ਹਰ ਪੰਧ ਨੂੰ ਅੱਗੇ ਵਧਾ ਸਕਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਸਮੂਹ ਸਟਾਫ਼ ਬਹੁਤ ਖ਼ੁਸ਼ਨਸੀਬ ਹਾਂ ਕਿ ਸਾਨੂੰ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਹੋਇਆ ਹੈ ਅਤੇ ਲੋੜਵੰਦ ਮਰੀਜ਼ ਦੀ ਸੇਵਾ ਕਰਨ ਦੀ ਡਿਊਟੀ ਪ੍ਰਮਾਤਮਾ ਨੇ ਲਗਾਈ ਹੈ ਜਿਸ ਨੂੰ ਅਸੀਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹਾਂ | ਇਸ ਮੌਕੇ ਨਗਰ ਪੰਚਾਇਤ ਮਲੌਦ ਦੇ ਉੱਪ ਪ੍ਰਧਾਨ ਰਛਪਾਲ ਸਿੰਘ ਪਾਲਾ ਸੋਮਲਖੇੜੀ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਮਲੌਦ ਪ੍ਰਧਾਨ ਬਹਾਦਰ ਸਿੰਘ ਸੋਮਲਖੇੜੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹੱਲਾ ਕਲੀਨਿਕ ਬਣਾ ਕੇ ਲੋੜਵੰਦ ਮਰੀਜ਼ਾਂ ਲਈ ਇੱਕ ਬਹੁਤ ਵੱਡਾ ਕਾਰਜ ਕੀਤਾ ਹੈ | ਜਿਸ ਨਾਲ ਮਰੀਜ਼ਾਂ ਨੂੰ ਬਿਲਕੁਲ ਘਰ ਦੇ ਨਜ਼ਦੀਕ ਹੀ ਬਹੁਤ ਚੰਗੀਆਂ ਅਤੇ ਮਿਆਰੀ ਸਿਹਤ ਸਹੂਲਤਾਂ ਮਿਲ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਸਾਰੂ ਸੋਚ ਸਦਕਾ ਅਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀਆਂ ਕੋਸ਼ਿਸ਼ਾਂ ਸਦਕਾ ਨਗਰ ਸੋਮਲਖੇੜੀ ਵਿਖੇ ਚੱਲ ਰਹੇ ਇਸ ਮੁਹੱਲਾ ਕਲੀਨਿਕ ਵਿੱਚ ਬਹੁਤ ਹੀ ਕਾਬਿਲ ਡਾਕਟਰ ਇਮਾਨਦਾਰੀ ਅਤੇ ਸੂਝ ਬੂਝ ਨਾਲ ਸਿਹਤ ਸੇਵਾਵਾਂ ਦੇ ਰਹੇ ਹਨ | ਇੱਥੇ ਦਵਾਈਆਂ ਮੁਫ਼ਤ ਮਿਲਦੀਆਂ ਹਨ ਅਤੇ ਟੈਸਟ ਵੀ ਮੁਫ਼ਤ ਹੁੰਦੇ ਹਨ | ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਅਪੀਲ ਕੀਤੀ ਕਿ ਮੁਹੱਲਾ ਕਲੀਨਿਕ ਵਿੱਚ ਬਿਮਾਰੀ ਵੇਲੇ ਸੁਵਿਧਾ ਲੈ ਸਕਦੇ ਹਨ ਕਿਉਂਕਿ ਪੰਜਾਬ ਸਰਕਾਰ ਵਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਮਕੌਰ ਸਿੰਘ, ਕੌਂਸਲਰ ਪਾਲਾ ਸੋਮਲਖੇੜੀ ਅਤੇ ਬਹਾਦਰ ਸੋਮਲ ਵਲੋਂ ਡਾ. ਰੋਹਿਤ ਮੋਦਗਿੱਲ ਅਤੇ ਸਮੂਹ ਸਟਾਫ਼ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁਹੱਲਾ ਕਲੀਨਿਕ ਦੇ ਫਾਰਮਾਸਿਸਟ ਅਮਨਦੀਪ ਕੌਰ, ਕਲੀਨਿਕ ਅਸਿਸਟੈਂਟ ਜਸਪ੍ਰੀਤ ਕੌਰ, ਸਕੱਤਰ ਕੁਲਵਿੰਦਰ ਸਿੰਘ ਕਰਤਾਰ ਸਿੰਘ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਭਗਤ ਸੰਜੀਵ ਕੁਮਾਰ ਦੀ ਅਗਵਾਈ 'ਚ ਖੰਨਾ ਦੇ ਬਾਬਾ ਬਾਲਕ ਨਾਥ ਤੇ ਦੁਰਗਾ ਮਾਤਾ ਮੰਦਿਰ ਤੋਂ 53ਵੀਂ ਝੰਡਾ ਫੇਰੀ ਕੱਢੀ <... ਅਗਲੀ ਖ਼ਬਰ 74ਵੇਂ ਸ਼ਹੀਦੀ ਜੋੜ ਮੇਲੇ 'ਤੇ ਖ਼ੂਨਦਾਨ ਕੈਂਪ ਅਤੇ ਫ਼੍ਰੀ ਮੈਡੀਕਲ ਕੈਂਪ ਲਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।