25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਿਵਲ ਹਸਪਤਾਲ ਦੀ ਨਰਸਿੰਗ ਸਿਸਟਰ ਪਰਮਜੀਤ ਕੌਰ ਦੇ ਪਤੀ ਲਵਲੀ ਸਵੈਚ ਦਾ ਭੋਗ ਬਗ਼ਲੀ ਕਲਾਂ ਵਿਖੇ ਭਲਕੇ

ਅਜੀਤ ਡੈਸਕ 11-04-2026
ਬੀਜਾ, 10 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਸਿਵਲ ਹਸਪਤਾਲ ਖੰਨਾ ਵਿਖੇ ਲੰਬੇ ਸਮੇਂ ਤੋਂ ਨਰਸਿੰਗ ਦੇ ਤੌਰ 'ਤੇ ਸੇਵਾ ਨਿਭਾ ਰਹੀ ਪਰਮਜੀਤ ਕੌਰ ਸਵੈਚ ਦੇ ਪਤੀ ਸਵ. ਰਣਜੀਤ ਸਿੰਘ ਲਵਲੀ ਦਾ ਬੀਤੀ ਦਿਨੀਂ ਇੱਕ ਸੜਕ ਦੁਰਘਟਨਾ ਦੌਰਾਨ ਦਿਹਾਂਤ ਹੋ ਗਿਆ ਸੀ¢ ਅੱਜ ਸਿਵਲ ਹਸਪਤਾਲ ਖੰਨਾ ਦੇ ਡਾ. ਸੰਦੀਪ ਸਿੰਘ ਸਿੱਧੂ ਐੈੱਸ. ਐੈੱਮ. ਓ. ਮਾਨੂੰਪੁਰ, ਡਾ. ਜਸਦੇਵ ਸਿੰਘ ਐੈੱਸ. ਐੈੱਮ. ਓ. ਮਾਛੀਵਾੜਾ, ਡਾ. ਮਨਿੰਦਰ ਭਸੀਨ ਐੈੱਸ. ਐੈੱਮ. ਓ. ਖੰਨਾ, ਡਾ. ਸਤਿਆਜੀਤ ਸਿੰਘ ਮਾਨੂੰਪੁਰ, ਦੀਦਾਰ ਸਿੰਘ ਭੱਟੀ, ਗੁਰਪ੍ਰੀਤ ਸਿੰਘ ਭੱਟੀ, ਇੰਦਰਜੀਤ ਸਿੰਘ ਲੋਪੋਂ, ਬਰਜਿੰਦਰ ਸਿੰਘ ਲੋਪੋਂ, ਡੀ. ਐੱਸ. ਪੀ. ਗੁਰਪ੍ਰਤਾਪ ਸਿੰਘ, ਸ਼ਿਵਰਾਜ ਸਿੰਘ ਸੀ. ਐੈੱਚ. ਓ., ਨਵਦੀਪ ਸਿੰਘ ਸੀ. ਐੱਚ. ਓ., ਸੁਖਵਿੰਦਰ ਕੌਰ ਸੀ. ਐੈਚ. ਓ., ਹਰਵਿੰਦਰ ਸਿੰਘ ਮਲੌਦ, ਪਿ੍ਤਪਾਲ ਸਿੰਘ ਘੁਡਾਣੀ, ਕੁਲਰਾਜ ਸਿੰਘ ਕੈਨੇਡਾ, ਗੁਰਦੀਪ ਸਿੰਘ ਬੀ. ਈ. ਮਾਨੂੰਪੁਰ, ਸਿਮਰਨ ਸਿੰਘ ਸਮੇਤ ਹੋਰ ਡਾਕਟਰਾਂ ਤੇ ਕਰਮਚਾਰੀਆਂ ਨੇ ਪਰਿਵਾਰਕ ਮੈਬਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ¢ ਸਵ. ਰਣਜੀਤ ਸਿੰਘ ਲਵਲੀ ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਟਕਸਾਲੀ ਆਗੂ ਗੁਰਚਰਨ ਸਿੰਘ ਸਵੈਚ ਦੇ ਸਪੁੱਤਰ, ਸਰਕਾਰੀ ਡਿਸਪੈਂਸਰੀ ਬੀਜਾ ਦੇ ਫਰਮਾਸਿਸਟ ਜਗਜੀਤ ਸਿੰਘ ਰਾਜੂ ਦੇ ਭਰਾ ਸਨ¢ ਲੜਕਾ ਤਾਜਵੀਰ ਸਿੰਘ ਕੈਨੇਡਾ, ਲੜਕੀ ਗੁਰ ਸੰਗੀਤ ਕੌਰ ਕੈਨੇਡਾ, ਜਵਾਈ ਆਕਾਸ਼ਦੀਪ ਸਿੰਘ ਸੰਧੂ ਕੈਨੇਡਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਾਡੇ ਪਿਤਾ ਸਵ. ਰਣਜੀਤ ਸਿੰਘ ਲਵਲੀ ਨਮਿਤ ਸ਼੍ਰੀ ਸਹਿਜ ਪਾਠ ਦੇ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਕਲਗ਼ੀਧਰ ਸਾਹਿਬ ਪਿੰਡ ਬਗ਼ਲੀ ਕਲਾਂ ਤਹਿਸੀਲ ਸਮਰਾਲਾ ਵਿਖੇ 12 ਅਪ੍ਰੈਲ ਦਿਨ ਐਤਵਾਰ ਨੂੰ ਦੁਪਹਿਰ 12.30 ਤੋਂ 1.30 ਵਜੇ ਦੇ ਦਰਮਿਆਨ ਹੋ ਰਿਹਾ ਹੈ¢
ਪਿਛਲੀ ਖ਼ਬਰ ਅਸਲ੍ਹਾ ਡਿਪੂ ਦੇ ਨੇੜੇ ਉਸਾਰੀ ਕਰਨ ਦੇ ਮਾਮਲੇ ਵਿਚ ਕੇਸ ਦਰਜ ਅਗਲੀ ਖ਼ਬਰ ਪਿੰਡ ਉਮੈਦਪੁਰ ਵਿਖੇ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਦੇ ਹੱਕ 'ਚ ਅਹਿਮ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।