22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

2027 'ਚ ਕਾਂਗਰਸ ਦੀ ਸਰਕਾਰ ਬਣਨੀ ਤੈਅ- ਲਖਬੀਰ ਸਿੰਘ ਸੰਧੂ <br/>

ਅਜੀਤ ਡੈਸਕ 29-04-2026
ਲੁਧਿਆਣਾ, 28 ਅਪ੍ਰੈਲ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਬਲਾਕ ਪ੍ਰਧਾਨ ਲਖਬੀਰ ਸਿੰਘ ਸੰਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਹਰ ਇਕ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਆਪਣੇ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦਿੰਦੀ ਹੈ | ਉਨਾਂ ਕਿਹਾ ਕਿ ਜਿਥੇ ਭਾਜਪਾ ਵਲੋਂ ਧਰਮ ਨੂੰ ਅਧਾਰ ਬਣਾ ਕੇ ਰਾਜਨੀਤੀ ਦੀ ਗੰਦੀ ਖੇਡ ਖੇਡੀ ਜਾ ਰਹੀ ਹੈ ,ਉਥੇ ਹੀ 'ਆਪ' ਵਲੋਂ ਲੋਕਾਂ ਨੂੰ ਤਰਾਂ ਤਰਾਂ ਦੇ ਲਾਲਚ ਦੇ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ | ਉਨਾ 'ਆਪ' ਨੂੰ ਛੱਡ ਕੇ ਗਏ ਰਾਜ ਸਭਾ ਮੈਂਬਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਹਿਣ ਨੂੰ ਭਾਵੇਂ 'ਆਪ' ਦੇ ਵਲੰਟੀਅਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਜੋ ਕੁੱਝ ਮਰਜ਼ੀ ਕਹੀ ਜਾਣ ,ਅਸਲ ਵਿਚ 'ਆਪ' ਨੇ ਜੋ ਬੀਜ਼ਿਆ ਉਹ ਵੱਡ ਰਹੀ ਹੈ | ਉਨਾਂ ਕਿਹਾ ਕਿ ਇਹ ਸਭ ਕੁੱਝ ਦੇਖਦੇ ਹੋਏ ਇਹ ਕਹਿਣਾ ਵਾਜਬ ਹੋਵੇਗਾ ਕਿ ਜਿਸ ਤਰਾਂ ਸੂਬੇ ਦੇ ਲੋਕ 'ਆਪ' ਸਰਕਾਰ ਦੀਆਂ ਨੀਤੀਆਂ ਤੋਂ ਨਾਖੁਸ਼ ਹਨ, ਬਿਲਕੁੱਲ ਉਸੇ ਤਰਾਂ 'ਆਪ' ਤੋਂ ਨਿਰਾਸ਼ ਰਾਜ ਸਭਾ ਮੈਂਬਰ ਵੀ 'ਆਪ' ਨੂੰ ਅਲਵਿਦਾ ਆਖਦੇ ਹੋਏ ਭਾਜਪਾ ਵਿਚ ਸ਼ਾਮਲ ਹੋ ਗਏ | ਇਹ ਸਭ ਕੁੱਝ ਦੇਖਦੇ ਹੋਏ ਸੂਬੇ ਦੇ ਲੋਕ ਇਹ ਅੰਦਾਜਾ ਲਗਾਉਣ ਲੱਗ ਗਏ ਹਨ ਕਿ ਅਕਾਲੀ ਦਲ ਪਹਿਲਾਂ ਹੀ ਹਾਸ਼ੀਏ ਤੇ ਹੈ ਅਤੇੇ ਆਪ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ | ਜਿਸ ਨੂੰ ਦੇਖਦੇ ਹੋਏ 2027 'ਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ |

ਪਿਛਲੀ ਖ਼ਬਰ ਅਮਨਪ੍ਰੀਤ ਸਿੰਘ ਅਰੋੜਾ ਦਾ ਜੀ. ਐੱਸ. ਐੱਲ. ਸੀ. ਐਡੂਆਇਕਨ ਐਵਾਰਡ ਨਾਲ ਸਨਮਾਨ ਅਗਲੀ ਖ਼ਬਰ ਬਿਜਲੀ ਦੀ ਕਿੱਲਤ ਲਈ ਮੈਨੇਜਮੈਂਟ ਜ਼ਿੰਮੇਵਾਰ-ਮਹਿਦੂਦਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।