ਈਸੜੂ, 30 ਅਪ੍ਰੈਲ (ਬਲਵਿੰਦਰ ਸਿੰਘ)-ਪਿੰਡ ਚਕੋਹੀ ਦੇ ਹੋਣਹਾਰ ਵਿਦਿਆਰਥੀ ਮਹਿਤਾਬ ਸਿੰਘ ਬੈਨੀਪਾਲ ਨੇ ਆਈ ਐੱਸ ਸੀ ਦੇ +2 ਨਾਨ ਮੈਡੀਕਲ ਦੇ ਆਏ ਨਤੀਜਿਆਂ 'ਚੋਂ 96. 25 ਫ਼ੀਸਦੀ ਨੰਬਰ ਪ੍ਰਾਪਤ ਕਰਕੇ ਪੰਜਾਬ ਪਬਲਿਕ ਸਕੂਲ ਨਾਭਾ ਦਾ ਨਾਂ ਰੌਸ਼ਨ ਕੀਤਾ ਹੈ, ਉੱਥੇ ਮਾਪਿਆਂ ਦਾ ਨਾਂ ਰੁਸ਼ਨਾਇਆ ਹੈ | ਇਸ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਮਹਿਤਾਬ ਸਿੰਘ ਬੈਨੀਪਾਲ ਦੇ ਦਾਦਾ ਰਿਟਾਇਰਡ ਹੈੱਡਮਾਸਟਰ ਸੁਰਜੀਤ ਸਿੰਘ ਬੈਨੀਪਾਲ, ਦਾਦੀ ਹੈੱਡ ਟੀਚਰ ਮਨਜੀਤ ਕੌਰ ਬੈਨੀਪਾਲ ਅਤੇ ਅਧਿਆਪਕਾ ਮਾਤਾ ਕਮਲਜੀਤ ਕੌਰ ਬੈਨੀਪਾਲ ਨੇ ਮੂੰਹ ਮਿੱਠਾ ਕਰਵਾਉਂਦਿਆਂ ਅਸ਼ੀਰਵਾਦ ਦਿੱਤਾ ਅਤੇ ਅੱਗੇ ਤੋਂ ਹੋਰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਮਹਿਤਾਬ ਬੈਨੀਪਾਲ ਦੇ ਪਿਤਾ ਜਸਪ੍ਰੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਨਾਨ ਮੈਡੀਕਲ ਵਿੱਚ 96 ਫ਼ੀਸਦੀ ਤੋਂ ਵੱਧ ਨੰਬਰ ਪ੍ਰਾਪਤ ਕਰਨ ਦਾ ਸਿਹਰਾ ਪੰਜਾਬ ਪਬਲਿਕ ਸਕੂਲ ਨਾਭਾ ਦੇ ਸਮੂਹ ਸਟਾਫ਼ ਦੇ ਸਿਰ ਬੱਝਦਾ ਹੈ |