28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਕੀਤਾ ਕਮਾਲ, ਗੁਰਲੀਨ ਰਹੀ ਪੂਰੇ ਜ਼ਿਲੇ੍ਹ ਵਿਚੋਂ ਅੱਵਲ

ਅਜੀਤ ਡੈਸਕ 01-05-2026
• ਵੱਖ-ਵੱਖ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ
ਮਾਛੀਵਾੜਾ ਸਾਹਿਬ, 30 ਅਪ੍ਰੈਲ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਆਈ. ਐੈੱਸ. ਸੀ. ਅਤੇ ਆਈ. ਸੀ. ਐੈੱਸ. ਈ. ਬੋਰਡ ਵਲੋਂ ਐਲਾਨੇ ਬਾਰ੍ਹਵੀਂ ਅਤੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਮਾਛੀਵਾੜਾ ਦੇ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਤਾਂ ਕਮਾਲ ਹੀ ਕਰ ਦਿੱਤਾ | ਇਨ੍ਹਾਂ ਨਤੀਜਿਆਂ ਵਿਚ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਆਈ. ਐੈੱਸ. ਸੀ. ਦੀ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਗੁਰਲੀਨ ਕੌਰ ਬਾਠ ਨੇ 99.5 ਫ਼ੀਸਦੀ ਅੰਕ ਹਾਸਲ ਕਰ ਕੇ ਬਿਹਤਰੀਨ ਪ੍ਰਦਰਸ਼ਨ ਕੀਤਾ | ਇਸ ਦੇ ਨਾਲ ਹੀ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਗੁਰਲੀਨ ਕੌਰ ਬਾਠ ਨੇ ਪੂਰੇ ਜ਼ਿਲ੍ਹੇ ਵਿਚੋਂ ਵੀ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ, ਮਾਪਿਆਂ ਅਤੇ ਮਾਛੀਵਾੜੇ ਇਲਾਕੇ ਦਾ ਮਾਣ ਵਧਾਇਆ ਹੈ | ਦੂਸਰੇ ਸਥਾਨ'ਤੇ ਮਹਿਤਾਬ ਸਿੰਘ 97 ਫ਼ੀਸਦੀ ਅੰਕਾਂ ਨਾਲ ਅਤੇ ਅਦਿਤੀ ਦੁੱਗਲ ਨੇ 96.75 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ |
ਇਸੇ ਤਰ੍ਹਾਂ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਵੀ ਇਸੇ ਸਕੂਲ ਦੇ ਵਿਦਿਆਰਥੀ ਜਸਕੀਰਤ ਸਿੰਘ ਬੰਗਾ ਨੇ 97.4 ਫ਼ੀਸਦੀ ਅੰਕਾਂ ਨਾਲ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕਰ ਕੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਦੂਜੇ ਸਥਾਨ ਉੱਤੇ ਹਰਸਿਮਰਨਪ੍ਰੀਤ ਸਿੰਘ 97.2 ਫ਼ੀਸਦੀ ਅੰਕਾਂ ਨਾਲ ਅਤੇ ਸਵਲੀਨ ਕੌਰ 97 ਫ਼ੀਸਦੀ ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ | ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਸਮਰਪਣ ਭਾਵਨਾ ਅਤੇ ਮਾਪਿਆਂ ਦੇ ਸਹਿਯੋਗ ਦਾ ਫਲ ਹਨ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸੁਨਹਿਰੀ ਭਵਿੱਖ ਲਈ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ |
ਪਿਛਲੀ ਖ਼ਬਰ ਮਹਿਤਾਬ ਬੈਨੀਪਾਲ ਨੇ +2 ਨਾਨ ਮੈਡੀਕਲ ਦੇ ਨਤੀਜੇ 'ਚੋਂ 96.25 ਫ਼ੀਸਦੀ ਨੰਬਰ ਹਾਸਿਲ ਕੀਤੇ ਅਗਲੀ ਖ਼ਬਰ ਹੁਣ 'ਆਪ' ਦੀ ਹਾਲਤ ਖ਼ਰਾਬ, ਲੋਕਾਂ ਦੀਆਂ ਭਾਵਨਾਵਾਂ ਨਾਲ ਹੋਇਆ ਖਿਲਵਾੜ- ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।