ਮਾਛੀਵਾੜਾ ਸਾਹਿਬ, 30 ਅਪ੍ਰੈਲ (ਮਨੋਜ ਕੁਮਾਰ)-ਸੂਬੇ ਵਿਚ ਹੁਣ ਕਦੇ ਵੀ ਆਪ ਦੀ ਡਫਲੀ ਨਹੀਂ ਵੱਜਣੀ ਕਿਉਂਕਿ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਹੋਏ ਖਿਲਵਾੜ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨੇ ਸਿਰਫ਼ ਤੇ ਸਿਰਫ਼ ਆਪਣੇ ਰਾਜਨੀਤਕ ਹਿਤਾਂ ਨੂੰ ਪਹਿਲ ਦਿੱਤੀ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਪ੍ਰਧਾਨ ਸਹਿਕਾਰੀ ਸੁਸਾਇਟੀ ਜਸਵਿੰਦਰ ਸਿੰਘ ਚੜ੍ਹਦੀਕਲਾ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਸਿਰਫ਼ ਭਾਸ਼ਣਾਂ ਨਾਲ ਗਰੀਬੀ ਤੇ ਬੇਰੁਜ਼ਗਾਰੀ ਦੂਰ ਨਹੀਂ ਹੁੰਦੀ | ਇਸ ਲਈ ਦਿਲ ਦੀ ਭਾਵਨਾ ਹੋਣੀ ਜ਼ਰੂਰੀ ਹੈ ਤੇ ਅੰਕੜੇ ਦੱਸਦੇ ਹਨ ਕਿ ਅੱਜ ਸੂਬੇ ਅੰਦਰ ਕਿਸ ਤਰ੍ਹਾਂ ਅਰਾਜਕਤਾ ਦਾ ਮਾਹੌਲ ਪੈਦਾ ਹੋਇਆ ਹੈ | ਅਫ਼ਸਰਸ਼ਾਹੀ ਆਮ ਲੋਕਾਂ 'ਤੇ ਕਿਸ ਤਰ੍ਹਾਂ ਹਾਵੀ ਹੈ ਤੇ ਰਾਜਨੀਤਕ ਆਗੂ ਸਿਰਫ਼ ਤੇ ਸਿਰਫ਼ ਬਿਆਨਬਾਜ਼ੀ ਵਿਚ ਆਪਣੀ ਸਫਲਤਾ ਦੱਸ ਰਹੇ ਹਨ | ਬਹੁਤ ਜਲਦ ਹੀ ਆਪ ਦਾ ਇਹ ਗਰੂਰ ਟੁੱਟ ਜਾਵੇਗਾ |