ਪਾਇਲ, 30 ਅਪ੍ਰੈਲ (ਰਾਜਿੰਦਰ ਸਿੰਘ)-ਅੱਜ ਬਾਰ ਐਸੋਸੀਏਸ਼ਨ ਪਾਇਲ ਵੱਲੋਂ ਸੀਨੀਅਰ ਡਿਵੀਜ਼ਨ ਜੱਜ ਮਿਨਾਕਸ਼ੀ ਮਹਾਜਨ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਜੂਨੀਅਰ ਡਿਵੀਜ਼ਨ ਜੱਜ ਵਕੀਲਾਂ ਬੀਬੀ ਅਤੇ ਜੂਨੀਅਰ ਡਿਵੀਜ਼ਨ ਜੱਜ ਹਿਮਾਨੀ ਨੇ ਜੱਜ ਮਿਨਾਕਸ਼ੀ ਮਹਾਜਨ ਨੂੰ ਜ਼ਿੰਦਗੀ ਵਿੱਚ ਹੋਰ ਅੱਗੇ ਵਧਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਬਾਰ ਐਸੋਸੀਏਸ਼ਨ ਪਾਇਲ ਦੇ ਪ੍ਰਧਾਨ ਗੁਰਸੇਵਕ ਸਿੰਘ ਮਠਾੜੂ ਅਤੇ ਸਮੂਹ ਵਕੀਲਾਂ ਨੇ ਵੀ ਜੱਜ ਮਿਨਾਕਸ਼ੀ ਮਹਾਜਨ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਬਾਰ ਐਸੋਸੀਏਸ਼ਨ ਪਾਇਲ ਵੱਲੋਂ ਮਿਨਾਕਸ਼ੀ ਮਹਾਜਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ | ਇਸ ਮੌਕੇ ਬਾਰ ਐਸੋਸੀਏਸ਼ਨ ਪਾਇਲ ਦੇ ਮੀਤ ਪ੍ਰਧਾਨ ਜੈਕਰਨ ਸ਼ਰਮਾ, ਸਕੱਤਰ ਹਰਜੋਤ ਸਿੰਘ ਅਤੇ ਸਮੂਹ ਵਕੀਲ ਸਾਹਿਬਾਨ ਹਾਜ਼ਰ ਸਨ |