28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

'ਮਰਦਮਸ਼ੁਮਾਰੀ 2027' ਦੀ ਚੌਥੀ ਸਿਖਲਾਈ ਦਾ ਐਸ. ਡੀ. ਐਮ. ਡੀ. ਐਮ. ਸਵਾਤੀ ਟਿਵਾਣਾ ਵਲੋਂ ਉਦਘਾਟਨ

ਅਜੀਤ ਡੈਸਕ 01-05-2026
ਖੰਨਾ, 30 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਕਿਸ਼ੋਰੀ ਲਾਲ ਜੇਠੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਐਸ. ਡੀ. ਐਮ. ਸਵਾਤੀ ਟਿਵਾਣਾ ਵੱਲੋਂ ਭਾਰਤ ਦੀ ਮਰਦਮਸ਼ੁਮਾਰੀ2027 ਲਈ ਪਹਿਲੇ ਪੜਾਅ ਦੀ ਚੌਥੀ ਅਤੇ ਆਖ਼ਰੀ ਸਿਖਲਾਈ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ 'ਭਾਰਤ ਦੀ ਮਰਦਮਸ਼ੁਮਾਰੀ 2027' ਦੇਸ਼ ਦਾ ਵੱਡਾ ਅਤੇ ਮਹਾਨ ਕਾਰਜ ਹੈ, ਜਿਸ ਨੂੰ ਸਫਲ ਬਣਾਉਣ ਲਈ ਨਾਗਰਿਕਾਂ ਅਤੇ ਸਿਖਲਾਈ ਅਮਲੇ ਦੇ ਆਪਸੀ ਤਾਲਮੇਲ ਅਤੇ ਸਹਿਯੋਗ ਦੀ ਜ਼ਰੂਰਤ ਹੈ | ਉਨ੍ਹਾਂ ਵੱਲੋਂ ਸਿਖਲਾਈ ਅਮਲੇ ਦੀ ਪ੍ਰਬੰਧਕੀ ਟੀਮ ਦੇ ਸੁਚੱਜੇ ਪ੍ਰਬੰਧ ਤੇ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ | ਉਨ੍ਹਾਂ ਵੱਲੋਂ ਸਿਖਲਾਈ ਅਮਲੇ ਨੂੰ ਅੱਤ ਦੀ ਗਰਮੀ ਦੇ ਇਸ ਮੌਸਮ ਵਿੱਚ ਆਪਣੀ ਸਿਹਤ ਦਾ ਧਿਆਨ ਰੱਖਣ ਸਬੰਧੀ ਕੁੱਝ ਨੁਕਤੇ ਵੀ ਸਾਂਝੇ ਕੀਤੇ ਗਏ | ਇਸ ਮੌਕੇ ਮੈਡਮ ਟਿਵਾਣਾ ਦੀ ਅਗਵਾਈ ਵਿੱਚ ਪਿ੍ੰਸੀ. ਨਵਤੇਜ ਸ਼ਰਮਾ, ਡਾ. ਬਲਰਾਮ ਸ਼ਰਮਾ, ਗੁਰਦੀਪ ਘਈ, ਸੌਰਵ ਮੈਨਰੋ ਵੱਲੋਂ ਸਿਖਲਾਈ ਅਮਲੇ ਲਈ 'ਭਾਰਤ ਦੀ ਮਰਦਸ਼ੁਮਾਰੀ 2027' ਦਾ ਮੈਨੂਅਲ ਵੀ ਜਾਰੀ ਕੀਤਾ ਗਿਆ | ਇਸ ਸਿਖਲਾਈ ਵਰਕਸ਼ਾਪ ਨੂੰ ਸਫਲਤਾ ਪੂਰਵਕ ਚਲਾਉਣ ਲਈ ਸੈਂਸਿਜ਼ ਇੰਚਾਰਜ ਅਵਤਾਰ ਸਿੰਘ ਦੀ ਅਗਵਾਈ ਵਿੱਚ ਅਮਨਦੀਪ ਸਿੰਘ, ਨਰਿੰਦਰ ਸਿੰਘ (ਆਈ. ਟੀ. ਟੀਮ) ਵੱਲੋਂ ਵਿਸ਼ੇਸ਼ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਫ਼ੀਲਡ ਟਰੇਨਰ ਸੋਨੀਆ ਅਤੇ ਰਾਜਵਿੰਦਰ ਕੌਰ ਵੱਲੋਂ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਮੈਨੂਅਲ ਅਨੁਸਾਰ ਮਕਾਨ ਸੂਚੀਕਰਨ ਅਤੇ ਮਕਾਨਾਂ ਦੀ ਗਣਨਾ ਸਬੰਧੀ ਵਿਸਤਿ੍ਤ ਢੰਗ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਤਿੰਨ ਰੋਜ਼ਾ ਵਰਕਸ਼ਾਪ ਵਿੱਚ ਅਮਰੀਕ ਸਿੰਘ ਰੀਡਰ, ਹਰਪਾਲ ਸਿੰਘ ਟੀ. ਏ., ਪਿ੍ਤਪਾਲ ਸਿੰਘ, ਸੁਖਦੇਵ ਸਿੰਘ, ਨੇਹਾ ਸ਼ਰਮਾ ਵੱਲੋਂ ਵੀ ਆਪਣੀਆਂ ਅਹਿਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ |
ਪਿਛਲੀ ਖ਼ਬਰ ਪਾਲੀ ਦੇਤਵਾਲੀਆ ਦੇ ਪੁੱਤਰ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਪੰਜਾਬ 'ਚ ਬਿਜਲੀ ਵਿਭਾਗ ਢਿੱਲੀਆਂ ਤਾਰਾਂ ਤੇ ਢਿੱਲੇ ਜੰਪਰਾਂ ਤੇ ਓਵਰਲੋਡ ਟਰਾਂਸਫ਼ਾਰਮਰਾਂ ਦੀ ਮੁਰੰਮਤ ਕਰੇ- ਲੱਖੋਵਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।