ਜੌੜੇਪੁਲ ਜਰਗ, 30 ਅਪ੍ਰੈਲ (ਪਾਲਾ ਰਾਜੇਵਾਲੀਆ)-ਸਾਹਿਤਕ ਅਤੇ ਸੱਭਿਆਚਾਰਕ ਹਲਕਿਆਂ ਦੀ ਮਾਣਮੱਤੀ ਸ਼ਖਸ਼ੀਅਤ ਨਾਮਵਰ ਗੀਤਕਾਰ ਅਤੇ ਪਰਿਵਾਰਕ ਗੀਤਾਂ ਕਰ ਕੇ ਬੇਹੱਦ ਸਤਿਕਾਰਯੋਗ ਗਾਇਕ ਪਾਲੀ ਦੇਤਵਾਲੀਆ ਨੂੰ ਉਦੋਂ ਗਹਿਰਾ ਸਦਮਾ ਲੱਗਾ, ਜਦੋਂ ਉਸ ਦੇ ਲਾਡਲਾ ਨੌਜਵਾਨ ਪੁੱਤਰ ਮਨਜੋਤ ਸਿੰਘ ਮੰਟੀ ਦੀ ਭਰ ਜਵਾਨੀ ਵਿੱਚ ਮੌਤ ਹੋ ਗਈ | ਪਾਲੀ ਦੇਤਵਾਲੀਆ ਨਾਲ ਵੱਖ ਵੱਖ ਸਾਹਿਤਕ, ਸਮਾਜਿਕ, ਸਭਿਆਚਾਰਕ, ਧਾਰਮਿਕ, ਵਿੱਦਿਅਕ ਅਤੇ ਰਾਜਨੀਤਕ ਖੇਤਰ ਦੇ ਸਕੱਤਰ ਰਾਜਿੰਦਰ ਸਿੰਘ ਲੱਖਾ ਰੌਣੀ, ਗੀਤਕਾਰ ਭੂਰਾ ਸਲਾਣੇ ਵਾਲੇ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਆਗੂ ਇੰਜਨੀਅਰ ਜਗਦੇਵ ਸਿੰਘ ਬੋਪਾਰਾਏ, ਹਰਮਿੰਦਰ ਸਿੰਘ ਮੰਡੇਰ ਜਰਗ, ਵਿਜੇ ਕੁਮਾਰ ਨੇਤਾ ਪਾਇਲ, ਯੂਥ ਅਕਾਲੀ ਆਗੂ ਭਵਨਦੀਪ ਸਿੰਘ ਮੰਡੇਰ ਜਰਗ, ਗਾਇਕਾ ਹਰਜੀਤ ਰਾਣੋ, ਦਲਜੀਤ ਕੌਰ, ਕੰਚਨ ਬਾਵਾ, ਬਲਵੀਰ ਰਾਏ, ਢਾਡੀ ਸੰਦੀਪ ਸਿੰਘ ਰੁਪਾਲੋਂ, ਜਥੇਦਾਰ ਗੁਰਮੁੱਖ ਸਿੰਘ ਪੂਰਬਾ, ਨੰਬਰਦਾਰ ਬੇਅੰਤ ਸਿੰਘ ਤੁਰਮਰੀ ਸਮੇਤ ਹੋਰਨਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਾਲੀ ਦੇਤਵਾਲੀਆ ਨਾਲ ਹਮਦਰਦੀ ਜਾਹਿਰ ਕੀਤੀ |