28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ

ਅਜੀਤ ਡੈਸਕ 01-05-2026
ਰਾੜਾ ਸਾਹਿਬ, 30 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਵਿਖੇ ਮਜ਼ਦੂਰ ਦਿਵਸ ਮੌਕੇ ਤੇ ਸਵੇਰ ਦੀ ਸਭਾ ਦੌਰਾਨ ਵਿਸ਼ੇਸ਼ ਅਤੇ ਪ੍ਰੇਰਣਾਦਾਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਕਿਰਤ ਦੀ ਮਹਾਨਤਾ ਅਤੇ ਮਿਹਨਤ ਦੀ ਅਹਿਮੀਅਤ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | 7ਵੀਂ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਕਿਰਤ ਦੀ ਮਹਾਨਤਾ ਨੂੰ ਦਰਸਾਉਂਦਾ ਇੱਕ ਸੁੰਦਰ ਨਾਟਕ ਪੇਸ਼ ਕੀਤਾ ਗਿਆ | ਨਾਟਕ ਰਾਹੀਂ ਸਾਡੇ ਆਲੇ-ਦੁਆਲੇ ਹੋਣ ਵਾਲੇ ਲਗਭਗ ਹਰ ਕਿਸਮ ਦੇ ਕੰਮਾਂ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕਰਦਿਆਂ ਇਹ ਸੰਦੇਸ਼ ਦਿੱਤਾ ਗਿਆ ਕਿ ਹਰ ਕਿਸਮ ਦੀ ਕਿਰਤ ਅਤੇ ਮਿਹਨਤ ਸਤਿਕਾਰਯੋਗ ਹੁੰਦੀ ਹੈ ਅਤੇ ਮਜ਼ਦੂਰ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ ਹੈ | ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੁਖਮੀਨ ਕੌਰ ਵੱਲੋਂ ਮਿਹਨਤ ਅਤੇ ਮਜ਼ਦੂਰਾਂ ਦੀ ਮਹੱਤਤਾ ਤੇ ਆਧਾਰਿਤ ਬਹੁਤ ਹੀ ਸ਼ਾਨਦਾਰ ਕਵਿਤਾ ਪੇਸ਼ ਕੀਤੀ ਗਈ | ਪ੍ਰੋਗਰਾਮ ਦਾ ਸਭ ਤੋਂ ਭਾਵੁਕ ਪਲ ਉਹ ਸੀ, ਜਦੋਂ ਨੰਨ੍ਹੇ ਮੁੰਨ੍ਹੇ ਬੱਚਿਆਂ ਵੱਲੋਂ ਸਕੂਲ ਦੇ ਸਾਰੇ ਸਹਾਇਕ ਕਰਮਚਾਰੀਆਂ ਨੂੰ ਆਪਣੇ ਹੱਥੀਂ ਬਣਾਏ ਕਾਰਡ ਭੇਟ ਕਰਕੇ ਉਨ੍ਹਾਂ ਵੱਲੋਂ ਨਿਭਾਈਆਂ ਜਾਂਦੀਆਂ ਸੇਵਾਵਾਂ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕੀਤਾ ਗਿਆ | ਇਸ ਉਪਰਾਲੇ ਨਾਲ ਮਜ਼ਦੂਰਾਂ ਪ੍ਰਤੀ ਸਤਿਕਾਰ ਅਤੇ ਕਦਰ ਦੀ ਭਾਵਨਾ ਹੋਰ ਮਜ਼ਬੂਤ ਹੋਈ | ਅੰਤ ਵਿੱਚ ਸਕੂਲ ਦੇ ਪਿ੍ੰਸੀਪਲ ਡਾ. ਧੀਰਜ ਕੁਮਾਰ ਥਪਲਿਯਾਲ, ਵਾਈਸ ਪਿ੍ੰਸੀਪਲ ਹਰਪ੍ਰੀਤ ਕੌਰ ਅਤੇ ਅਸਟੇਟ ਅਫ਼ਸਰ ਕੈਪਟਨ ਰਣਜੀਤ ਸਿੰਘ ਵੱਲੋਂ ਸਾਰੇ ਸਹਾਇਕ ਕਰਮਚਾਰੀਆਂ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਮਜ਼ਦੂਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਮਿਹਨਤ ਦੀ ਕਦਰ ਕਰਨ ਅਤੇ ਹਰ ਕਿਸੇ ਦੇ ਕੰਮ ਦਾ ਆਦਰ ਕਰਨ ਲਈ ਪ੍ਰੇਰਿਤ ਕੀਤਾ ਗਿਆ |
ਪਿਛਲੀ ਖ਼ਬਰ ਖੰਨਾ ਪੁਲਿਸ ਦੀ ਦਿਹਾਤੀ ਦੌਰਾ ਮੁਹਿੰਮ ਨਾਲ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਮਿਲੀ ਨਵੀਂ ਰਫ਼ਤਾਰ-ਐਸ. ਐਸ. ਪੀ ਡਾ... ਅਗਲੀ ਖ਼ਬਰ ਅੱਜ ਤੋਂ 30 ਜੂਨ ਤੱਕ ਹੈਵੀ ਟ੍ਰੈਫਿਕ ਮੁੜ ਸਾਹਨੇਵਾਲ ਚੌਂਕ ਰਾਹੀਂ ਅਤੇ ਬਾਜ਼ਾਰ ਦੇ ਰਸਤੇ ਰਾਹੀਂ ਗੁਜ਼ਰੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।