28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਮਰਾਲਾ ਨਗਰ ਕੌਂਸਲ ਦੇ 10 ਵਾਰਡਾਂ ਦੇ ਆਮ ਆਦਮੀ ਪਾਰਟੀ ਨੇ ਇੰਚਾਰਜ ਥਾਪੇ

ਅਜੀਤ ਡੈਸਕ 10-05-2026
ਸਮਰਾਲਾ, 9 ਮਈ (ਗੋਪਾਲ ਸੋਫਤ)-ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਸ਼ਹਿਰ ਦੇ 15 ਵਾਰਡਾਂ ਵਿਚੋਂ 10 ਵਾਰਡਾਂ ਲਈ ਵਾਰਡ ਇੰਚਾਰਜ ਨਿਯੁਕਤ ਕੀਤੇ ਹਨ | ਇਕ ਤਰ੍ਹਾਂ ਨਾਲ ਐਲਾਨ ਕੀਤੇ ਇਹ ਵਾਰਡ ਇੰਚਾਰਜ ਹੀ ਨਗਰ ਕੌਂਸਲ ਦੇ ਉਮੀਦਵਾਰਾਂ ਹੋਣਗੇ | ਮਿਲੀ ਜਾਣਕਾਰੀ ਅਨੁਸਾਰ ਪਾਰਟੀ ਵੱਲੋਂ ਵਾਰਡ ਨੰਬਰ 1 ਤੋਂ ਅੰਮਿ੍ਤ ਪੁਰੀ, ਵਾਰਡ ਨੰਬਰ 2 ਤੋਂ ਸਤਵੀਰ ਸਿੰਘ ਸੇਖੋਂ, ਵਾਰਡ ਨੰਬਰ 4 ਤੋਂ ਡਾਕਟਰ ਸਿਕੰਦਰ, ਵਾਰਡ ਨੰਬਰ 5 ਤੋਂ ਜਸਪ੍ਰੀਤ ਕੌਰ, ਵਾਰਡ ਨੰਬਰ 8 ਤੋਂ ਰਣਧੀਰ ਸਿੰਘ ਪਨੇਸਰ, ਵਾਰਡ ਨੰਬਰ 9 ਤੋਂ ਉਰਮਿਲ ਕੌਸ਼ਲ, ਵਾਰਡ ਨੰਬਰ 11 ਤੋਂ ਕੁਲਦੀਪ ਕੌਰ, ਵਾਰਡ ਨੰਬਰ 12 ਤੋਂ ਇੰਦਰਜੀਤ ਸਿੰਘ, ਵਾਰਡ ਨੰਬਰ 14 ਤੋਂ ਲਾਲਾ ਮੰਗਤ ਰਾਏ ਅਤੇ ਵਾਰਡ ਨੰਬਰ 15 ਤੋਂ ਰੁਪਿੰਦਰ ਕੌਰ ਨੂੰ ਵਾਰਡ ਇੰਚਾਰਜ ਲਾਇਆ ਗਿਆ ਹੈ | ਪਾਰਟੀ ਵਲੋਂ ਐਲਾਨੇ ਗਏ ਇਹਨਾਂ 10 ਵਾਰਡ ਇੰਚਾਰਜ ਵਿਚ ਪੰਜ ਪਹਿਲਾਂ ਵੀ ਕੌਂਸਲਰ ਰਹੇ ਹਨ | ਜਦਕਿ ਪੰਜ ਨਵੇਂ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਜਾਣਗੇ | ਪਾਰਟੀ ਨੇ ਅਜੇ ਬਾਕੀ ਰਹਿੰਦੇ 5 ਵਾਰਡਾਂ ਵਿਚ ਆਪਣੇ ਉਮੀਦਵਾਰ ਖੜੇ ਕਰਨ ਲਈ ਐਲਾਨ ਨਹੀਂ ਕੀਤਾ ਹੈ | ਇਨ੍ਹਾਂ ਵਿਚ ਸਾਬਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਜੀਵਨ ਸਿੰਘ ਖੀਰਨੀਆਂ, ਆਪ ਦੇ ਸਰਗਰਮ ਆਗੂ ਤੇਜਿੰਦਰ ਸਿੰਘ ਮਿੰਟੂ ਗਰੇਵਾਲ, ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਵਾਰਡ ਸ਼ਾਮਿਲ ਹਨ |
ਪਿਛਲੀ ਖ਼ਬਰ 3 ਰਾਜਾਂ 'ਚ ਭਾਜਪਾ ਦੀ ਜਿੱਤ 'ਤੇ ਚੇਅਰਮੈਨ ਟਿੱਲੂ ਨੇ ਦਿੱਤੀ ਵਧਾਈ ਅਗਲੀ ਖ਼ਬਰ ਜਥੇ. ਸਹਾਰਨ ਮਾਜਰਾ ਗੁਰੂ ਨਾਨਕ ਦੇਵ ਇੰਜ. ਕਾਲਜ ਲੁਧਿਆਣਾ ਦੇ ਟਰੱਸਟ ਦੇ ਮੈਂਬਰ ਚੁਣੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।