09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਆਨੰਦ ਕਾਰਜ ਤੋਂ ਪਹਿਲਾਂ ਲਾੜੇ ਨਾਲ ਵਿਆਹ ਤੋਂ ਲਾੜੀ ਨੇ ਕੀਤਾ ਇਨਕਾਰ

ਅਜੀਤ ਡੈਸਕ 11-05-2026
ਮਾਛੀਵਾੜਾ ਸਾਹਿਬ, 10 ਮਈ (ਰਾਜਦੀਪ ਸਿੰਘ ਅਲਬੇਲਾ)-ਸਮਰਾਲਾ ਦੇ ਇੱਕ ਪਿੰਡ 'ਚ ਉਸ ਸਮੇਂ ਅਜਿਹਾ ਮਾਮਲੇ ਸਾਹਮਣੇ ਆਇਆ ਜਿਸ ਵਿਚ ਆਨੰਦ ਕਾਰਜ ਤੋਂ ਪਹਿਲਾਂ ਲਾੜੀ ਨੇ ਅਚਾਨਕ ਲਾੜੇ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਦੋਵੇਂ ਪਰਿਵਾਰਾਂ ਦੇ ਮੈਂਬਰ ਮਾਯੂਸ ਨਜ਼ਰ ਆਏ | ਹਲਕੇ ਨਾਲ ਸਬੰਧਿਤ ਇੱਕ ਪਿੰਡ ਦਾ ਐਨ. ਆਰ. ਆਈ. ਲੜਕਾ ਵਿਦੇਸ਼ ਤੋਂ ਆਇਆ ਤੇ ਪਰਿਵਾਰ ਵਾਲਿਆਂ ਵਲੋਂ ਖ਼ੁਸ਼ੀ-ਖ਼ੁਸ਼ੀ ਇੱਕ ਲੜਕੀ ਨਾਲ ਉਸ ਦਾ ਰਿਸ਼ਤਾ ਪੱਕਾ ਕਰ ਕੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ | ਵਿਆਹ ਵਾਲੇ ਸਾਰੇ ਸਮਾਗਮ ਬੜੇ ਹੀ ਚਾਂਈ-ਚਾਂਈ ਮਨਾਏ ਗਏ, ਸ਼ਗਨ ਤੇ ਹੋਰ ਰੀਤੀ-ਰਿਵਾਜਾਂ ਤੋਂ ਬਾਅਦ ਅੱਜ ਇੱਕ ਵੱਡੇ ਪੈਲੇਸ ਵਿਚ ਵਿਆਹ ਰੱਖਿਆ ਗਿਆ ਸੀ | ਪੈਲੇਸ ਵਿਚ ਜਾਣ ਤੋਂ ਪਹਿਲਾਂ ਲੜਕਾ ਤੇ ਲੜਕੀ ਦੋਵਾਂ ਦੇ ਲਾਵਾਂ ਹੋਣੀਆਂ ਸਨ ਜਿੱਥੇ ਉਹ ਦੋਵੇਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੁਰੂ ਘਰ ਪੁੱਜੇ | ਗੁਰੂ ਘਰ ਵਿਚ ਅਜੇ ਆਨੰਦ ਕਾਰਜਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਅਚਾਨਕ ਲਾੜੀ ਨੇ ਫੇਰਿਆਂ ਤੋਂ ਪਹਿਲਾਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ | ਜਦੋਂ ਲਾੜੀ ਨੇ ਵਿਆਹ ਤੋਂ ਇਨਕਾਰ ਕੀਤਾ ਤਾਂ ਦੋਵਾਂ ਪਰਿਵਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਇਹ ਵਿਆਹ ਸਿਰੇ ਚੜ੍ਹ ਜਾਵੇ ਪਰ ਲੜਕੀ ਬੇਜ਼ਿੱਦ ਰਹੀ | ਅਖੀਰ ਲਾੜਾ ਜੋ ਕਿ ਸਿਰ 'ਤੇ ਸਿਹਰਾ ਸਜਾ ਕੇ ਵਿਆਹ ਕਰਨ ਲਈ ਪੁੱਜਿਆ ਸੀ ਤੇ ਉਸ ਦੇ ਪਰਿਵਾਰਕ ਮੈਂਬਰ ਵੀ ਮਾਯੂਸ ਹੋ ਕੇ ਗੁਰੂ ਘਰ ਤੋਂ ਹੀ ਵਾਪਸ ਪਰਤ ਗਏ | ਲੜਕੀ ਵਾਲਿਆਂ ਵਲੋਂ ਵਿਆਹ ਲਈ ਇਲਾਕੇ ਦਾ ਇੱਕ ਵੱਡਾ ਮੈਰਿਜ ਪੈਲੇਸ ਬੁੱਕ ਕੀਤਾ ਹੋਇਆ ਸੀ ਜਿੱਥੇ ਕਿ ਲਾੜੇ ਵਲੋਂ ਬਰਾਤੀ ਤੇ ਲੜਕੀ ਵਾਲਿਆਂ ਵਲੋਂ ਵੀ ਕਾਫ਼ੀ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਵਿਆਹ ਦੀਆਂ ਖ਼ੁਸ਼ੀਆਂ ਦਾ ਆਨੰਦ ਮਾਣਨ ਪੁੱਜੇ ਸਨ ਪਰ ਜਦੋਂ ਮੈਰਿਜ ਪੈਲੇਸ ਵਿਚ ਖ਼ਬਰ ਪੁੱਜੀ ਕਿ ਗੁਰੂ ਘਰ ਵਿਚ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਇਕਦਮ ਉੱਥੇ ਵੀ ਸੰਨਾਟਾ ਛਾ ਗਿਆ |
ਪਿਛਲੀ ਖ਼ਬਰ ਮਜ਼ਦੂਰ ਦਿਵਸ 'ਤੇ ਸੈਸ਼ਨ ਕਰਨ ਵਾਲੇ ਮਜ਼ਦੂਰਾਂ ਦੀ ਸਾਰ ਲੈਣ- ਹਲਕਾ ਇੰਚਾਰਜ ਮਦਨੀਪੁਰ ਅਗਲੀ ਖ਼ਬਰ ਆਰਮੀ ਸਕੂਲਾਂ 'ਚ ਪੰਜਾਬੀ ਨੂੰ ਦਰਕਿਨਾਰ ਕਰਕੇ ਸੰਸਕਿ੍ਤ ਨੂੰ ਲਾਜ਼ਮੀ ਪੜ੍ਹਾਉਣ ਦੇ ਫ਼ੈਸਲੇ ਦਾ ਸਾਰੇ ਪੰਜਾਬੀ ਡਟ ਕੇ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।