11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਜ਼ਦੂਰ ਦਿਵਸ 'ਤੇ ਸੈਸ਼ਨ ਕਰਨ ਵਾਲੇ ਮਜ਼ਦੂਰਾਂ ਦੀ ਸਾਰ ਲੈਣ- ਹਲਕਾ ਇੰਚਾਰਜ ਮਦਨੀਪੁਰ

ਅਜੀਤ ਡੈਸਕ 11-05-2026

ਮਲੌਦ, 10 ਮਈ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਅੱਜ ਵੱਖ ਵੱਖ ਮੰਡੀਆਂ ਵਿੱਚ ਜਾ ਕੇ ਆੜ੍ਹਤੀਆ ਅਤੇ ਮਜ਼ਦੂਰਾਂ ਤੋਂ ਚੱਲ ਰਹੇ ਸੀਜ਼ਨ ਦੌਰਾਨ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਮਜ਼ਦੂਰ ਦਿਵਸ ਤੇ ਲੱਖਾਂ ਰੁਪਏ ਦਾ ਖਰਚਾ ਕਰਕੇ ਇਕ ਦਿਨ ਦਾ ਸੈਸ਼ਨ ਕਰਨ ਵਾਲੀ ਪੰਜਾਬ ਸਰਕਾਰ ਪਤਾ ਨਹੀਂ ਕਿਥੇ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ, ਕਿਉਂਕਿ ਸਰਕਾਰ ਨੂੰ ਲਿਫ਼ਟਿੰਗ ਨਾ ਹੋਣ ਕਾਰਣ ਮਜ਼ਦੂਰਾਂ ਦੀ ਪ੍ਰੇਸ਼ਾਨੀ ਵਿਖਾਈ ਨਹੀਂ ਦੇ ਰਹੀ | ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਖ਼ਰੀਦ ਬੰਦ ਹੋਈ ਨੂੰ ਲਗਭਗ ਹਫ਼ਤਾ ਹੋ ਗਿਆ ਹੈ ਪਰ ਅਜੇ ਵੀ ਮਾਰਕੀਟ ਕਮੇਟੀ ਮਲੌਦ ਨਾਲ ਸਬੰਧਿਤ ਮੰਡੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਕਣਕ ਦੀਆਂ ਬੋਰੀਆਂ ਖੁੱਲੇ੍ਹ ਅਸਮਾਨ ਵਿੱਚ ਪਈਆਂ ਹਨ | ਸੀਜ਼ਨ ਜ਼ਿਆਦਾ ਲੰਮਾ ਚੱਲਣ ਅਤੇ ਕੰਮ ਨਾ ਮੁੱਕਣ ਕਾਰਨ ਮਜ਼ਦੂਰ ਮੰਡੀ ਛੱਡ ਕੇ ਜਾਣ ਤੋਂ ਅਸਮਰਥ ਹਨ, ਜਿਸ ਕਾਰਣ ਵਿਚਾਰੇ ਮਜ਼ਦੂਰਾਂ ਦੀ ਕਮਾਈ ਤਾ ਬੰਦ ਪਈ ਹੈ, ਸਗੋਂ ਉਹ ਪੱਲਿਓ ਖਰਚਾ ਕਰਕੇ ਖਾਣ ਪੀਣ ਅਤੇ ਹੋਰ ਖਰਚੇ ਕਰ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਮਲੌਦ ਨਾਲ ਸਬੰਧਿਤ ਵੱਖ ਵੱਖ ਮੰਡੀਆਂ ਵਿੱਚ ਇੱਕ ਲੱਖ ਪੰਜ ਹਜਾਰ ਤਿੰਨ ਸੌ ਨੌ ਕਵਿੰਟਲ ਕਣਕ ਦੀਆਂ 2 ਲੱਖ 10 ਹਜਾਰ 618 ਬੋਰੀਆ ਅਜੇ ਵੀ ਵੱਖ ਵੱਖ ਮੰਡੀਆਂ ਵਿੱਚ ਖੁੱਲੇ੍ਹ ਅਸਮਾਨ ਹੇਠ ਰੁਲ ਰਹੀਆਂ ਹਨ | ਮਲੌਦ ਮੰਡੀ ਵਿੱਚ ਮਾਰਕਫੈੱਡ ਨੇ 42811, ਐਫਸੀਆਈ ਨੇ 74138 ਅਤੇ ਵੇਅਰ ਹਾਉਸ ਨੇ 52454 ਕੁਵਿੰਟਲ ਸਮੇਤ ਕੁੱਲ 1.69 ਲੱਖ ਕੁਵਿੰਟਲ ਦੀ ਖ਼ਰੀਦ ਕੀਤੀ ਜਿਸ ਵਿਚੋਂ ਅਜੇ ਵੀ 67160 ਕੁਵਿੰਟਲ ਮੰਡੀ ਵਿਚ ਪਈ ਹੈ | ਸਿਆੜ ਮੰਡੀ ਵਿੱਚ ਪਨਗਰੇਨ ਨੇ 25030 ਕੁਵਿੰਟਲ ਅਤੇ ਐਫ. ਸੀ. ਆਈ ਨੇ 33716 ਕੁਲ 58746 ਕੁਵਿੰਟਲ ਦੀ ਖਰੀਦ ਕੀਤੀ ਜਿਸ ਵਿਚੋਂ 22946 ਕੁਵਿੰਟਲ ਮੰਡੀ ਵਿੱਚ ਪਈ ਹੈ | ਸਿਹੌੜਾ ਮੰਡੀ ਵਿਚ ਪਨਗਰੇਨ ਨੇ 19983 ਕੁਵਿੰਟਲ, ਐਫ. ਸੀ. ਆਈ ਨੇ 30719 ਕੁਵਿੰਟਲ ਕੁੱਲ 50702 ਕੁਵਿੰਟਲ ਦੀ ਖ਼ਰੀਦ ਕੀਤੀ, ਜਿਸ ਵਿਚੋਂ 13702 ਕੁਵਿੰਟਲ ਅਜੇ ਵੀ ਮੰਡੀ ਵਿੱਚ ਪਈ ਹੈ | ਸ਼ੀਹਾਂ ਦੌਦ ਮੰਡੀ ਵਿੱਚ ਪਨਗਰੇਨ ਨੇ 64305 ਕੁਵਿੰਟਲ ਅਤੇ ਰਾਮਗੜ੍ਹ ਸਰਦਾਰਾ ਵਿੱਚ 20313 ਦੀ ਖਰੀਦ ਕੀਤੀ ਸੀ ਜਿੱਥੇ 1500 ਕੁਵਿੰਟਲ ਸ਼ੀਹਾਂ ਦੌਦ ਦੀ ਮੰਡੀ ਕਣਕ ਪਈ ਹੈ | ਇਸ ਤਰ੍ਹਾਂ ਕੁੱਲ 1 ਲੱਖ ਕੁਇੰਟਲ ਤੋਂ ਵੀ ਵੱਧ ਕਣਕ ਅਜੇ ਤੱਕ ਲਿਫ਼ਟਿੰਗ ਨਾ ਹੋਣ ਕਾਰਣ ਲੇਬਰ ਅਤੇ ਆੜ੍ਹਤੀਏ ਪੇ੍ਰਸ਼ਾਨ ਹਨ | ਇਕ ਪਾਸੇ ਮੌਸਮ ਦੀ ਖ਼ਰਾਬੀ, ਦੂਸਰਾ ਚੋਰੀ ਦਾ ਡਰ ਆਦਿ ਕਾਰਣ ਆੜ੍ਹਤੀਆ ਅਤੇ ਲੇਬਰ ਨੂੰ ਖੱਜਲ ਖੁਆਰੀ ਝੱਲਣੀ ਪੈ ਰਹੀ ਹੈ | ਆੜ੍ਹਤੀਏ ਵੀ ਲੇਬਰ ਨੂੰ ਬਿਠਾਈ ਰੱਖਣ ਲਈ ਮਜਬੂਰ ਹਨ ਅਤੇ ਲੇਬਰ ਵੀ ਕੰਮ ਠੱਪ ਹੋਣ ਕਾਰਣ ਪੱਲਿਓ ਪੈਸੇ ਖ਼ਰਚ ਕੇ ਰਹਿਣ ਲਈ ਮਜਬੂਰ ਹਨ |
ਕੀ ਕਹਿਣਾ ਮਾਰਕੀਟ ਕਮੇਟੀ ਚੇਅਰਮੈਨ ਕਰਨ ਸਿਹੌੜਾ ਦਾ-
ਜਦੋਂ ਇਸ ਮਾਮਲੇ ਸਬੰਧੀ ਚੇਅਰਮੈਨ ਕਰਨ ਸਿਹੌੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੇਂਦਰ ਸਰਕਾਰ ਸਿਰ ਦੋਸ਼ ਲਗਾਉਂਦਿਆਂ ਕਿਹਾ ਕਿ ਜਿਹੜੀ ਖ਼ਰੀਦ ਕੇਂਦਰੀ ਏਜੰਸੀ ਐਫਸੀਆਈ ਨੇ ਕੀਤੀ ਹੈ ਉਸ ਦੀ ਹੀ ਜ਼ਿਆਦਾ ਮਾਤਰਾ ਵਿਚ ਕਣਕ ਮੰਡੀਆਂ ਵਿੱਚ ਪਈ ਹੈ | ਪਰ ਫਿਰ ਵੀ ਉਹ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲ ਰਹੇ ਹਨ ਅਤੇ ਤਾ ਕਿ ਮੰਡੀਆਂ ਵਿੱਚ ਪਈ ਕਣਕ ਤੁਰੰਤ ਚੁੱਕੀ ਜਾ ਸਕੇ |

ਪਿਛਲੀ ਖ਼ਬਰ ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਸੋਚ ਨੇ ਜਿੱਤੇ ਲੋਕਾਂ ਦੇ ਦਿਲ ਅਗਲੀ ਖ਼ਬਰ ਆਨੰਦ ਕਾਰਜ ਤੋਂ ਪਹਿਲਾਂ ਲਾੜੇ ਨਾਲ ਵਿਆਹ ਤੋਂ ਲਾੜੀ ਨੇ ਕੀਤਾ ਇਨਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।