04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕਾਂਗਰਸ ਵਲੋਂ ਨਗਰ ਕੌਂਸਲ ਚੋਣਾਂ ਸਮਰਾਲਾ ਦੇ 15 ਉਮੀਦਵਾਰਾਂ ਦਾ ਐਲਾਨ

ਅਜੀਤ ਡੈਸਕ 15-05-2026
ਸਮਰਾਲਾ, 14 ਮਈ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਨਗਰ ਕੌਂਸਲ ਸਮਰਾਲਾ ਦੀਆਂ ਚੋਣਾਂ ਦੀਆਂ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ, ਜਿਸ 'ਚ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੀ ਵਾਰਡ ਵਾਈਜ਼ ਚੋਣ ਕੀਤੀ ਜਾ ਰਹੀ ਹੈ | ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸੰਗਠਨ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਨਗਰ ਕੌਂਸਲ ਸਮਰਾਲਾ ਦੀਆਂ ਚੋਣਾਂ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ | ਇਸੇ ਤਹਿਤ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਵਲੋਂ ਸਮਰਾਲਾ ਵਿਚ 15 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕਰਦਿਆ ਦੱਸਿਆ ਕਿ ਵਾਰਡ ਨੰਬਰ 1 ਤੋਂ ਦਵਿੰਦਰ ਕੌਰ ਪਤਨੀ ਦਲਜਿੰਦਰ ਸਿੰਘ, ਵਾਰਡ ਨੰਬਰ 2 ਤੋਂ ਐਡਵੋਕੇਟ ਗਗਨਦੀਪ ਸ਼ਰਮਾ ਪੁੱਤਰ ਯੋਗੇਸ਼ ਸ਼ਰਮਾ, ਵਾਰਡ ਨੰਬਰ 3 ਤੋਂ ਸੰਦੀਪ ਕੌਰ ਪਤਨੀ ਬਲਜਿੰਦਰ ਸਿੰਘ, ਵਾਰਡ ਨੰਬਰ 4 ਤੋਂ ਸੁਖਚੈਨ ਸਿੰਘ ਪੁੱਤਰ ਗੁਰਮੁਖ ਸਿੰਘ, ਵਾਰਡ ਨੰਬਰ 5 ਤੋਂ ਗੁਰਪ੍ਰੀਤ ਕੌਰ ਪਤਨੀ ਕੁਲਵਿੰਦਰ ਸਿੰਘ ਭੋਲੂ, ਵਾਰਡ ਨੰਬਰ 6 ਤੋਂ ਸੁਸ਼ੀਲ ਕੁਮਾਰ ਵਡੇਰਾ ਪੁੱਤਰ ਸੁਰਿੰਦਰ ਕੁਮਾਰ, ਵਾਰਡ ਨੰਬਰ 7 ਤੋਂ ਰਿਚਾ ਦੁਆ ਪਤਨੀ ਸੰਜੀਵ ਦੁਆ, ਵਾਰਡ ਨੰਬਰ 8 ਤੋਂ ਹਰਦੇਵ ਸਿੰਘ ਪੁੱਤਰ ਅਰਜੁਨ ਸਿੰਘ, ਵਾਰਡ ਨੰਬਰ 9 ਤੋਂ ਭਾਵਨਾ ਖੁੱਲਰ ਪਤਨੀ ਮਨਦੀਪ ਮਿੰਟੂ ਖੁੱਲਰ, ਵਾਰਡ ਨੰਬਰ 10 ਤੋਂ ਤਰਸੇਮ ਕਲਿਆਣ ਪੁੱਤਰ ਪਿਆਰੇ ਲਾਲ, ਵਾਰਡ ਨੰਬਰ 11 ਤੋਂ ਰੁਪਿੰਦਰ ਕੌਰ ਰੂਪ ਪਤਨੀ ਵਿਸ਼ਾਲ ਭਾਰਤੀ, ਵਾਰਡ ਨੰਬਰ 12 ਤੋਂ ਚਰਨ ਸਿੰਘ ਪੁੱਤਰ ਉਜਾਗਰ ਸਿੰਘ, ਵਾਰਡ ਨੰਬਰ 13 ਤੋਂ ਬਲਵਿੰਦਰ ਕੌਰ ਪਤਨੀ ਨਰਿੰਦਰ ਸਿੰਘ, ਵਾਰਡ ਨੰਬਰ 14 ਤੋਂ ਗੁਰਬਿੰਦਰ ਸਿੰਘ ਪੁੱਤਰ ਤੇਜ/ਹਰਤੇਜ ਸਿੰਘ ਅਤੇ ਵਾਰਡ ਨੰਬਰ 15 ਤੋਂ ਮਨਜੀਤ ਕੌਰ ਧਾਲੀਵਾਲ ਪਤਨੀ ਜਸਵਿੰਦਰ ਸਿੰਘ ਰਿੰਕੂ ਨੂੰ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਜੰਗਲਾਤ ਵਿਭਾਗ ਦੀ ਅਣਦੇਖੀ ਕਾਰਨ ਈਸੜੂ ਬੀਟ ਹੋਈ ਲਾਵਾਰਿਸ-ਬੈਨੀਪਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।