03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼ਹੀਦ ਭਗਤ ਸਿੰਘ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ

ਅਜੀਤ ਡੈਸਕ 15-05-2026
ਮਾਛੀਵਾੜਾ ਸਾਹਿਬ, 14 ਮਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜਿਆਂ ਵਿਚ ਵਧੀਆ ਪ੍ਰਦਰਸ਼ਨ ਰਿਹਾ | ਸਕੂਲ ਪ੍ਰਬੰਧਕ ਦਰਸ਼ਨ ਜੈਨ ਨੇ ਦੱਸਿਆ ਕਿ ਵਿਦਿਆਰਥਣ ਸੰਦੀਪ ਕੌਰ ਨੇ 90.62 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸਕੂਲ 'ਚੋਂ ਪਹਿਲਾ ਸਥਾਨ, ਜਾਨਵੀ ਨਾਗਪਾਲ ਨੇ 88.62 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਦੂਜਾ ਅਤੇ ਉਸੈਮਾ ਨੇ 87.85 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਸਾਧਨਾ ਕੁਮਾਰੀ ਨੇ 84.31 ਪ੍ਰਤੀਸ਼ਤ, ਤਨਵੀਰ ਕੌਰ ਨੇ 81.69 ਪ੍ਰਤੀਸ਼ਤ, ਜਸਪ੍ਰੀਤ ਸਿੰਘ ਨੇ 81.54 ਪ੍ਰਤੀਸ਼ਤ, ਤਨੀਸ਼ਾ ਕੁਮਾਰੀ ਨੇ 80.46 ਪ੍ਰਤੀਸ਼ਤ, ਅਰੂਸ਼ੀ ਨੇ 79.85 ਪ੍ਰਤੀਸ਼ਤ, ਨਿਸ਼ਾ ਨੇ 79.69 ਪ੍ਰਤੀਸ਼ਤ ਅਤੇ ਵੀਰ ਜੁਝਾਰ ਸਿੰਘ ਨੇ 77.23 ਪ੍ਰਤੀਸ਼ਤ ਅੰਕ ਲੈ ਕੇ ਆਪਣਾ ਨਾਮ ਸਕੂਲ ਦੇ ਪਹਿਲੇ ਦਸ ਵਿਦਿਆਰਥੀਆਂ ਦੀ ਸੂਚੀ ਵਿਚ ਦਰਜ ਕਰਵਾਇਆ | ਸਕੂਲ ਪਿ੍ੰਸੀਪਲ ਅਨੀਤਾ ਜੈਨ ਨੇ ਸਕੂਲ ਸਟਾਫ਼ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਕਾਂਗਰਸ ਵਲੋਂ ਨਗਰ ਕੌਂਸਲ ਪਾਇਲ ਦੀ ਚੋਣ ਲਈ 9 ਉਮੀਦਵਾਰਾਂ ਦਾ ਐਲਾਨ ਅਗਲੀ ਖ਼ਬਰ ਅਕਾਲੀ ਦਲ ਦੀ ਵਾਪਸੀ ਯਕੀਨੀ, 'ਆਪ' ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ-ਇੰਜੀ. ਲਾਲਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।