03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕਾਂਗਰਸ ਵਲੋਂ ਨਗਰ ਕੌਂਸਲ ਪਾਇਲ ਦੀ ਚੋਣ ਲਈ 9 ਉਮੀਦਵਾਰਾਂ ਦਾ ਐਲਾਨ

ਅਜੀਤ ਡੈਸਕ 15-05-2026
ਪਾਇਲ, 14 ਮਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਕਾਂਗਰਸ ਪਾਰਟੀ ਦੀ ਇੱਕ ਜ਼ਰੂਰੀ ਮੀਟਿੰਗ ਕਾਂਗਰਸੀ ਪਾਰਟੀ ਅਬਜ਼ਰਵਰ ਕੋਮਲ ਖੰਨਾ ਦੀ ਅਗਵਾਈ 'ਚ ਕਾਂਗਰਸ ਦਫ਼ਤਰ ਪਾਇਲ ਵਿਖੇ ਹੋਈ | ਇਸ ਮੀਟਿੰਗ 'ਚ ਕਾਂਗਰਸ ਪਾਰਟੀ ਨੇ ਪਾਇਲ ਸ਼ਹਿਰ ਦੇ 11 ਵਾਰਡਾਂ ਵਿਚੋਂ 9 ਵਾਰਡਾਂ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ | ਇਸ ਮੌਕੇ ਪੈੱ੍ਰਸ ਨਾਲ ਗੱਲਬਾਤ ਕਰਦਿਆ ਸਾਬਕਾ ਨਗਰ ਕੌਂਸਲ ਪ੍ਰਧਾਨ ਮਲਕੀਤ ਸਿੰਘ ਗੋਗਾ ਨੇ ਦੱਸਿਆ ਕਿ ਪਾਰਟੀ ਵੱਲੋਂ ਪਾਇਲ ਸ਼ਹਿਰ 'ਚ ਬਣਾਈ ਗਈ 21 ਮੈਂਬਰਾਂ ਦੀ ਕਮੇਟੀ ਵੱਲੋਂ ਪਾਸ ਕੀਤੇ ਨਾਮਾਂ ਦੇ ਅਧਾਰ ਪਾਰਟੀ ਹਾਈਕਮਾਨ ਸਲਾਹ ਨਾਲ ਵਾਰਡ ਨੰਬਰ: 1 ਤੋਂ ਦਾਨੋ ਰਾਣੀ, ਵਾਰਡ ਨੰਬਰ: 2 ਤੋਂ ਰੁਪਿੰਦਰ ਸਿੰਘ ਬਿੰਦੂ, ਵਾਰਡ ਨੰਬਰ: 3 ਤੋਂ ਹਰਮੀਤ ਕੌਰ ਗਰਚਾ , ਵਾਰਡ ਨੰਬਰ: 4 ਤੋਂ ਧਰਮਿੰਦਰ ਸਿੰਘ ਛਿੰਦੀ, ਵਾਰਡ ਨੰਬਰ: 5 ਮੰਜੂ ਰਾਣੀ, ਵਾਰਡ ਨੰਬਰ: 6 ਬਲਵੀਰ ਸਿੰਘ ਲਾਲਾ, ਵਾਰਡ ਨੰਬਰ: 7 ਤੋਂ ਕਮਲਜੀਤ ਕੌਰ, ਵਾਰਡ ਨੰਬਰ: 10 ਤੋਂ ਮਲਕੀਤ ਸਿੰਘ ਗੋਗਾ, ਵਾਰਡ ਨੰਬਰ: 11 ਤੋਂ ਮਨਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਆਪਣੀ ਮਿਹਨਤ ਨਾਲ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ ਅਤੇ ਨਗਰ ਕੌਂਸਲ ਵਿੱਚ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਸ਼ਿਵ ਕੁਮਾਰ ਸੋਨੀ, ਸ਼ਾਂਤੀ ਸਰੂਪ ਜੈਨ, ਸੁਰਜੀਤ ਸਿੰਘ ਰਾਈਮਾਜਰਾ, ਰਾਮਸਰੂਪ ਸਿੰਘ ਨੰਬਰਦਾਰ, ਐਸ. ਡੀ. ਓ ਮੁਖ਼ਤਿਆਰ ਸਿੰਘ, ਬਲਵੀਰ ਚੰਦ ਟੰਡਨ, ਵੈਦ ਪ੍ਰਕਾਸ਼, ਰਮਲਜੀਤ ਸਿੰਘ ਗਰਚਾ, ਦਵਿੰਦਰਪਾਲ ਸਿੰਘ ਹੈਪੀ ਕਨੇਚੀਆ, ਰੁਪਿੰਦਰ ਸਿੰਘ ਬਿੰਦੂ, ਪੀ. ਏ. ਰਣਜੀਤ ਸਿੰਘ, ਬਲਵੀਰ ਸਿੰਘ ਲਾਲਾ, ਪ੍ਰਦੀਪ ਢੱਲ, ਧਰਮਿੰਦਰ ਸਿੰਘ ਛਿੰਦੀ, ਹਰਪ੍ਰੀਤ ਸਿੰਘ, ਬਿੱਟੂ ਮੈਹਦਰੂ, ਬੀਬੀ ਮਨਜੀਤ ਕੌਰ, ਦਿਲਪ੍ਰੀਤ ਸਿੰਘ ਡੀਪੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਨੀ ਜੈਅੰਤੀ ਦੇ ਮੌਕੇ 'ਤੇ ਭਜਨ ਕੀਰਤਨ ਕਰਵਾਉਣ ਸੰਬੰਧੀ ਪੋਸਟਰ ਕੀਤਾ ਜਾਰੀ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।