ਡੇਹਲੋਂ, 15 ਮਈ (ਅੰਮਿ੍ਤਪਾਲ ਸਿੰਘ ਕੈਲੇ)-ਡਾਕ ਵਿਭਾਗ ਵਲੋਂ ਕਰਵਾਏ ਸਮਾਗਮਾਂ ਦੌਰਾਨ ਵਿਭਾਗ ਅੰਦਰ ਵਧੀਆਂ ਸੇਵਾਵਾਂ ਨਿਭਾਉਣ ਵਾਲੇ ਪੋਸਟ ਮਾਸਟਰਾਂ ਨੂੰ ਜਿੱਥੇ ਵਿਸ਼ੇਸ਼ ਕਰ ਕੇ ਸਨਮਾਨਿਤ ਕੀਤਾ ਗਿਆ, ਉਸ ਦੇ ਨਾਲ ਹੀ ਵਿਭਾਗ ਵਲੋਂ ਵੱਖ-ਵੱਖ ਥਾਵਾਂ 'ਤੇ ਕੈਂਪ ਲਗਾ ਕੇ ਡਾਕ ਕਰਮਚਾਰੀਆਂ ਨੂੰ ਇੰਡੀਆ ਪੋਸਟ ਪੇਮੈਂਟ ਬੈਂਕ ਤੋਂ ਜਾਣੂ ਕਰਵਾਇਆ ਗਿਆ ਹੈ | ਬੁਟਾਹਰੀ ਬਰਾਂਚ ਪੋਸਟ ਮਾਸਟਰ ਲਛਮਣ ਸਿੰਘ ਨੇ ਦੱਸਿਆ ਕਿ ਇਸੇ ਲੜੀ ਤਹਿਤ ਪਿੰਡ ਘੁੰਗਰਾਣਾ ਵਿਖੇ ਇੰਡੀਆ ਪੋਸਟ ਪੇਮੈਂਟ ਬੈਂਕ ਲੁਧਿਆਣਾ ਦੇ ਮੈਨੇਜਰ ਨਿਖਿਲ ਅਵਸਥੀ ਅਤੇ ਕਾਰਜਕਾਰੀ ਅਫ਼ਸਰ ਅਮੀਸ਼ਾ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਦੌਰਾਨ ਅਧਿਕਾਰੀਆਂ ਵਲੋਂ ਕਰਮਚਾਰੀਆਂ ਨੂੰ 'ਰਿਆ ਮਨੀ ਯੋਜਨਾ' ਸੰਬੰਧੀ ਜਾਗਰੂਕ ਕੀਤਾ ਗਿਆ | ਇਸ ਕੈਂਪ ਵਿਚ ਘੁੰਗਰਾਣਾ, ਘਵੱਦੀ ਅਤੇ ਡੇਹਲੋਂ ਐੱਸ. ਓ. ਦੇ 14 ਬਰਾਂਚ ਪੋਸਟ ਮਾਸਟਰਾਂ ਨੂੰ ਸਿਖਲਾਈ ਦਿੱਤੀ ਗਈ | ਕੈਂਪ ਦੌਰਾਨ ਹਾਜ਼ਰ ਬੀ. ਪੀ. ਐੱਮ. ਨੂੰ ਰਿਆ ਮਨੀ ਟਰਾਂਸਫ਼ਰ ਸਬੰਧੀ ਪੂਰੀ ਜਾਣਕਾਰੀ ਅਤੇ ਵਿਸਥਾਰ ਨਾਲ ਦਿੱਤੀ ਗਈ | ਇਸ ਮੌਕੇ ਉਨ੍ਹਾਂ ਨੂੰ ਰਿਆ ਮਨੀ ਟਰਾਂਸਫ਼ਰ ਸੰਬੰਧੀ ਪੈਂਪਲੇਟ ਅਤੇ ਬੈਨਰ ਵੀ ਵੰਡੇ ਗਏ ਤਾਂ ਕਿ ਉਹ ਗਾਹਕਾਂ ਨੂੰ ਇੰਡੀਆ ਪੋਸਟ ਪੇਮੈਂਟ ਬੈਂਕ ਅਤੇ ਪੋਸਟ ਆਫ਼ਿਸ ਨਾਲ ਵੱਧ ਤੋਂ ਵੱਧ ਜੋੜਿਆ ਜਾ ਸਕੇ | ਇਸ ਸਮੇਂ ਸੀ. ਪੀ. ਐੱਮ. ਦਿਲਬਾਗ ਸਿੰਘ, ਧੂਲਕੋਟ ਬਰਾਂਚ ਪੋਸਟਮਾਸਟਰ ਅਜਾਇਬ ਸਿੰਘ, ਬਲਵਿੰਦਰ ਕੌਰ ਛਪਾਰ, ਗੁਰਮੀਤ ਸਿੰਘ ਖੇੜਾ, ਸੰਗੀਤਾ ਰਾਣੀ ਪੋਹੀੜ, ਲਛਮਣ ਸਿੰਘ ਪੋਸਟਮਾਸਟਰ ਬਰਾਂਚ ਬੁਟਾਹਰੀ, ਨਵਜੋਤ ਕੌਰ ਲਹਿਰਾ, ਖ਼ੁਸ਼ੀ ਖੱਟੜਾ, ਜਸਵੀਰ ਕੌਰ ਸਾਇਆਂ, ਸਰਬਜੀਤ ਕੌਰ ਗੁਰਮ, ਰਣਜੋਧ ਸਿੰਘ ਮੁਕੰਦਪੁਰ ਹਾਜ਼ਰ ਸਨ | ਡਾਕ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵਲੋਂ ਡਾਕ ਵਿਭਾਗ ਅੰਦਰ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਬਰਾਂਚ ਪੋਸਟ ਮਾਸਟਰਾਂ ਨੂੰ ਸਨਮਾਨਿਤ ਕੀਤਾ ਹੈ ਤਾਂ ਕਿ ਉਹ ਹੋਰ ਵੀ ਮਿਹਨਤ ਨਾਲ ਲੋਕਾਂ ਨੂੰ ਵਿਭਾਗ ਦੀਆਂ ਸਕੀਮਾਂ ਨਾਲ ਜੋੜ ਸਕਣ | ਇਸ ਸਮੇਂ ਲੁਧਿਆਣਾ ਮੁੱਖ ਦਫ਼ਤਰ ਨਾਲ ਸਬੰਧਿਤ ਪਹਿਲੇ ਸਥਾਨ ਤੇ ਆਉਣ ਵਾਲੇ ਪੋਸਟਮਾਸਟਰ ਲਛਮਣ ਸਿੰਘ ਬੁਟਾਹਰੀ ਬਰਾਂਚ ਅਤੇ ਖੰਨਾ ਡਵੀਜ਼ਨ ਦੇ ਅਵਤਾਰ ਸਿੰਘ ਘੁੰਗਰਾਲੀ ਨੂੰ ਪੰਜਾਬ ਸਰਕਲ ਦੇ ਚੀਫ਼ ਪੋਸਟ ਮਾਸਟਰ ਜਨਰਲ ਚੰਡੀਗੜ੍ਹ ਵਲੋਂ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਸਮੇਂ ਸੀਨੀਅਰ ਸੁਪਰਡੈਂਟ ਨਰਿੰਦਰ ਸਿੰਘ, ਇੰਸਪੈਕਟਰ ਹਰਪ੍ਰੀਤ ਸਿੰਘ, ਅੰਜੂ ਬਾਲਾ ਖੰਨਾ, ਜਗਰਾਉਂ ਸਮੇਤ ਵੱਖ-ਵੱਖ ਡਵੀਜ਼ਨਾਂ ਦੇ ਅਫ਼ਸਰ ਹਾਜ਼ਰ ਸਨ |