28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਅਕਾਲੀ ਦਲ ਵਲੋਂ ਨਗਰ ਕੌਂਸਲ ਦੇ ਸਾਰੇ 15 ਵਾਰਡਾਂ 'ਚ ਆਪਣੇ ਉਮੀਦਵਾਰਾਂ ਦੇ ਕਾਗ਼ਜ਼ ਦਾਖਲ

ਅਜੀਤ ਡੈਸਕ 16-05-2026
ਸਮਰਾਲਾ, 15 ਮਈ (ਕੁਲਵਿੰਦਰ ਸਿੰਘ)-ਪੂਰੇ ਪੰਜਾਬ 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਕਾਰਨ ਚੋਣ ਸਰਗਰਮੀਆਂ ਪੂਰੀ ਤਰ੍ਹਾਂ ਤੇਜ ਹੋ ਚੁੱਕੀਆਂ ਹਨ | ਅੱਜ ਸਮਰਾਲਾ ਨਗਰ ਕੌਂਸਲ ਦੇ ਸਾਰੇ 15 ਵਾਰਡਾਂ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਨਾਮਜ਼ਦਗੀ ਕਾਗ਼ਜ਼ ਭਰੇ ਗਏ | ਜਿਨ੍ਹਾਂ ਵਿਚ ਵਾਰਡ 1 ਤੋਂ ਕੁਲਜੀਤ ਕੌਰ ਪਤਨੀ ਅਰਸ਼ਦੀਪ ਸਿੰਘ ਰਾਏ, ਵਾਰਡ 2 ਤੋਂ ਅਮਨਦੀਪ ਸਿੰਘ ਰਾਜੂ (ਗਿਆਨੀ ਬੈਟਰੀ ਹਾਊਸ), ਵਾਰਡ 3 ਤੋਂ ਮਨਦੀਪ ਕੌਰ ਢਿੱਲੋਂ ਪਤਨੀ ਕਮਲਪ੍ਰੀਤ ਸਿੰਘ ਢਿੱਲੋਂ, ਵਾਰਡ 4 ਤੋਂ ਪਰਮਜੀਤ ਕੌਰ ਪਤਨੀ ਮਾ. ਅਮਰੀਕ ਸਿੰਘ, ਵਾਰਡ 5 ਤੋਂ ਸੁਰਿੰਦਰ ਕੌਰ ਕੌਫੀ, ਵਾਰਡ 6 ਤੋਂ ਪਿ੍ਤਪਾਲ ਸਿੰਘ ਬਾਬਾ ਜੀ, ਵਾਰਡ 7 ਤੋਂ ਕੁਲਵਿੰਦਰ ਕੌਰ ਮਾਤਾ ਅਮਰਜੀਤ ਸਿੰਘ, ਵਾਰਡ 8 ਤੋਂ ਸੁਰਿੰਦਰ ਸਿੰਘ ਬਿੱਟੂ ਬੇਦੀ, ਵਾਰਡ 9 ਤੋਂ ਜਸਪ੍ਰੀਤ ਕੌਰ ਢਿੱਲੋਂ ਪਤਨੀ ਸੁਖਸਿਮਰਨ ਸਿੰਘ (ਸਿੰਮਾ ਢਿੱਲੋਂ), ਵਾਰਡ 10 ਤੋਂ ਸਤਵਿੰਦਰ ਸਿੰਘ (ਜੱਸੀ ਟੇਲਰ), ਵਾਰਡ 11 ਤੋਂ ਅਮਰਜੀਤ ਕੌਰ ਗੋਸਲ ਪਤਨੀ ਪਰਵਿੰਦਰ ਸਿੰਘ ਗੋਸਲ, ਵਾਰਡ 12 ਤੋਂ ਬਲਦੇਵ ਸਿੰਘ, ਵਾਰਡ 13 ਤੋਂ ਤੇਜਿੰਦਰ ਕੌਰ ਢਿੱਲੋਂ ਪਤਨੀ ਭੁਪਿੰਦਰ ਸਿੰਘ ਢਿੱਲੋਂ, ਵਾਰਡ 14 ਤੋਂ ਸੇਵਾ ਸਿੰਘ ਅਤੇ ਵਾਰਡ 15 ਤੋਂ ਸੁਮਨਪ੍ਰੀਤ ਸਿੰਘ ਉਮੀਦਵਾਰ ਮੈਦਾਨ ਵਿਚ ਨਿਤਾਰੇ ਗਏ ਹਨ | ਅੱਜ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੇ 15 ਉਮੀਦਵਾਰਾਂ, ਪਾਰਟੀ ਵਰਕਰਾਂ ਅਤੇ ਸ਼ਹਿਰ ਨਿਵਾਸੀਆਂ ਦੇ ਵੱਡੇ ਇਕੱਠ ਦੇ ਰੂਪ ਵਿਚ ਰਿਟਰਨਿੰਗ ਅਫ਼ਸਰ ਸਮਰਾਲਾ ਪਾਸ ਕਾਗ਼ਜ਼ ਦਾਖਲ ਕਰਨ ਪੁੱਜੇ | ਵਰਕਰਾਂ ਅਤੇ ਸ਼ਹਿਰ ਨਿਵਾਸੀ ਦੇ ਵੱਡੇ ਇਕੱਠ ਕਾਰਨ ਉਤਸ਼ਾਹ ਵਿਚ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਵਲੋਂ ਸਾਰੇ ਵਾਰਡਾਂ ਵਿਚ ਅਜਿਹੇ ਉਮੀਦਵਾਰਾਂ ਨੂੰ ਖੜ੍ਹੇ ਕੀਤਾ ਹੈ, ਜਿਨ੍ਹਾਂ ਦਾ ਮੁੱਖ ਮੰਤਵ ਰਾਜਨੀਤੀ ਨਹੀਂ ਸਗੋਂ ਲੋਕ ਸੇਵਾ ਹੈ | ਇਸ ਵਾਰ ਇਸ ਵਾਰ ਦੀਆਂ ਨਗਰ ਕੌਂਸਲ ਚੋਣਾਂ ਵਿਚ ਅਕਾਲੀ ਦਲ ਦਾ 'ਸ਼ਹਿਰ ਤੁਹਾਡਾ, ਸਾਥ ਤੁਹਾਡਾ, ਤਰੱਕੀ ਤੁਹਾਡੀ' ਸਲੋਗਨ ਹੋਵੇਗਾ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਗਿਣਵੇਂ ਦਿਨ ਰਹਿ ਚੁੱਕੇ ਹਨ, 2027 ਵਿਚ ਪੰਜਾਬ ਅੰਦਰ ਪੰਥਕ ਸਰਕਾਰ ਚੁਣੀ ਜਾਵੇਗੀ, ਇਸ ਲਈ ਸਾਡਾ ਸਭ ਦਾ ਹੱਕ ਬਣਦਾ ਹੈ ਕਿ ਅਸੀਂ ਸਾਰੇ ਸ਼੍ਰੋ.ਅ. ਦਲ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਕਾਮਯਾਬ ਕਰੀਏ ਤਾਂ ਜੋ ਸਮਰਾਲਾ ਸ਼ਹਿਰ ਦੇ ਰੁਕੇ ਵਿਕਾਸ ਨੂੰ ਮੁੜ ਲੀਹਾਂ ਤੇ ਲਿਆਂਦਾ ਜਾ ਸਕੇ |
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਵਲੋਂ ਨਗਰ ਕੌਂਸਲ ਪਾਇਲ ਦੀਆਂ ਚੋਣਾਂ ਲਈ 10 ਉਮੀਦਵਾਰਾਂ ਦਾ ਐਲਾਨ ਅਗਲੀ ਖ਼ਬਰ ਅਕਾਲੀ ਦਲ ਦੇ 2 ਸਾਬਕਾ ਕੌਂਸਲਰ 'ਆਪ' ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।