ਸਮਰਾਲਾ, 15 ਨਵੰਬਰ (ਕੁਲਵਿੰਦਰ ਸਿੰਘ)-ਪੰਜਾਬ ਦਾ ਕਿਸਾਨ ਜੋ ਹਮੇਸ਼ਾ ਹੀ ਆਪਣੇ ਦੁਆਰਾ ਕੀਤੀ ਮਿਹਨਤ ਨਾਲ ਹੱਕ-ਸੱਚ ਦੀ ਰੋਟੀ ਖਾਣ ਵਿਚ ਵਿਸ਼ਵਾਸ ਰੱਖਣ ਵਾਲਾ ਇਨਸਾਨ ਹੈ | ਜਦੋਂ ਹੁਕਮਰਾਨ ਸਿਆਸੀ ਪਾਰਟੀਆਂ ਉਨ੍ਹਾਂ ਦੀ ਮਿਹਨਤ ਦਾ ਮੁੱਲ ਵੀ ਨਹੀਂ ਪਾਉਂਦੀਆਂ ਤਾਂ ਉਨ੍ਹਾਂ ਨੂੰ ਮੌਕੇ ਦੀਆਂ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਹੀ ਪੈਂਦਾ ਹੈ | ਇਹ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਰੂਪ 'ਚ ਪੰਜਾਬ ਰਾਜ ਭਵਨ ਵੱਲ ਕੀਤੇ ਜਾ ਰਹੇ ਪੈਦਲ ਰੋਸ ਮਾਰਚ ਵਿਚ ਸ਼ਾਮਲ ਹੋਣ ਲਈ ਚੰਡੀਗੜ੍ਹ ਨੂੰ ਰਵਾਨਾ ਹੋਣ ਸਮੇਂ ਭਾ. ਕਿ. ਯੂ. (ਰਾਜੇਵਾਲ) ਦੇ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਅਤੇ ਲੁਧਿਆਣਾ ਜ਼ਿਲ੍ਹਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੇਹਲੋਂ ਦੀ ਅਗਵਾਈ ਹੇਠ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਕਿਸਾਨਾਂ ਨਾਲ ਰਵਾਨਾ ਹੋਣ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਦੇ ਹੱਕ ਵਿਚ ਅੱਜ ਤੱਕ ਕੋਈ ਹਾਅ ਦਾ ਨਾਅਰਾ ਨਹੀਂ ਮਾਰਿਆ ਅਤੇ ਨਾ ਹੀ ਕਦੇ ਕਿਸਾਨ ਆਗੂਆਂ ਨਾਲ ਕੋਈ ਮੁਲਾਕਾਤ ਕੀਤੀ ਹੈ | ਇਸ ਮੌਕੇ ਪ੍ਰਮੁੱਖ ਕੁਲਵਿੰਦਰ ਸਿੰਘ ਪੂਰਬਾ ਬਲਾਕ ਪ੍ਰਧਾਨ ਸਮਰਾਲਾ, ਬਲਵੰਤ ਸਿੰਘ ਰਾਜੇਵਾਲ, ਗੁਰਦਰਸ਼ਨ ਸਿੰਘ, ਜਗਦੇਵ ਸਿੰਘ ਮੁੱਤੋਂ, ਬੂਟਾ ਸਿੰਘ ਬਗ਼ਲੀ, ਜਸਵਿੰਦਰ ਸਿੰਘ ਕੁਲੇਵਾਲ, ਸ਼ੇਰਾ ਟੋਡਰਪੁਰ, ਚੌਧਰੀ ਸੰਗਤਪੁਰਾ, ਕਰਮਜੀਤ ਸਿੰਘ, ਰਣਵੀਰ ਸਿੰਘ, ਰਾਜਾ ਮੇਹਲੋਂ, ਰਾਜਾ ਮੁੱਤੋਂ, ਕੁਲਦੀਪ ਸਿੰਘ, ਮਨਜੀਤ ਸਿੰਘ, ਕਰਮਜੀਤ ਬਾਬਾ, ਹੈਪੀ ਰਾਜੇਵਾਲ, ਜਗਮੋਹਨ ਸਿੰਘ ਉਟਾਲਾਂ, ਬਿੱਲੂ ਉਟਾਲਾਂ, ਜਸਵਿੰਦਰ ਸਿੰਘ ਮੰਜਾਲੀ ਆਦਿ ਹਾਜ਼ਰ ਸਨ |