26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮਨੁੱਖਤਾ ਦੀ ਅਸਲੀਅਤ ਤੌਰ 'ਤੇ ਨਿਸ਼ਕਾਮ ਨਿਰੰਤਰ ਸੇਵਾ ਕਰਨਾ ਮਾਲਵਾ ਸੋਸ਼ਲ ਕਲੱਬ ਦੇ ਹਿੱਸੇ ਆਇਆ-ਜਥੇ. ਸਹਾਰਨ ਮਾਜਰਾ

ਅਜੀਤ ਡੈਸਕ 16-05-2026
ਮਲੌਦ, 15 ਮਈ (ਸਹਾਰਨ ਮਾਜਰਾ)-ਮਾਲਵਾ ਸੋਸ਼ਲ ਐਂਡ ਵੈੱਲਫੇਅਰ ਕਲੱਬ ਮਲੌਦ ਵਲੋਂ ਪਿਛਲੇ 26 ਸਾਲਾਂ ਤੋਂ ਇੱਕ ਲੜੀ ਦੇ ਅੰਤਰਗਤ ਕੀਤੀਆਂ ਜਾ ਰਹੀਆਂ ਸਮਾਜ ਸੇਵੀ ਸੇਵਾਵਾਂ ਨੂੰ ਕਦੀ ਵੀ ਕਿਸੇ ਵੀ ਕੀਮਤ 'ਤੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ | ਕਿਉਂਕਿ ਇਹ ਕਲੱਬ ਹਮੇਸ਼ਾ ਹਕੀਕੀ ਰੂਪ ਵਿਚ ਉਨ੍ਹਾਂ ਖੇਤਰਾਂ ਦੀ ਸੇਵਾ ਕਰਦਾ ਆ ਰਿਹਾ ਹੈ ਜਿਨ੍ਹਾਂ ਬਾਰੇ ਬਹੁਤੀਆਂ ਸੰਸਥਾਵਾਂ ਦਾ ਸੋਚਣਾ ਦੂਰ ਜਾਪਦਾ ਹੈ | ਇਸ ਲਈ ਇਹ ਕਲੱਬ ਅੱਜ ਜ਼ਿਲ੍ਹਾ ਲੁਧਿਆਣਾ 'ਚ ਨਹੀਂ ਪੰਜਾਬ ਦੀਆਂ ਸੋਸ਼ਲ ਕਲੱਬਾਂ 'ਚੋਂ ਇੱਕ ਮੰਨਿਆ ਜਾਂਦਾ ਹੈ ਜਿਸ 'ਤੇ ਉਹ ਹਮੇਸ਼ਾ ਮਾਣ ਮਹਿਸੂਸ ਕਰਦੇ ਰਹਿਣਗੇ | ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ ਵਲੋਂ ਕਲੱਬ ਨੂੰ ਸਮਾਜ ਸੇਵੀ ਕਾਰਜਾਂ ਦੀ ਗਤੀ ਨੂੰ ਜਾਰੀ ਰੱਖਣ ਲਈ 20 ਹਜ਼ਾਰ ਰੁਪਏ ਆਰਥਿਕ ਸਹਾਇਤਾ ਵਜੋਂ ਦਿੱਤੀ ਰਾਸ਼ੀ ਦਾ ਚੈੈੱਕ ਦੇਣ ਸਮੇਂ ਪ੍ਰਗਟਾਏ | ਇਸ ਮੌਕੇ ਕਲੱਬ ਦੇ ਪ੍ਰਧਾਨ ਇੰਜ. ਹਰਮਿੰਦਰਪਾਲ ਸਿੰਘ ਸਹਾਰਨ ਮਾਜਰਾ, ਪਿ੍ੰ. ਸੰਜੀਵ ਮੋਦਗਿਲ, ਡਾ. ਇਕਬਾਲ ਮੁਹੰਮਦ, ਡਾ. ਕਰਨੈਲ ਸਿੰਘ ਕਾਲੀਆ, ਇੰਦਰਪ੍ਰੀਤ ਸਿੰਘ ਮਾਂਗੇਵਾਲ, ਐੈੱਸ. ਡੀ. ਓ. ਇੰਜ. ਦਵਿੰਦਰ ਸਿੰਘ, ਡਾ. ਬਲਜਿੰਦਰਪਾਲ ਸਿੰਘ, ਸਾਬਕਾ ਚੇਅਰਮੈਨ ਬਲਵੰਤ ਰਾਮ ਪੱਪੂ ਮਾਡਲ ਟਾਊਨ, ਸੁਖਵਿੰਦਰ ਸਿੰਘ ਦੌਲਤਪੁਰ, ਠੇਕੇਦਾਰ ਅਵਤਾਰ ਸਿਆੜ, ਮਾ. ਬਲਜਿੰਦਰ ਸਿੰਘ ਕਾਕਾ ਬੇਰ ਕਲਾਂ, ਜਤਿੰਦਰ ਪਾਲ ਸ਼ਰਮਾ, ਬਹਾਬਜੀਤ ਗਿੱਲ ਨਾਰਮਾਜਰਾ, ਡਾ. ਲਾਭ ਸਿੰਘ ਜਲਾਜਣ ਸਮੇਤ ਸਾਰੇ ਕਲੱਬ ਮੈਂਬਰ ਹਾਜ਼ਰ ਸਨ | ਪ੍ਰਧਾਨ ਇੰਜ. ਹਰਮਿੰਦਰ ਸਿੰਘ, ਡਾ. ਕਰਨੈਲ ਸਿੰਘ ਕਾਲੀਆ ਤੇ ਪਿ੍ੰਸੀਪਲ ਸੰਜੀਵ ਮੋਦਗਿਲ ਨੇ ਜਥੇ.ਸਹਾਰਨ ਮਾਜਰਾ ਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਕਲੱਬ ਪੂਰੀ ਇਮਾਨਦਾਰੀ ਨਾਲ ਦਿੱਤੀ ਗਈ ਸੇਵਾ ਰਾਸ਼ੀ ਨੂੰ ਲੋੜਵੰਦਾਂ ਦੀ ਭਲਾਈ ਵਾਸਤੇ ਲਗਾਏਗਾ | ਇਸ ਮੌਕੇ ਜਥੇ. ਅਮਰ ਸਿੰਘ ਰੋਸ਼ੀਆਨਾ, ਮਾ. ਹਰਪ੍ਰੀਤ ਸਿੰਘ ਸੋਮਲਖੇੜੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਕੋਟ ਗੰਗੂ ਰਾਏ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।