ਪਾਇਲ, 15 ਮਈ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਨਗਰ ਕੌਂਸਲ ਦੋਰਾਹਾ ਅਤੇ ਪਾਇਲ ਦੀਆਂ ਚੋਣਾਂ ਵੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਤਰ੍ਹਾਂ ਲੋਕਾਂ ਦੇ ਸਹਿਯੋਗ ਨਾਲ ਜਿੱਤਾਂਗੇ ਸਾਬਕਾ ਵਿਧਾਇਕ ਲੱਖਾ ਪਾਇਲ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਅਤੇ ਬਲਾਕ ਕਾਂਗਰਸ ਦੋਰਾਹਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਟੀਨੂੰ ਘਲੋਟੀ ਦੀ ਅਗਵਾਈ ਹੇਠ ਬਲਾਕ ਕਾਂਗਰਸ ਦੀ ਮਹੀਨਾਵਾਰ ਮੀਟਿੰਗ ਹੋਈ | ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਬਲਾਕ ਕਾਂਗਰਸ ਮਲੌਦ ਅਤੇ ਬਲਾਕ ਕਾਂਗਰਸ ਦੋਰਾਹਾ ਦੇ ਆਗੂ ਨਗਰ ਕੌਂਸਲ ਦੋਰਾਹਾ ਅਤੇ ਨਗਰ ਕੌਂਸਲ ਪਾਇਲ ਦੀਆਂ ਹੋਣ ਜਾ ਰਹੀਆਂ ਚੋਣਾਂ 'ਚ ਆਪਣੀ ਸਰਗਰਮੀ ਵਿਖਾਉਣ ਤਾਂ ਜੋ ਜਿਸ ਤਰ੍ਹਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਸੀ ਉਸ ਜਿੱਤ ਨੂੰ ਨਗਰ ਕੌਂਸਲ ਦੋਰਾਹਾ ਅਤੇ ਨਗਰ ਕੌਂਸਲ ਪਾਇਲ ਦੀਆਂ ਵਿੱਚ ਵੀ ਬਰਕਰਾਰ ਰੱਖਿਆ ਜਾ ਸਕੇ | ਉਨ੍ਹਾਂ ਕਿਹਾ ਕਿ ਬਲਾਕ ਕਾਂਗਰਸ ਦੇ ਅਹੁਦੇਦਾਰ ਮੰਡਲ ਪ੍ਰਧਾਨਾ ਨੂੰ ਪੰਜ ਪੰਜ ਬੂਥ ਦਿੱਤੇ ਜਾਣਗੇ, ਜਿੱਥੇ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪਾਇਲ ਅਤੇ ਨਗਰ ਕੌਂਸਲ ਦੋਰਾਹਾ ਦੀਆ ਆ ਰਹੀਆ ਚੋਣਾ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਬਲਾਕ ਕਾਂਗਰਸ ਮਲੌਦ ਘਰ ਘਰ ਜਾ ਕੇ ਵੋਟਰਾਂ ਨਾਲ ਰਾਬਤਾ ਪੈਦਾ ਕਰੇਗੀ ਅਤੇ ਆਮ ਆਦਮੀ ਪਾਰਟੀ ਬਾਰੇ ਲੋਕਾ ਨੂੰ ਦੱਸੇਗੀ ਕਿ ਹੁਣ ਇਹ ਪਾਰਟੀ ਆਮ ਨਹੀ ਰਹੀ ਸਗੋਂ ਖ਼ਾਸ ਬਣ ਚੁੱਕੀ ਹੈ | ਇਸ ਮੌਕੇ ਬੰਤ ਸਿੰਘ ਦੁਬਰਜੀ ਸਾਬਕਾ ਚੇਅਰਮੈਨ, ਯਾਦਵਿੰਦਰ ਸਿੰਘ ਜੰਡਾਲੀ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕਮਲਜੀਤ ਸਿੰਘ ਸਿਆੜ ਸਾਬਕਾ ਚੇਅਰਮੈਨ, ਨਿਰਮਲ ਸਿੰਘ ਗੋਗਾ ਚੇਅਰਮੈਨ ਬਲਾਕ ਸੰਮਤੀ ਮਲੌਦ, ਕਿ੍ਸ਼ਨ ਦੇਵ ਜੋਗੀਮਾਜਰਾ ਮੈਂਬਰ ਬਲਾਕ ਸੰਮਤੀ ਮਲੌਦ, ਬਿੱਕਰ ਸਿੰਘ ਚਣਕੋਈਆਂ ਸਾਬਕਾ ਚੇਅਰਮੈਨ, ਜਤਿੰਦਰ ਸਿੰਘ ਚੋਮੋ ਚੇਅਰਮੈਨ ਕਿਸਾਨ ਸੈਲ ਮਲੌਦ, ਬਲਵਿੰਦਰ ਸਿੰਘ ਸੀਹਾ ਦੋਦ ਮੀਤ ਪ੍ਰਧਾਨ, ਪਰਮਜੀਤ ਸਿੰਘ ਕਾਲਾ ਝੱਮਟ ਮੀਤ ਪ੍ਰਧਾਨ, ਸੋਢੀ ਸਹਾਰਨ ਮਾਜਰਾ, ਮੇਘ ਸਿੰਘ ਬੇਰਕਲਾਂ ਸਕੱਤਰ, ਇੰਦਰਜੀਤ ਸਿੰਘ ਕੁਲਾਹੜ ਸਕੱਤਰ, ਰਣਜੀਤ ਸਿੰਘ ਪਾਇਲ ਪੀ ਏ, ਗਗਨਦੀਪ ਸਿੰਘ ਲੰਢਾ ਮੈਂਬਰ ਬਲਾਕ ਸੰਮਤੀ, ਜਸਵੀਰ ਸਿੰਘ ਸੀਹਾ ਦੋਦ, ਹੈਪੀ ਰੋਣੀ, ਗੁਰਪ੍ਰੀਤ ਸਿੰਘ ਚੋਪੜਾ ਮੀਡੀਆ ਕੁਆਰਡੀਨੇਟਰ, ਰੁਪਿੰਦਰ ਸਿੰਘ ਬਿੰਦੁ , ਰਾਮ ਸਿੰਘ ਬੇਰ ਖ਼ੁਰਦ, ਜਸਵੀਰ ਸਿੰਘ ਸੀਹਾ ਦੋਦ, ਮਲਕੀਤ ਸਿੰਘ ਮਾਡਲ ਟਾਊਨ, ਪਾਲਾ ਸਿੰਘ ਚੋਮੋ, ਹਰਬੰਸ ਸਿੰਘ ਚੋਮੋ, ਜੱਸਾ ਰੋੜੀਆ ਕੌਂਸਲਰ, ਮਨੀ ਘੁਡਾਣੀ, ਦਿਲਪ੍ਰੀਤ ਸਿੰਘ ਡੀ. ਪੀ. ਪਾਇਲ ਤੋ ਇਲਾਵਾ ਹੋਰ ਵੀ ਹਾਜ਼ਰ ਸਨ ਕੈਪਸ਼ਨ ਬਲਾਕ ਕਾਂਗਰਸ ਮਲੌਦ ਅਤੇ ਬਲਾਕ ਕਾਂਗਰਸ ਦੋਰਾਹਾ ਦੀ ਰੱਖੀ ਮਹੀਨਾਵਾਰ ਮੀਟਿੰਗ ਸਮੇਂ ਸਾਬਕਾ ਵਿਧਾਇਕ ਲੱਖਾ ਪਾਇਲ, ਪ੍ਰਧਾਨ ਗਿੱਲ ਬੇਰਕਲਾਂ, ਪ੍ਰਧਾਨ ਟੀਨੂੰ ਘਲੋਟੀ ਅਤੇ ਹੋਰ ਹਾਜ਼ਰ ਸਨ |