27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਿਵਲ ਹਸਪਤਾਲ ਖੰਨਾ ਵਿਖੇ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ

ਖੰਨਾ ਦੇ ਸਿਵਲ ਹਸਪਤਾਲ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਉਣ ਸਮੇਂ ਐਸ. ਐਮ. ਓ. ਮਨਿੰਦਰ ਸਿੰਘ ਭਸੀਨ ਨਾਲ ਸਟਾਫ਼ | ਤਸਵੀਰ : ਸੋਨੀ ਗਿੱਲ <br/> 16-05-2026
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਨਰਸਿੰਗ ਅਫ਼ਸਰ ਮਰੀਜ਼ਾਂ ਦੀ ਸੇਵਾ ਅਤੇ ਦੇਖਭਾਲ ਲਈ ਜ਼ਿੰਮੇਵਾਰ ਹੁੰਦੀਆਂ ਹਨ | ਇਨ੍ਹਾਂ ਦਾ ਮੁੱਖ ਕੰਮ ਮਰੀਜ਼ਾਂ ਦੀ ਹਾਲਤ ਦੀ ਦੇਖ ਰੇਖ ਕਰਨਾ, ਇਲਾਜ, ਦਵਾਈਆਂ ਦੀ ਦੇਖਭਾਲ ਅਤੇ ਨਾਲ ਹੀ ਮੈਡੀਕਲ ਸਲਾਹ ਦੇਣਾ ਹੁੰਦਾ ਹੈ | ਡਾਕਟਰਾਂ ਨਾਲ ਦਿਨ ਰਾਤ ਮਿਲ ਕੇ ਨਰਸਿੰਗ ਅਫ਼ਸਰ ਲੋਕਾਂ ਦੀ ਸੇਵਾ ਕਰਦੀਆਂ ਹਨ | ਜਿੰਨੀ ਭੂਮਿਕਾ ਡਾਕਟਰ ਦੀ ਹੁੰਦੀ ਹੈ, ਉਨੀ ਹੀ ਭੂਮਿਕਾ ਮਰੀਜ਼ਾਂ ਦੀ ਜ਼ਿੰਦਗੀ ਵਿੱਚ ਨਰਸਾਂ ਦੀ ਵੀ ਹੁੰਦੀ ਹੈ | ਪੂਰੀ ਨਿਸ਼ਠਾ ਨਾਲ ਮਰੀਜ਼ਾਂ ਦੀ ਸੇਵਾ ਕਰਨ ਵਾਲੀਆਂ ਨਰਸਾਂ ਪ੍ਰਤੀ ਸਤਿਕਾਰ ਅਤੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਲਈ ਹਰ ਸਾਲ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਜਾਂਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੰਨਾ ਦੇ ਐਸ. ਐਮ. ਓ. ਡਾ. ਮਨਿੰਦਰ ਸਿੰਘ ਭਸੀਨ ਨੇ ਕੀਤਾ | ਉਹ ਸਿਵਲ ਹਸਪਤਾਲ ਵਿਖੇ ਨਰਸਿੰਗ ਦਿਵਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ | ਸਮੂਹ ਸਟਾਫ ਵੱਲੋਂ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ ਅਤੇ ਐਸ. ਐਮ. ਓ. ਨਾਲ ਕੇਕ ਵੀ ਕੱਟਿਆ ਗਿਆ | ਐਸ. ਐਮ. ਓ. ਡਾ. ਮਨਿੰਦਰ ਭਸੀਨ ਨੇ ਕਿਹਾ ਕਿ ਨਰਸਾਂ ਦੇ ਸਤਿਕਾਰ ਲਈ ਪਹਿਲੀ ਵਾਰ ਅੰਤਰਰਾਸ਼ਟਰੀ ਨਰਸ ਦਿਵਸ ਸਾਲ 1974 ਵਿੱਚ ਮਨਾਇਆ ਗਿਆ ਸੀ | ਇਹ ਦਿਨ ਮਸ਼ਹੂਰ ਨਰਸ ਫਲੋਰੈਂਸ ਨਾਈਟਿੰਗੇਲ ਨੂੰ ਸਮਰਪਿਤ ਹੈ, ਕਿਉਂਕਿ 12 ਮਈ ਨੂੰ ਫਲੋਰੈਂਸ ਨਾਈਟਿੰਗੇਲ ਦਾ ਜਨਮ ਦਿਵਸ ਹੁੰਦਾ ਹੈ | ਇਸ ਮੌਕੇ ਨਰਸਿੰਗ ਸਿਸਟਰ ਕੁਲਵੀਰ ਕੌਰ, ਐਨ. ਐਸ. ਕਮਲਜੀਤ ਕੌਰ, ਐਨ. ਐਸ ਪਰਮਜੀਤ ਕੌਰ, ਐਸ. ਐਨ ਕਮਲਜੀਤ ਕੌਰ, ਪ੍ਰਭਜੋਤ ਕੌਰ, ਕਿਰਨਜੀਤ ਕੌਰ, ਪਰਮਜੀਤ ਕੌਰ ਨਾਰੰਗਵਾਲ, ਪਰਮਜੀਤ ਕੌਰ ਘੁਡਾਣੀ, ਮੀਨਾਕਸ਼ੀ, ਨੀਤੂ, ਕੋਮਲਪ੍ਰੀਤ ਕੌਰ, ਕ੍ਰਸ਼ਨਾ ਸੈਂਟਰ ਹੈੱਡ ਅਮਨ, ਸਵਾਮੀ ਵਿਵੇਕਾਨੰਦ ਸਕੂਲ ਦੀ ਅਧਿਆਪਕਾ ਮੋਨਿਕਾ ਅਤੇ ਹੋਰ ਵਿਦਿਆਰਥੀ ਵੀ ਮੌਜੂਦ ਰਹੇ |
ਪਿਛਲੀ ਖ਼ਬਰ ਪਾਇਲ ਵਿਖੇ ਬਲਾਕ ਕਾਂਗਰਸ ਮਲੌਦ ਅਤੇ ਬਲਾਕ ਕਾਂਗਰਸ ਦੋਰਾਹਾ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਖੰਨਾ ਵਿਖੇ ਅੰਤਰਰਾਸ਼ਟਰੀ ਨਰਸਿਜ਼ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।