27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਜਗਰਾਉਂ ਸ਼ਹਿਰੀ ਯੂਨਿਟ ਦੀ ਚੋਣ

ਅਜੀਤ ਡੈਸਕ 18-05-2026
ਜਗਰਾਉਂ, 17 ਮਈ (ਸ਼ਮਸ਼ੇਰ ਸਿੰਘ ਗਾਲਿਬ)-ਪੁਰਾਣੀ ਦਾਣਾ ਮੰਡੀ ਮੰਦਿਰ ਵਾਲੀ ਧਰਮਸ਼ਾਲਾ ਜਗਰਾਉਂ 'ਚ ਸ਼ਹਿਰ ਦੇ ਅਗਵਾੜਾਂ ਨਾਲ ਸੰਬੰਧਤ ਨੌਜਵਾਨ ਕਿਸਾਨਾਂ ਦੀ ਜਨਰਲ ਮੀਟਿੰਗ ਹੋਈ | ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਸ਼ਹਿਰੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਵਿਸ਼ੇਸ਼ ਤੌਰ 'ਤੇ ਮੀਟਿੰਗ ਵਿਚ ਸ਼ਾਮਿਲ ਹੋਏ | ਮੀਟਿੰਗ 'ਚ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ 'ਤੇ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ | ਇਸ ਸਮੇਂ ਗੁਰਦੀਪ ਸਿੰਘ ਦੀਪਾ ਪ੍ਰਧਾਨ, ਤੇਜਿੰਦਰ ਸਿੰਘ ਨਰੂਲਾ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਿੱਲੋਂ ਸਕੱਤਰ, ਸ਼ਮਸ਼ੇਰ ਸਿੰਘ ਸ਼ੇਰਾ ਖ਼ਜ਼ਾਨਚੀ, ਸੰਦੀਪ ਸਿੰਘ ਪ੍ਰੈੱਸ ਸਕੱਤਰ ਚੁਣੇ ਗਏ | ਇਸ ਸਮੇਂ ਪੰਦਰਾਂ ਮੈਂਬਰੀ ਕਾਰਜਕਾਰਨੀ ਚੁਣੀ ਗਈ | ਇਸ ਸਮੇਂ ਬਾਕੀ ਅਗਵਾੜਾਂ ਤੋਂ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਮੈਂਬਰ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ | ਇਸ ਸਮੇਂ ਨਿਰਮਲ ਸਿੰਘ ਭੰਮੀਪੁਰਾ ਵਿੱਤ ਸਕੱਤਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੰਧੂ ਦੀ ਅਗਵਾਈ 'ਚ ਪਹਿਲੇ ਪੜਾਅ 'ਚ ਕੀਤੀ ਜਾ ਰਹੀ ਝੰਡਾ ਯਾਤਰਾ 'ਚ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇਗਾ-ਪ੍... ਅਗਲੀ ਖ਼ਬਰ ਸ੍ਰੀ ਸਵਾਮੀ ਬ੍ਰਹਮਾਨੰਦ ਜੀ ਭੂਰੀ ਵਾਲੇ ਸਰਕਾਰੀ ਕੰਨਿਆ ਸ. ਸ. ਸਕੂਲ ਬਰ੍ਹਮੀ ਨੇ ਨਤੀਜਿਆਂ 'ਚ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।