27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੰਧੂ ਦੀ ਅਗਵਾਈ 'ਚ ਪਹਿਲੇ ਪੜਾਅ 'ਚ ਕੀਤੀ ਜਾ ਰਹੀ ਝੰਡਾ ਯਾਤਰਾ 'ਚ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇਗਾ-ਪ੍ਰਧਾਨ ਮੁੱਲਾਂਪੁਰ/ਈਸੇਵਾਲ

ਅਜੀਤ ਡੈਸਕ 18-05-2026
ਚੌਂਕੀਮਾਨ, 17 ਮਈ (ਤੇਜਿੰਦਰ ਸਿੰਘ ਚੱਢਾ)-ਹਲਕੇ ਦਾਖੇ ਦੇ ਪਿੰਡਾਂ 'ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਅਗਵਾਈ 'ਚ 19, 20, 21 ਤੇ 22 ਮਈ ਨੂੰ ਕੀਤੀ ਜਾ ਰਹੀ ਪੈਦਲ ਝੰਡਾ ਯਾਤਰਾ ਜਿਥੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰੇਗੀ ਉਥੇ ਹੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਏਗੀ ਤੇ ਇਸ ਦੇ ਨਾਲ ਹੀ ਪੰਜਾਬ ਦੀ 'ਆਪ' ਸਰਕਾਰ ਦੀ ਨਾਕਾਮੀਆਂ ਤੋਂ ਵੀ ਜਾਣੂੰ ਕਰਵਾਏਗੀ | ਇਹ ਜਾਣਕਾਰੀ ਦਿੰਦਿਆਂ ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਤੇ ਯੂਥ ਆਗੂ ਮਨਪ੍ਰੀਤ ਸਿੰਘ ਈਸੇਵਾਲ ਨੇ ਦੱਸਿਆ ਕਿ ਪਹਿਲੇ ਪੜ੍ਹਾਅ 'ਚ 49 ਪਿੰਡ ਲਏ ਗਏ ਹਨ ਤੇ ਪੜ੍ਹਾਅ ਦਰ ਪੜ੍ਹਾਅ ਹਲਕੇ ਦੇ ਸਾਰੇ ਪਿੰਡਾਂ ਦਾ ਦੌਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੈਪਟਨ ਸੰਦੀਪ ਸੰਧੂ ਵਲੋਂ ਕਾਂਗਰਸ ਪਾਰਟੀ ਦੇ ਕਾਰਜਕਾਲ 'ਚ ਰਿਕਾਰਡਤੋੜ ਵਿਕਾਸ ਕਰਵਾਏ ਗਏ ਸਨ ਜੋ ਕਿ ਹਲਕੇ ਦਾਖੇ ਦੇ ਲੋਕ ਜਾਣਦੇ ਹਨ ਪਰ ਪਿਛਲੇ ਸਾਢੇ 4 ਸਾਲ ਵਿਚ ਵਿਕਾਸ ਕਾਰਜਾਂ 'ਤੇ ਬਰੇਕ ਲੱਗੀ ਹੋਈ ਹੈ ਤੇ ਲੋਕ ਵੀ ਆਪਣੀ ਗਲਤੀ ਤੋਂ ਪਛਤਾ ਰਹੇ ਹਨ | ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਿੱਤੀ ਹੈ ਤੇ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਵਿਚ ਲੋਕਾਂ ਨਾਲ ਮਿਲ ਕੇ ਕਾਂਗਰਸ ਪਾਰਟੀ ਨੂੰ ਸੂਬੇ ਦੀ ਵਾਂਗਡੋਰ ਸੌਂਪਣ ਲਈ ਕਿਹਾ ਜਾਵੇਗਾ |
ਪਿਛਲੀ ਖ਼ਬਰ ਨਗਰ ਕੌਂਸਲ ਜਗਰਾਉਂ ਵਿਖੇ ਸਫ਼ਾਈ ਸੇਵਕਾਂ ਤੇ ਮਿਊਾਸੀਪਲ ਕਾਮਿਆਂ ਦਾ ਧਰਨਾ ਜਾਰੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਜਗਰਾਉਂ ਸ਼ਹਿਰੀ ਯੂਨਿਟ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।