ਪਾਇਲ, 17 ਮਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਨਗਰ ਕੌਂਸਲ ਪਾਇਲ ਦੇ ਚੋਣ ਲਈ ਅਕਾਲੀ ਦਲ ਨੇ ਸਾਰੇ 11 ਵਾਰਡਾਂ ਵਿਚ ਉਮੀਦਵਾਰਾਂ ਦੇ ਕਾਗ਼ਜ਼ ਦਾਖਲ ਕਰਕੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਇਸ ਸੰਬੰਧੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਤੇ ਅਕਾਲੀ ਕਲ ਦੇ ਕੌਮੀ ਮੀਤ ਪ੍ਰਧਾਨ ਇੰਜੀ: ਜਗਦੇਵ ਸਿੰਘ ਬੋਪਾਰਾਏ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਪਾਇਲ ਸ਼ਹਿਰ 'ਚ ਸਾਰੇ ਗਿਆਰਾਂ ਦੇ ਗਿਆਰਾਂ ਵਿਚ ਵਧੀਆ ਅਕਸ਼ ਵਾਲੇ ਉਮੀਦਵਾਰ ਖੜੇ੍ਹ ਕੀਤੇ ਹਨ, ਜਿਨ੍ਹਾਂ ਦੇ ਹੱਕ ਵਿਚ ਹਲਕਾ ਪਾਇਲ ਦੇ ਆਗੂਆਂ ਵਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ | ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਰਾਂ ਤੋਂ ਭਰਵਾ ਹੰੁਗਾਰਾ ਮਿਲ ਰਿਹਾ ਹੈ, ਜਿਸ ਕਰਕੇ ਅਕਾਲੀ ਦਲ ਦੇ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਦਰਜ ਕਰਨਗੇ | ਉਨ੍ਹਾਂ ਕਿਹਾ ਕਿ ਅਕਾਲੀ ਦਲ ਇਕ ਅਮਨ ਪਸੰਦ ਤੇ ਲੋਕਤੰਤਰ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ ਜੋ ਕਿ ਨਗਰ ਕੌਂਸਲ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚਾੜਣ ਲਈ ਸਿਵਲ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰੇਗੀ ਪਰ ਜੇਕਰ ਵਿਰੋਧੀ ਪਾਰਟੀ ਅਕਾਲੀ ਉਮੀਦਵਾਰਾਂ ਨਾਲ ਕਿਸੇ ਕਿਸਮ ਦਾ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਅਕਾਲੀ ਦਲ ਉਸ ਦਾ ਡਟ ਕੇ ਵਿਰੋਧ ਕਰੇਗਾ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਨੁਮਾਇੰਦੇ ਇਹ ਭੁਲੇਖਾ ਕੱਢ ਲੈਣ ਕਿ ਉਮੀਦਵਾਰਾਂ ਨੂੰ ਧਮਕਾ ਕੇ ਦਬਾਅ ਲਿਆ ਜਾਵੇਗਾ ਅਕਾਲੀ ਦਲ ਆਪਣੇ ਉਮੀਦਵਾਰ ਦੀ ਪਿੱਠ ਦੇ ਖੜ੍ਹਾ ਹੈ ਤੇ ਅਕਲੀ ਦਲ ਦੇ ਆਗੂ ਵੋਟਾਂ ਦੀ ਗਿਣਤੀ ਤੱਕ ਆਪਣੇ ਪਾਰਟੀ ਉਮੀਦਵਾਰਾਂ ਨਾਲ 24 ਘੰਟੇ ਪੂਰੇ ਸੰਪਰਕ ਵਿੱਚ ਹਨ ਕਿਸੇ ਵੀ ਉਮੀਦਵਾਰ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ | ਇਸ ਮੌਕੇ ਸਰਬਣ ਸਿੰਘ ਹੋਲੀਆ, ਬੇਅੰਤ ਸਿੰਘ ਪੰਧੇਰ ਖੇੜੀ, ਵਿਜੇ ਕੁਮਾਰ ਨੇਤਾ, ਮਨਪ੍ਰੀਤ ਸਿੰਘ ਬਿੱਲਾ ਆਦਿ ਹਾਜ਼ਰ ਸਨ |