26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਦੋਰਾਹਾ ਵਾਸੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ- ਗਿੱਲ ਬੇਰਕਲਾਂ

ਅਜੀਤ ਡੈਸਕ 18-05-2026
ਦੋਰਾਹਾ, 17 ਮਈ (ਮਨਜੀਤ ਸਿੰਘ ਗਿੱਲ)-ਬਲਾਕ ਕਾਂਗਰਸ ਮਲੋਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਕਿਹਾ ਕਿ ਨਗਰ ਕੌਂਸਲ ਦੋਰਾਹਾ ਦੀ ਚੋਣ 'ਚ ਲੋਕ ਦੋਗਲੇ ਤੇ ਗਦਾਰ ਲੋਕਾਂ ਨੂੰ ਹਰਾ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਸ਼ਹਿਰ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਜਿਊਣਗੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਾਢੇ ਚਾਰ ਸਾਲ ਵਿਚ ਦੋਰਾਹਾ ਸ਼ਹਿਰ ਦੀ ਗੰਦਗੀ ਤੇ ਸਟਰੀਟ ਲਾਈਟਾਂ ਨਹੀਂ ਚਲਾ ਸਕੀ, ਉਸ ਤੋਂ ਹੁਣ ਕੀ ਆਸ ਕੀਤੀ ਜਾ ਸਕਦੀ ਹੈ | ਪ੍ਰਧਾਨ ਗਿੱਲ ਬੇਰਕਲਾਂ ਨੇ ਕਿਹਾ ਕਿ ਪੰਜਾਬ ਅੰਦਰ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣਨੀ ਤਹਿ ਹੈ | ਇਸ ਲਈ ਦੋਰਾਹਾ ਵਾਸੀ ਕਾਂਗਰਸ ਪਾਰਟੀ ਦਾ ਸਾਥ ਦੇ ਕੇ ਚੁਟਕਲੇਬਾਜ਼ ਡਰਾਮੇ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਅਤੇ ਉਨ੍ਹਾਂ ਦੇ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਚਲਦਾ ਕਰਨਗੇ | ਇਸ ਮੌਕੇ ਮੇਘ ਸਿੰਘ ਬੇਰਕਲਾਂ ਸਕੱਤਰ, ਸੋਨੀ ਟਿੱਬਾ, ਮਨਜੀਤ ਸਿੰਘ ਪੰਚ, ਖੜਕ ਸਿੰਘ, ਬੂਟਾ ਸਿੰਘ, ਸਤਵੀਰ ਸਿੰਘ, ਕੁਲਵੀਰ ਸਿੰਘ ਦੀਪ ਨਗਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਨਗਰ ਕੌਂਸਲ ਚੋਣਾਂ ਲਈ ਵੱਖ-ਵੱਖ ਵਾਰਡਾਂ ਤੋਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ ਅਗਲੀ ਖ਼ਬਰ ਅਕਾਲੀ ਦਲ ਨੇ ਪਾਇਲ ਸ਼ਹਿਰ ਦੇ 11 ਵਾਰਡਾਂ 'ਚ ਉਮੀਦਵਾਰ ਖੜ੍ਹੇ ਕਰਕੇ ਕੀਤਾ ਚੋਣ ਪ੍ਰਚਾਰ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।