ਰਾਏਕੋਟ, 17 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਹਿਰ ਦੇ ਸਮੁੱਚੇ 15 ਵਾਰਡਾਂ ਤੋਂ ਪੜ੍ਹੇ-ਲਿਖੇ ਤੇ ਸੂਝਵਾਨ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ | ਇਨ੍ਹਾਂ ਉਮੀਦਵਾਰਾਂ ਨੂੰ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਅਬਜ਼ਰਵਰ ਸਾਬਕਾ ਕੈਬਨਿਟ ਮੰਤਰੀ ਤੇ ਬੀ. ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਚੋਣਾਂ 'ਚ ਡੱਟ ਕੇ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ | ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਆਖਿਆ ਕਿ ਇਹ ਨਗਰ ਕੌਂਸਲਾਂ ਚੋਣਾਂ ਵਿਧਾਨ ਸਭਾ ਚੋਣਾਂ-2027 ਦੇ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ, ਇਸ ਲਈ ਨਗਰ ਕੌਂਸਲ ਚੋਣਾਂ ਲਈ ਚੋਣ ਮੈਦਾਨ ਵਿਚ ਉਤਾਰੇ ਅਕਾਲੀ ਉਮੀਦਵਾਰ ਆਪਣੇ ਅਧੀਨ ਪੈਂਦੇ ਵਾਰਡਾਂ ਦੀ ਸਮੱਸਿਆਵਾਂ ਅਤੇ ਲੋਕ ਭਲਾਈ ਕੰਮਾਂ ਨੂੰ ਮੁੱਖ ਰੱਖ ਕੇ ਵੋਟਰਾਂ ਨਾਲ ਸੰਪਰਕ ਅਤੇ ਵੋਟਰਾਂ ਤੋਂ ਸਹਿਯੋਗ ਮੰਗਣ | ਇਸ ਸਮੇਂ ਸਮੁੱਚੇ 15 ਵਾਰਡਾਂ ਤੋਂ ਐਲਾਨੇ ਉਮੀਦਵਾਰਾਂ ਤਹਿਤ ਵਾਰਡ ਨੰਬਰ-1 ਤੋਂ ਸ੍ਰੀਮਤੀ ਵੀਨਾ ਰਾਣੀ ਗੋਇਲ, ਵਾਰਡ ਨੰਬਰ-2 ਤੋਂ ਬੇਅੰਤ ਸਿੰਘ ਬੰਟੀ, ਵਾਰਡ ਨੰਬਰ-3 ਤੋਂ ਕਰਮਜੀਤ ਕੌਰ, ਵਾਰਡ ਨੰਬਰ-4 ਤੋਂ ਮੱਘਰ ਸਿੰਘ, ਵਾਰਡ ਨੰਬਰ-5 ਤੋਂ ਦੀਪੋ, ਵਾਰਡ ਨੰਬਰ-6 ਤੋਂ ਬਲਜੀਤ ਸਿੰਘ ਗੋਲੂ, ਵਾਰਡ ਨੰਬਰ-7 ਤੋਂ ਨੇਹਾ, ਵਾਰਡ ਨੰਬਰ-8 ਤੋਂ ਅਮਨਦੀਪ ਸਿੰਘ ਗਿੱਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਏਕੋਟ, ਵਾਰਡ ਨੰਬਰ-9 ਤੋਂ ਅਮਨਪ੍ਰੀਤ ਕੌਰ ਗਰੇਵਾਲ, ਵਾਰਡ ਨੰਬਰ-10 ਤੋਂ ਬਲਵੰਤ ਸਿੰਘ ਸੀਪਾ, ਵਾਰਡ ਨੰਬਰ-11 ਤੋਂ ਮਨਜੀਤ ਕੌਰ, ਵਾਰਡ ਨੰਬਰ-12 ਤੋਂ ਸਿਮਰਨਜੀਤ ਸਿੰਘ, ਵਾਰਡ ਨੰਬਰ-13 ਤੋਂ ਭਵਨਦੀਪ ਕੌਰ ਗਿੱਲ, ਵਾਰਡ ਨੰਬਰ-14 ਤੋਂ ਮਨਜੀਤ ਕੌਰ ਅਤੇ ਵਾਰਡ ਨੰਬਰ-15 ਤੋਂ ਜਗਦੇਵ ਸਿੰਘ ਸੈਂਭੀ ਪ੍ਰਧਾਨ ਯੂਥ ਅਕਾਲੀ ਦਲ ਰਾਏਕੋਟ (ਸ਼ਹਿਰੀ) ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਜਥੇਦਾਰ ਗੁਰਮੇਲ ਸਿੰਘ ਆਂਡਲੂ ਕੋਆਰਡੀਨੇਟਰ ਹਲਕਾ ਰਾਏਕੋਟ, ਪ੍ਰਭਜੋਤ ਸਿੰਘ ਧਾਲੀਵਾਲ ਮੁੱਖ ਬੁਲਾਰਾ ਯੂਥ ਅਕਾਲੀ ਦਲ, ਜਥੇਦਾਰ ਗੁਰਸ਼ਰਨ ਸਿੰਘ ਬੜੂੰਦੀ, ਪ੍ਰਦੀਪ ਸਿੰਘ ਲਾਡੀ ਗਰੇਵਾਲ, ਸੰਜੀਵ ਕੁਮਾਰ ਬੌਵਾ ਗੋਇਲ, ਟਹਿਲਜੀਤ ਸਿੰਘ ਤਲਵੰਡੀ, ਜੰਗੀਰ ਸਿੰਘ, ਪਵਨ ਧਾਲੀਵਾਲ, ਤਲਵਿੰਦਰ ਸਿੰਘ ਗਿੱਲ, ਜੋਗਿੰਦਰ ਸਿੰਘ ਗਿੱਲ, ਰਛਪਾਲ ਸਿੰਘ ਗਿੱਲ, ਦਵਿੰਦਰ ਸਿੰਘ ਗਿੱਲ, ਕੁਲਵੰਤ ਕੌਰ ਗਿੱਲ, ਸੁਰਿੰਦਰ ਸਿੰਘ ਡੱਲਾ ਮੈਂਬਰ ਬਲਾਕ ਸੰਮਤੀ, ਸਾਬਕਾ ਸਰਪੰਚ ਅਵਤਾਰ ਸਿੰਘ ਮੱਲ੍ਹਾ, ਗੁਰਚਰਨਜੀਤ ਸਿੰਘ ਰਾਜੂ ਡੱਲਾ, ਸਰਪੰਚ ਜਸਵੀਰ ਸਿੰਘ ਦੇਹੜਕਾ ਆਦਿ ਹਾਜ਼ਰ ਸਨ |