26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਵਾਰਡ ਨੰਬਰ-9 ਰਾਏਕੋਟ ਤੋਂ 'ਆਪ' ਉਮੀਦਵਾਰ ਅਮਨਜੋਤ ਕੌਰ ਕਹਿਲ ਵਲੋਂ ਵਿਕਾਸ ਦੇ ਮੁੱਦੇ 'ਤੇ ਚੋਣ ਲੜਨ ਦਾ ਐਲਾਨ

ਅਜੀਤ ਡੈਸਕ 18-05-2026
ਰਾਏਕੋਟ, 17 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 ਲਈ ਵਾਰਡ ਨੰਬਰ-9 ਤੋਂ ਆਮ ਆਦਮੀ ਪਾਰਟੀ ਵਲੋਂ ਪੜ੍ਹੇ-ਲਿਖੇ ਤੇ ਸੂਝਵਾਨ ਸ੍ਰੀਮਤੀ ਅਮਨਜੋਤ ਕੌਰ ਕਹਿਲ ਧਰਮਪਤਨੀ ਸਰਪੰਚ ਦਵਿੰਦਰ ਸਿੰਘ ਕਹਿਲ ਨੂੰ ਉਮੀਦਵਾਰ ਐਲਾਨ ਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਇਸ ਮੌਕੇ 'ਆਪ' ਉਮੀਦਵਾਰ ਅਮਨਜੋਤ ਕੌਰ ਕਹਿਲ ਨੇ ਵਾਰਡ ਵਾਸੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਨ੍ਹਾਂ ਦਾ ਮਕਸਦ ਸਿਰਫ਼ ਚੋਣ ਜਿੱਤਣਾ ਨਹੀਂ, ਸਗੋਂ ਵਾਰਡ ਨੂੰ ਸਰਬਪੱਖੀ ਵਿਕਾਸ ਵਾਲਾ ਵਾਰਡ ਬਣਾਉਣਾ ਹੈ, ਜਿਥੇ ਹਰ ਨਾਗਰਿਕ ਨੂੰ ਮੁੱਢਲੀਆਂ ਸਹੂਲਤਾਂ ਬਿਨਾਂ ਕਿਸੇ ਭੇਦਭਾਵ ਦੇ ਮਿਲ ਸਕਣ | ਉਨ੍ਹਾਂ ਵਾਅਦਾ ਕੀਤਾ ਕਿ ਉਹ ਹਮੇਸ਼ਾ ਵਾਰਡ ਵਾਸੀਆਂ ਦੇ ਦਰਵਾਜ਼ੇ 'ਤੇ ਹਾਜ਼ਰ ਰਹਿਣਗੇ ਅਤੇ ਹਰ ਛੋਟੀ-ਵੱਡੀ ਸਮੱਸਿਆ ਨੂੰ ਤਰਜੀਹ ਦੇ ਆਧਾਰ 'ਤੇ ਹੱਲ ਕਰਵਾਉਣਗੇ | ਉਨ੍ਹਾਂ ਵਾਰਡ ਨੰਬਰ-09 ਦੇ ਵੋਟਰਾਂ ਨੂੰ ਅਪੀਲ ਕੀਤੀ ਨਗਰ ਕੌਂਸਲ ਚੋਣਾਂ 'ਚ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਇਆ ਜਾਵੇ |
ਪਿਛਲੀ ਖ਼ਬਰ ਵਾਰਡ ਨੰਬਰ-9 ਰਾਏਕੋਟ ਤੋਂ 'ਆਪ' ਉਮੀਦਵਾਰ ਅਮਨਜੋਤ ਕੌਰ ਕਹਿਲ ਵਲੋਂ ਵਿਕਾਸ ਦੇ ਮੁੱਦੇ 'ਤੇ ਚੋਣ ਲੜਨ ਦਾ ਐਲਾਨ ਅਗਲੀ ਖ਼ਬਰ ਜਥੇ. ਗਾਬੜੀਆ ਨੇ ਰਾਏਕੋਟ ਨਗਰ ਕੌਂਸਲ ਚੋਣਾਂ ਲੜਨ ਵਾਲੇ ਸਮੁੱਚੇ ਅਕਾਲੀ ਉਮੀਦਵਾਰਾਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।