25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪਿੰਡ ਸਿਆੜ੍ਹ ਵਿਚ ਚੱਲੀ ਗੋਲੀ, ਦੋਨਾਂ ਧਿਰਾਂ ਖ਼ਿਲਾਫ਼ ਪਰਚੇ ਦਰਜ

ਅਜੀਤ ਡੈਸਕ 18-05-2026
ਮਲੌਦ, 17 ਮਈ (ਦਿਲਬਾਗ ਸਿੰਘ ਚਾਪੜਾ)-ਪਿੰਡ ਸਿਆੜ ਵਿਚ 14 ਮਈ ਦੀ ਰਾਤ ਕਰੀਬ ਗਿਆਰਾਂ ਵਜੇ ਦੋ ਧਿਰਾਂ ਵਿਚ ਇੱਟਾਂ ਵੱਟੇ ਹੀ ਨਹੀਂ ਚੱਲੇ ਸਗੋਂ ਗੋਲੀਆਂ ਚੱਲਣ ਦੀ ਵੀ ਚਰਚਾ ਚੱਲ ਰਹੀ ਹੈ | ਦੋਵੇਂ ਧਿਰਾਂ ਹਸਪਤਾਲ ਵਿਚ ਦਾਖਲ ਹਨ | ਪਹਿਲੀ ਧਿਰ ਦੇ ਬਲਵਿੰਦਰ ਸਿੰਘ ਤੇ ਰਣਜੀਤ ਸਿੰਘ ਨੇ ਜਿਥੇ ਵਿਰੋਧੀਆਂ 'ਤੇ ਦੋਸ਼ ਲਗਾਏ, ਉਥੇ ਉਨ੍ਹਾਂ 'ਆਪ' ਆਗੂ ਤੇ ਪਿੰਡ ਦੀ ਸਰਪੰਚ ਦੇ ਪਤੀ ਪਰਗਟ ਸਿੰਘ ਉੱਪਰ ਸ਼ਰੇਆਮ ਗੋਲੀਆਂ ਚਲਾਉਣ ਦੇ ਪੁਲਿਸ ਨੂੰ ਬਿਆਨ ਦਿੱਤੇ ਹਨ | ਜਦਕਿ ਇਨ੍ਹਾਂ ਦੋਸ਼ਾਂ ਨੂੰ 'ਆਪ' ਆਗੂ ਪਰਗਟ ਸਿੰਘ ਨੇ ਮੁੱਢੋਂ ਨਕਾਰਦਿਆਂ ਕਿਹਾ ਕਿ ਉਹ ਲੜਾਈ ਵਾਲੇ ਸਥਾਨ 'ਤੇ ਗਏ ਜ਼ਰੂਰ ਸਨ ਅਤੇ ਦੋਨਾਂ ਧਿਰਾਂ ਨੂੰ ਲੜਾਈ ਰੋਕਣ ਲਈ ਕਿਹਾ ਸੀ ਕਿਉਂਕਿ ਉਹ ਪਿੰਡ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਣਾ ਚਾਹੁੰਦੇ ਸਨ | ਜ਼ਿਕਰਯੋਗ ਹੈ ਕਿ 'ਆਪ' ਆਗੂ ਪਰਗਟ ਸਿੰਘ ਕੋਲ ਤਾਂ ਕਿਸੇ ਅਸਲ੍ਹੇ ਦਾ ਲਾਇਸੈਂਸ ਵੀ ਨਹੀਂ, ਫਿਰ ਉਹ ਫਾਇਰ ਕਿਵੇਂ ਕਰ ਸਕਦੇ ਹਨ ਹਾਲਾਂਕਿ ਚਸ਼ਮਦੀਦ ਲੋਕਾਂ ਅਨੁਸਾਰ ਫਾਇਰ ਜ਼ਰੂਰ ਹੋਏ ਹਨ | ਹੁਣ ਪੁਲਿਸ ਤਫ਼ਤੀਸ਼ ਕਰ ਰਹੀ ਹੈ ਕਿ ਉਸ ਅਸਲੇ੍ਹ ਦਾ ਮਾਲਕ ਕੌਣ ਹੈ, ਜਿਸ ਨਾਲ ਫਾਇਰ ਹੋਏ ਹਨ | ਪੁਲਿਸ ਵਲੋਂ ਹਰਭਿੰਦਰ ਸਿੰਘ, ਨਿਰਭੈ ਸਿੰਘ ਤੇ ਜਸਪ੍ਰੀਤ ਕੌਰ ਦੇ ਬਿਆਨਾ 'ਤੇ ਰਣਜੀਤ ਸਿੰਘ ਮਿੰਟੂ, ਪਰਮਜੀਤ ਸਿੰਘ ਪੱਪੀ, ਟਿੰਕੂ ਪੁੱਤਰ ਰਣਜੀਤ ਸਿੰਘ, ਗੁਰਮੀਤ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਸਿਆੜ ਅਤੇ ਰਣਜੀਤ ਸਿੰਘ ਦੇ ਰਿਸ਼ਤੇਦਾਰ ਸੋਢੀ ਵਾਸੀ ਸਾਇਆ ਕਲਾ ਤੇ 9 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਸਲ੍ਹਾ ਐਕਟ ਖ਼ਿਲਾਫ਼ ਪਰਚਾ ਦਰਜ ਕੀਤਾ | ਇਸੇ ਤਰ੍ਹਾਂ ਦੂਜੀ ਧਿਰ ਰਣਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਦੇ ਬਿਆਨਾਂ 'ਤੇ ਹਰਭਿੰਦਰ ਸਿੰਘ, ਨਿਰਭੈ ਸਿੰਘ, ਅਮਨਦੀਪ ਸਿੰਘ, ਗੁਰਮੇਲ ਸਿੰਘ, ਜਸਪ੍ਰੀਤ ਕੌਰ, ਉਂਕਾਰ ਸਿੰਘ ਤੇ 6-7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਇਹ ਵੀ ਪਤਾ ਲੱਗਾ ਹੈ ਕਿ ਜੋ ਰਣਜੀਤ ਸਿੰਘ ਨੇ ਆਪਣੇ ਬਿਆਨਾ ਵਿਚ 'ਆਪ' ਆਗੂ ਪਰਗਟ ਸਿੰਘ ਖ਼ਿਲਾਫ਼ ਗੋਲੀ ਚਲਾਉਣ ਦੇ ਦੋਸ਼ ਲਗਾਏ ਸਨ, ਉਸ ਦੀ 16/5/2024 ਨੂੰ ਵੱਖਰੀ ਡੀ. ਡੀ. ਆਰ. ਲਿਖੀ ਗਈ ਹੈ | ਇਸ ਸੰਬੰਧੀ ਡੀ. ਐਸ. ਪੀ. ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਕਿਸੇ ਨੂੰ ਵੀ ਕਾਨੂੰਨ ਭੰਗ ਨਹੀਂ ਕਰਨ ਦੇਣਗੇ |
ਪਿਛਲੀ ਖ਼ਬਰ ਕਿਸਾਨਾਂ ਨਾਲ ਧੱਕੇਸ਼ਾਹੀ ਦੇ ਰੋਸ ਵਜੋਂ ਲੈਂਡ ਮਾਰਗਟੇਜ ਬੈਂਕ ਦੋਰਾਹਾ ਨੂੰ ਕਿਸਾਨ ਯੂਨੀਅਨ ਨੇ ਮਾਰਿਆ ਜਿੰਦਰਾ ਅਗਲੀ ਖ਼ਬਰ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।