12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪੀਰ ਬਾਬਾ ਮੌਲੇ ਸ਼ਾਹ ਅਤੇ ਖ਼ਾਨਪੁਰ ਬੇਟ ਦਾ ਸਾਲਾਨਾ ਮੇਲਾ ਤੇ ਭੰਡਾਰਾ 21 ਨੂੰ

ਅਜੀਤ ਡੈਸਕ 19-05-2026
ਮਾਛੀਵਾੜਾ ਸਾਹਿਬ, 18 ਮਈ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸਾਹਿਬ ਦੇ ਪੀਰ ਬਾਬਾ ਮੌਲੇ ਸ਼ਾਹ ਜੀ ਦਾ ਸਲਾਨਾ ਮੇਲਾ ਤੇ ਭੰਡਾਰਾ 21 ਮਈ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 21 ਮਈ ਨੂੰ ਮੁੱਖ ਸੇਵਾਦਾਰ ਬਾਬਾ ਖੜਕ ਸਿੰਘ ਮਾਂਗਟ ਮਜ਼ਾਰ 'ਤੇ ਚਾਦਰ ਚੜ੍ਹਾਉਣ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨਗੇ | ਰਾਤ ਨੂੰ ਕੱਵਾਲਾਂ ਵਲੋਂ ਸੂਫ਼ੀਆਨਾ ਮਹਿਫ਼ਲ ਸਜਾਈ ਜਾਵੇਗੀ | ਇਸੇ ਤਰ੍ਹਾਂ ਪਿੰਡ ਖ਼ਾਨਪੁਰ ਬੇਟ ਵਿਖੇ ਪੀਰ ਬਾਬਾ ਸਾਂਈ ਲੋਕ ਜੀ ਦਾ 25ਵਾਂ ਸਲਾਨਾ ਮੇਲਾ ਤੇ ਭੰਡਾਰਾ 20 ਤੇ 21 ਮਈ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਬੰਧਕ ਜਤਿੰਦਰ ਕੁਮਾਰ ਹਨੀ ਆਨੰਦ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਪ੍ਰੇਮ ਸਾਗਰ ਕੱਵਾਲ ਮਾਛੀਵਾੜਾ ਅਤੇ ਹੈਦਰ ਕੱਵਾਲ ਲੁਧਿਆਣਾ ਵਾਲੇ ਕੱਵਾਲੀਆਂ ਪੇਸ਼ ਕਰਨਗੇ | ਜਦਕਿ ਦੂਜੇ ਦਿਨ 21 ਮਈ ਰਾਤ ਨੂੰ 9 ਵਜੇ ਪ੍ਰਸਿੱਧ ਗਾਇਕ ਸਾਂਈ ਗ਼ੁਲਾਮ ਜੁਗਨੀ ਲੋਕਾਂ ਦਾ ਮਨੋਰੰਜਨ ਕਰਨਗੇ |
ਪਿਛਲੀ ਖ਼ਬਰ ਅੱਗ ਨਾਲ ਗਰੀਬ ਮਜ਼ਦੂਰਾਂ ਦੇ 30 ਆਸ਼ਿਆਨੇ ਸੜ ਕੇ ਸੁਆਹ ਹੋਏ ਅਗਲੀ ਖ਼ਬਰ ਭਲਕੇ ਸ਼ਹਿਰ ਦੇ ਮੈਡੀਕਲ ਸਟੋਰ ਬੰਦ ਰਹਿਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।