12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅੱਗ ਨਾਲ ਗਰੀਬ ਮਜ਼ਦੂਰਾਂ ਦੇ 30 ਆਸ਼ਿਆਨੇ ਸੜ ਕੇ ਸੁਆਹ ਹੋਏ

ਅਜੀਤ ਡੈਸਕ 19-05-2026
ਮਾਛੀਵਾੜਾ ਸਾਹਿਬ, 18 ਮਈ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਇੱਥੋਂ ਕੁੱਝ ਦੂਰੀ 'ਤੇ ਸਥਿਤ ਪਿੰਡ ਸਹਿਜੋ ਮਾਜਰਾ ਵਿਖੇ ਗਰੀਬ ਮਜ਼ਦੂਰਾਂ ਦੇ ਅੱਗ ਲੱਗਣ ਕਾਰਨ 30 ਆਸ਼ਿਆਨੇ ਸੜਕੇ ਸੁਆਹ ਹੋ ਗਏ | ਜਾਣਕਾਰੀ ਅਨੁਸਾਰ ਪਿੰਡ ਦੇ ਨੇੜੇ ਹੀ ਕਾਫ਼ੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਝੁੱਗੀਆਂ ਬਣਾ ਕੇ ਰਹਿੰਦੇ ਹਨ | ਅੱਜ ਬਾਅਦ ਦੁਪਹਿਰ ਇੱਕ ਝੁੱਗੀ 'ਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋਈਆਂ ਜੋ ਦੇਖਦੇ-ਦੇਖਦੇ ਸਾਰੀਆਂ ਝੁੱਗੀਆਂ 'ਚ ਫੈਲ ਗਈ | ਝੁੱਗੀਆਂ 'ਚ ਅÏਰਤਾਂ ਤੇ ਬੱਚੇ ਸਨ ਜਦਕਿ ਪੁਰਸ਼ ਮਜ਼ਦੂਰੀ ਕਰਨ ਲਈ ਖੇਤਾਂ ਵਿਚ ਗਏ ਹੋਏ ਸਨ | ਪਰਿਵਾਰ ਵਲੋਂ ਪਹਿਲਾਂ ਆਪਣੇ ਬੱਚਿਆਂ ਤੇ ਜਾਨਵਰਾਂ ਨੂੰ ਬਾਹਰ ਸੁਰੱਖਿਅਤ ਥਾਂ ਕੱਢਿਆ ਅਤੇ ਬਾਹਰ ਪਿੰਡ ਵਾਸੀਆਂ ਨਾਲ ਮਿਲ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ | ਸੂਚਨਾ ਮਿਲਦੇ ਹੀ ਡੀ. ਐੈੱਸ. ਪੀ. ਸਮਰਾਲਾ ਪਿ੍ਤਪਾਲ ਸਿੰਘ, ਸਹਾਇਕ ਥਾਣੇਦਾਰ ਸੋਹਣ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਅਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੰਗਵਾ ਲਈਆਂ ਗਈਆਂ | ਸਮਰਾਲਾ ਤੋਂ ਆਈਆਂ ਗੱਡੀਆਂ ਵਲੋਂ ਕਰੀਬ 3 ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ ਉੱਪਰ ਕਾਬੂ ਪਾਇਆ ਗਿਆ | ਪਰ ਉਦੋਂ ਤੱਕ ਕਰੀਬ 30 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ | ਇਨ੍ਹਾਂ ਝੁੱਗੀਆਂ 'ਚ ਗਰੀਬ ਮਜ਼ਦੂਰਾਂ ਦਾ ਸਾਰਾ ਘਰੇਲੂ ਸਾਮਾਨ ਜਿਸ ਵਿਚ ਖਾਣ ਲਈ ਅਨਾਜ, ਬਰਤਨ, ਪੱਖੇ, ਸਕੂਲੀ ਕਿਤਾਬਾਂ, ਸਾਈਕਲ, ਕੱਪੜੇ, ਦਸਤਾਵੇਜ਼ਾਂ ਤੋਂ ਇਲਾਵਾ ਕਈ ਮਜ਼ਦੂਰਾਂ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਪੈਸੇ ਵੀ ਇਕੱਠੇ ਕੀਤੇ ਸਨ ਜੋ ਕਿ ਅੱਗ ਦੀ ਭੇਟ ਚੜ੍ਹ ਗਏ | ਮੌਕੇ 'ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚ ਗਏ ਜਿਨ੍ਹਾਂ ਵਲੋਂ ਅੱਗ ਦੀ ਭੇਟ ਚੜ੍ਹੇ ਝੁੱਗੀਆਂ 'ਚ ਰਹਿਣ ਵਾਲੇ ਗਰੀਬ ਮਜ਼ਦੂਰਾਂ ਦੀ ਸੂਚੀ ਤਿਆਰ ਕੀਤੀ ਤਾਂ ਜੋ ਉੱਚ ਅਧਿਕਾਰੀਆਂ ਨੂੰ ਭੇਜ ਕੇ ਕੁੱਝ ਮੁਆਵਜ਼ੇ ਦੀ ਮੰਗ ਕੀਤੀ ਜਾ ਸਕੇ | ਸੂਚੀ ਅਨੁਸਾਰ ਗਣੇਸ਼, ਰਿਸ਼ੀ ਦੇਵ, ਵਾਸੂ, ਬਿਲਾਸ, ਪੰਕਜ, ਸੀਤਾ ਦੇਵੀ, ਕਿਰਤਾਨੰਦ, ਆਵਧ ਚੌਧਰੀ, ਸ਼ਿਵਾ, ਮੁਕੇਸ਼, ਮਨਕੀ, ਸੁਨੀਲ, ਮੀਨਾ, ਰੁਪੇਸ਼, ਸੁੱਜੂ, ਤੁਫ਼ਾਨ ਦੇ ਨਾਂਅ ਸ਼ਾਮਿਲ ਹਨ ਜਿਨ੍ਹਾਂ ਦੀਆਂ ਇਹ ਝੁੱਗੀਆਂ ਅੱਗ ਦੀ ਭੇਟ ਚੜ੍ਹ ਗਈਆਂ |
ਪਿਛਲੀ ਖ਼ਬਰ ਜਰਖੜ ਵਿਖੇ ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਖੇਡ ਮੇਲੇ ਦਾ ਚੌਥਾ ਦਿਨ ਅਗਲੀ ਖ਼ਬਰ ਪੀਰ ਬਾਬਾ ਮੌਲੇ ਸ਼ਾਹ ਅਤੇ ਖ਼ਾਨਪੁਰ ਬੇਟ ਦਾ ਸਾਲਾਨਾ ਮੇਲਾ ਤੇ ਭੰਡਾਰਾ 21 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।