ਖੰਨਾ, 18 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਦੀ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੌਰਾਨ ਐਸ. ਪੀ. ਪਵਨਜੀਤ ਚੌਧਰੀ ਦੀ ਅਗਵਾਈ ਹੇਠ ਡੀ. ਐਸ. ਪੀ. ਮੋਹਿਤ ਕੁਮਾਰ ਸਿੰਗਲਾ, ਨਿੂੰ ਲਾਲਚ ਦੇ ਕੇ ਲੈ ਕੇ ਅੱਗੇ ਮਹਿੰਗੇ ਭਾਅ ਵੇਚਣ ਵਾਲਾ ਗਰੋਹ ਸਰਗਰਮ ਹੈ | ਇਸ ਗਰੋਹ 'ਚ ਕੁਲਦੀਪ ਕੌਰ ਪਤਨੀ ਚੇਤਨ ਸਰਮਾ ਵਾਸੀ ਵਾਰਡ ਨੰਬਰ 9 ਵਿਜੈ ਕਾਲੋਨੀ ਖਮਾਣੋਂ ਕਲਾਂ ਥਾਣਾ ਖਮਾਣੋਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਹਰਮੀਤ ਕੌਰ ਪਤਨੀ ਮੇਜਰ ਸਿੰਘ ਵਾਸੀ ਪਿੰਡ ਨੱਤ ਥਾਣਾ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਅਤੇ ਮੋਨਿਕਾ ਪਤਨੀ ਨਿਸ਼ਾਤ ਵਾਸੀ ਪਿੰਡ ਰਾਹੋਣ ਥਾਣਾ ਸਿਟੀ ਖੰਨਾ ਜ਼ਿਲ੍ਹਾ ਲੁਧਿਆਣਾ ਸ਼ਾਮਿਲ ਹਨ | ਇਸ ਗਰੋਹ ਵਲੋਂ ਵੇਚੇ ਗਏ ਬੱਚਿਆਂ ਦੀ ਇਸ ਤਰ੍ਹਾਂ ਕੀਤੀ ਗਈ ਅਡੋਪਸ਼ਨ (ਗੋਦ ਲੈਣਾ) ਗੈਰ ਕਾਨੂੰਨੀ ਹੈ | ਇਸ ਨਾਲ ਇਨ੍ਹਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਇਨ੍ਹਾਂ ਬੱਚਿਆਂ ਦੇ ਨਾਲ ਕੋਈ ਵੀ ਅਪਰਾਧ ਘਟਿਤ ਹੋ ਸਕਦਾ ਹੈ | ਮੁਖ਼ਬਰ ਨੇ ਦੱਸਿਆ ਕਿ ਅੱਜ ਵੀ ਇਸ ਗਰੋਹ ਦੀਆਂ ਅÏਰਤਾਂ ਪਿੰਡ ਅਜਨਾਲੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਇਕ ਔਰਤ ਪਾਸਾੋ ਉਸ ਦਾ ਬੱਚਾ ਲਾਲਚ ਦੇ ਕੇ ਜਾਂ ਚੋਰੀ ਕਰਕੇ ਅੱਗੇ ਵੇਚਣ ਦੀ ਨੀਅਤ ਨਾਲ ਦਾਣਾ ਮੰਡੀ ਰਹੌਣ ਦੇ ਗੇਟ ਪਾਸ ਮੌਜੂਦ ਹਨ ਜੋ ਉੱਥੇ ਖੜ ਕੇ ਆਪਣੇ ਕਿਸੇ ਗਾਹਕ ਦਾ ਇੰਤਜ਼ਾਰ ਕਰ ਰਹੀਆਂ ਹਨ | ਇਸ ਤੇ ਤੁਰੰਤ ਕਰਵਾਈ ਕਰਦਿਆਂ ਧਾਰਾ 143 ਬੀ. ਐਨ. ਐਸ., 81 ਜੇ. ਜੇ. ਐਕਟ ਅਧੀਨ ਥਾਣਾ ਸਿਟੀ ਖੰਨਾ 'ਚ ਮੁਕੱਦਮਾ ਦਰਜ ਕਰ ਕੇ ਸਹਾਇਕ ਥਾਣੇਦਾਰ ਡਿੰਪਲ ਨੇ ਪੁਲਿਸ ਪਾਰਟੀ ਸਮੇਤ ਦਾਣਾ ਮੰਡੀ ਰਹੌਣ ਦੇ ਗੇਟ ਤੇ ਛਾਪਾ ਮਾਰ ਕੇ 3 ਅÏਰਤਾਂ ਨੂੰ ਬੱਚੇ ਸਮੇਤ ਕਾਬੂ ਕਰ ਲਿਆ | ਉਨ੍ਹਾਂ ਦੇ ਨਾਮ ਪੱਤਾ ਪੁੱਛਣ ਤੇ ਗੋਦੀ ਵਿੱਚ ਨਵਜੰਮੇ ਬੱਚੇ ਚੁੱਕੀ ਅÏਰਤ ਨੇ ਆਪਣਾ ਨਾਮ ਕੁਲਦੀਪ ਕੌਰ ਪਤਨੀ ਚੇਤਨ ਸਰਮਾ ਵਾਸੀ ਵਾਰਡ ਨੰਬਰ 9 ਵਿਜੇ ਕਲੋਨੀ ਖਮਾਣੋ ਕਲਾਂ ਥਾਣਾ ਖਮਾਣੋ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਹਰਮੀਤ ਕੌਰ ਪਤਨੀ ਮੇਜਰ ਸਿੰਘ ਵਾਸੀ ਪਿੰਡ ਨੱਤ ਥਾਣਾ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਅਤੇ ਮੋਨਿਕਾ ਪਤਨੀ ਨਿਸ਼ਾਤ ਵਾਸੀ ਪਿੰਡ ਰਾਹੰਣ ਥਾਣਾ ਸਿਟੀ ਖੰਨਾ ਜਿਲ੍ਹਾ ਲੁਧਿਆਣਾ ਦੱਸਿਆ | ਜਿਹਨਾਂ ਨੂੰ ਗਿਫਤਾਰ ਕਰ ਕੇ ਇਕ ਨਵਜੰਮੇ ਬੱਚੇ ਨੂੰ ਬਰਾਮਦ ਕੀਤਾ ਗਿਆ | ਪੁੱਛਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਦਲਜੀਤ ਸਿੰਘ ਵਾਸੀ ਪ੍ਰਤਾਪ ਨਗਰ, ਲੁਧਿਆਣਾ, ਮਨਪ੍ਰੀਤ ਕੌਰ ਵਾਸੀ ਲੁਧਿਆਣਾ ਅਤੇ ਆਸ਼ਾ ਵਰਕਰ ਜਸਵੀਰ ਕੌਰ ਵਾਸੀ ਪਿੰਡ ਅਜਨਾਲੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨਾਲ ਮਿਲ ਕੇ ਇਹ ਗਰੀਬ ਪਰਿਵਾਰਾਂ ਜਾਂ ਲੋੜਵੰਦ ਪਰਿਵਾਰਾਂ ਪਾਸੇ ਸਸਤੇ ਭਾਅ ਪਰ ਬੱਚੇ ਲੈ ਕੇ ਅੱਗੇ ਬੱਚਾ ਵੇਚਣ ਦਾ ਕੰਮ ਕਰਨ ਲੱਗ ਪਏ ਅਤੇ ਉਸਦੇ ਬਦਲੇ ਮਿਲੇ ਪੈਸੇ ਆਪਸ ਵਿਚ ਵੰਡ ਲੈਦੇ ਸੀ | ਦਲਜੀਤ ਸਿੰਘ, ਮਨਪ੍ਰੀਤ ਕੌਰ ਅਤੇ ਆਸ਼ਾ ਵਰਕਰ ਜਸਵੀਰ ਕੌਰ ਨੂੰ ਗਿ੍ਫਤਾਰ ਕਰ ਲਿਆ ਗਿਆ | ਨਵਜੰਮੇ ਬੱਚੇ ਨੂੰ ਉਸ ਦੀ ਮਾਤਾ ਪਾਸ ਪਿੰਡ ਅਜਨਾਲੀ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਸਹੀ ਸਲਾਮਤ ਹਵਾਲੇ ਕਰ ਦਿੱਤਾ ਗਿਆ | ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ, ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ |