ਅਹਿਮਦਗੜ੍ਹ, 18 ਮਈ (ਰਵਿੰਦਰ ਪੁਰੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਵਲੋਂ ਪੰਜਾਬ ਦੇ ਪ੍ਰਸਿੱਧ ਗੀਤਕਾਰ ਅਤੇ ਗਾਇਕ ਦਾਰਾ ਘਵੱਦੀ ਦਾ ਲਿਖਿਆ ਅਤੇ ਗਾਇਆ ਗੀਤ 'ਮਾਸਟਰ ਦਾ ਮੁੰਡਾ' ਦਾ ਪੋਸਟਰ ਰੀਲੀਜ਼ ਕੀਤਾ ਗਿਆ | ਇਹ ਗੀਤ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੇ ਕੰਮਾਂ ਨੂੰ ਬਿਆਨ ਕਰਦਾ ਹੈ, ਜਿਸ ਵਿਚ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਦਰਸਾਇਆ ਗਿਆ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਦਾਰਾ ਘਵੱਦੀ ਨੇ ਕਿਹਾ ਕਿ ਇਹ ਗੀਤ ਵਿਚ ਮੇਰੇ ਨਾਲ ਮੇਰਾ ਸਾਥ ਦਿੱਤਾ ਹੈ ਪ੍ਰਸਿੱਧ ਗਾਇਕਾ ਬਲਜੀਤ ਕਮਲ ਨੇ ਅਤੇ ਇਸ ਗੀਤ ਨੂੰ ਲਿਖਿਆ ਮੈਂ ਖ਼ੁਦ ਹੈ, ਮਿਊਜ਼ਿਕ ਦਵਿੰਦਰ ਕੈਂਥ ਨੇ ਦਿੱਤਾ ਹੈ | ਉਨ੍ਹਾਂ ਕਿਹਾ ਕਿ ਥੋੜੇ ਦਿਨਾਂ ਤੱਕ ਇਸ ਗੀਤ ਨੂੰ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ 'ਤੇ ਰੀਲੀਜ਼ ਕੀਤਾ ਜਾਵੇਗਾ | ਇਸ ਮੌਕੇ ਗੁਰਵਿੰਦਰ ਸਿੰਘ ਪੀ. ਏ. ਬਲਤੇਜ ਪੰਨੂ, ਲਖਵਿੰਦਰ ਸੋਫਤ ਏ. ਏ. ਜੀ. ਹਾਈਕੋਰਟ, ਮੋਹਿਤ ਕਪੂਰ ਏ. ਏ. ਜੀ. ਹਾਈਕੋਰਟ ਲਾਲੀ ਫਤਿਹਪੁਰੀਆਂ, ਦਵਿੰਦਰ ਸਿੰਘ ਜੀ. ਐੱਸ. ਟੀ. ਟਰੇਡ ਮੈਂਬਰ, ਹਰਕੰਵਲ ਸਿੰਘ ਗੁਰਮ, ਗੁਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਆਪ ਵਰਕਰ ਮੌਜੂਦ ਸਨ |