31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਰਕਾਰੀ ਕੰਨਿਆ ਸਕੂਲ ਕਾਉਂਕੇ ਕਲਾਂ ਦਾ ਅੱਠਵੀਂ ਤੇ ਦਸਵੀਂ ਦਾ ਨਤੀਜਾ ਸ਼ਾਨਦਾਰ <br/>

ਅਜੀਤ ਡੈਸਕ 20-05-2026
ਜਗਰਾਉਂ, 19 ਮਈ (ਸ਼ਮਸ਼ੇਰ ਸਿੰਘ ਗਾਲਿਬ)-ਸਰਕਾਰੀ ਕੰਨਿਆ ਹਾਈ ਸਕੂਲ ਪੱਤੀ ਸ਼ਾਮ ਸਿੰਘ ਕਾਉਂਕੇ ਕਲਾਂ ਦਾ ਅੱਠਵੀਂ ਅਤੇ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਅੱਠਵੀਂ ਜਮਾਤ ਵਿਚੋਂ ਨਵਦੀਪ ਕੌਰ ਪੁੱਤਰੀ ਬਲਵੰਤ ਸਿੰਘ ਨੇ 520/600 ਅੰਕ ਪ੍ਰਾਪਤ ਕਰਕੇ ਪਹਿਲਾ, ਗੁਰਨੀਤ ਕੌਰ ਪੁੱਤਰੀ ਜੀਤ ਸਿੰਘ ਨੇ 480/600 ਨੰਬਰ ਲੈ ਕੇ ਦੂਜਾ ਸਥਾਨ ਅਤੇ ਮਹਿਕਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਨੇ 469/600 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਦਸਵੀਂ ਦੇ ਨਤੀਜੇ 'ਚ ਐਸ਼ਮੀਨ ਕੌਰ ਪੁੱਤਰੀ ਬਲਵੀਰ ਸਿੰਘ ਨੇ 618/650 ਅੰਕ ਪ੍ਰਾਪਤ ਕਰਕੇ ਜਗਰਾਉਂ ਬਲਾਕ ਅਤੇ ਸਕੂਲ 'ਚੋਂ ਪਹਿਲਾ ਸਥਾਨ, ਮੰਨਤ ਪੁੱਤਰੀ ਓਮ ਪ੍ਰਕਾਸ਼ ਨੇ 567/650 ਨੰਬਰ ਪ੍ਰਾਪਤ ਕਰਕੇ ਦੂਜਾ ਅਤੇ ਹਰਲੀਨ ਕੌਰ ਪੁੱਤਰੀ ਕੁਲਵਿੰਦਰ ਸਿੰਘ ਨੇ 538/650 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਵਿਦਿਆਰਥਣ ਐਸ਼ਮੀਨ ਕੌਰ ਨੇ ਪੂਰੇ ਜਗਰਾਉਂ ਬਲਾਕ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਚਮਕਾਇਆ | ਸਕੂਲ ਦੇ ਅੱਠਵੀਂ ਅਤੇ ਦਸਵੀਂ ਦੇ ਸਾਰੇ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ | ਇਸ ਮੌਕੇ ਮੁੱਖ ਅਧਿਆਪਕਾ ਪੂਜਾ ਵਰਮਾਂ ਨੇ ਅੱਠਵੀਂ ਅਤੇ ਦਸਵੀਂ ਜਮਾਤ ਵਿਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ, ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੌਕੇ ਹਰਪ੍ਰੀਤ ਕੌਰ ਚੀਮਾਂ, ਰਣਬੀਰ ਕੌਰ, ਜਸਪ੍ਰੀਤ ਕੌਰ, ਹਰਦੀਪ ਕੌਰ ਕੋਠੇ ਪੋਨਾਂ, ਮੋਨਿਕਾ ਖੁਰਾਣਾ, ਕੋਮਲ ਅਰੋੜਾ, ਗੁਰਿੰਦਰ ਕੌਰ, ਚਰਨਜੀਤ ਕੌਰ ਬਰਨਾਲਾ, ਸ਼ਬਨਮ ਰਤਨ, ਅਮਨਦੀਪ ਕੌਰ, ਰਾਧਾ ਰਾਣੀ, ਪਿ੍ਤਪਾਲ ਸਿੰਘ ਮੱਲ੍ਹਾ, ਹਰਮਨਦੀਪ ਸਿੰਘ ਰਾਮਾ, ਇਕਬਾਲ ਸਿੰਘ
ਪਿਛਲੀ ਖ਼ਬਰ ਮਹਾਪ੍ਰਗਿਆ ਸਕੂਲ ਦੇ 15 ਐੱਨ.ਸੀ.ਸੀ. ਕੈਡਿਟਸਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਵਲੀਪੁਰ ਕਲਾਂ ਦੇ ਸਾਬਕਾ ਸਰਪੰਚ ਪ੍ਰਵਾਸੀ ਭਾਰਤੀ ਆੜ੍ਹਤੀ ਸੁਖਦੇਵ ਸਿੰਘ ਝੱਜ ਨਹੀਂ ਰਹੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।