ਮਾਛੀਵਾੜਾ ਸਾਹਿਬ, 19 ਮਈ (ਰਾਜਦੀਪ ਸਿੰਘ ਅਲਬੇਲਾ)-ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਮੀਟਿੰਗ ਪਿੰਡ ਮਾਛੀਵਾੜਾ ਖਾਮ ਵਿਖੇ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਜੀਵਨ, ਉਪਦੇਸ਼ਾਂ ਅਤੇ 'ਬੇਗਮਪੁਰਾ ਸਹਰ ਕੋ ਨਾਉ' ਦੇ ਸਿਧਾਤਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਬੇਗਮਪੁਰਾ ਟਾਈਗਰ ਫੋਰਸ ਦੀ ਨਵੀਂ ਯੂਨਿਟ ਦਾ ਗਠਨ ਕਰਦੇ ਹੋਏ ਗੁਰਪ੍ਰਸ਼ਾਦ ਸਿੰਘ ਨੂੰ ਬਲਾਕ ਮਾਛੀਵਾੜਾ ਦਾ ਪ੍ਰਧਾਨ, ਸੁਰਿੰਦਰ ਪਾਲ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਸਕੱਤਰ ਅਤੇ ਮਨਪ੍ਰੀਤ ਸਿੰਘ ਬਾਵਾ ਨੂੰ ਸਹਾਇਕ ਸਕੱਤਰ ਅਤੇ ਚੰਚਲ ਸਿੰਘ, ਅਸ਼ੋਕ ਕੁਮਾਰ, ਵਿੱਕੀ ਰਾਮ, ਸੋਮ ਨਾਥ, ਕਮਲਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ | ਨਵੀਂ ਟੀਮ ਦੇ ਅਹੁਦੇਦਾਰਾਂ ਨੇ ਸੰਸਥਾ ਦੀ ਮਜ਼ਬੂਤੀ, ਸਮਾਜਿਕ ਏਕਤਾ ਅਤੇ ਗੁਰੂ ਘਰ ਦੇ ਸਿਧਾਂਤਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਵਾਇਸ ਚੇਅਰਮੈਨ ਕਿ੍ਸ਼ਨ ਲਾਲ, ਕਸ਼ਮੀਰ ਲਾਲ ਚੱਕੀ ਸੈਕਟਰੀ, ਗੁਰਨਾਮ ਸਿੰਘ, ਬਲਵੀਰ ਸਿੰਘ ਪ੍ਰਧਾਨ ਸਮਰਾਲਾ, ਦਲਵੀਰ ਚੰਦ ਮਿੱਠੇਵਾਲ ਆਦਿ ਹਾਜ਼ਰ ਸਨ | ਮੀਟਿੰਗ 'ਚ ਅÏਰਤਾਂ ਨੇ ਵੀ ਵੱਡੀ ਗਿਣਤੀ 'ਚ ਭਾਗ ਲਿਆ |