31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਗਰ ਕੌਂਸਲ ਖੰਨਾ ਦੇ ਸਿਟਿੰਗ ਪ੍ਰਧਾਨ ਲੱਧੜ ਸਮੇਤ 19 ਉਮੀਦਵਾਰਾਂ ਦੇ ਕਾਗ਼ਜ਼ ਨਾਮਜ਼ਦਗੀ ਰੱਦ

ਅਜੀਤ ਡੈਸਕ 20-05-2026
ਖੰਨਾ, 19 ਮਈ (ਹਰਜਿੰਦਰ ਸਿੰਘ ਲਾਲ)-ਬੀਤੀ ਦੇਰ ਰਾਤ ਜਾਰੀ ਲਿਸਟ ਅਨੁਸਾਰ ਖੰਨਾ ਨਗਰ ਕੌਂਸਲ ਲਈ ਖੜ੍ਹੇ ਉਮੀਦਵਾਰਾਂ 'ਚੋਂ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਕਮਲਜੀਤ ਸਿੰਘ ਲੱਧੜ ਸਮੇਤ 19 ਉਮੀਦਵਾਰਾਂ ਦੇ ਕਾਗ਼ਜ਼ ਨਾਮਜ਼ਦਗੀ ਰੱਦ ਕੀਤੇ ਗਏ ਹਨ | ਰੱਦ ਕਾਗ਼ਜ਼ਾਂ 'ਚ ਵਾਰਡ ਨੰ. 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਾਰਸ ਕੌਸ਼ਲ, ਵਾਰਡ ਨੰ. 7 ਤੋਂ ਭਾਜਪਾ ਦੇ ਉਮੀਦਵਾਰ ਮਾਲਵਿਕਾ ਸ਼ਰਮਾ, ਵਾਰਡ ਨੰ. 9 ਤੋਂ ਕਾਂਗਰਸ ਦੇ ਉਮੀਦਵਾਰ ਜਸਵੀਰ ਸਿੰਘ, ਵਾਰਡ ਨੰ. 12 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ, ਵਾਰਡ ਨੰ. 12 ਤੋਂ ਭਾਜਪਾ ਦੇ ਉਮੀਦਵਾਰ ਮਾਨਵ ਮਲਹੋਤਰਾ, ਵਾਰਡ ਨੰ. 15 ਤੋਂ ਕਾਂਗਰਸ ਦੇ ਉਮੀਦਵਾਰ ਸ਼ੀਤਲ ਵਿਜਨ, ਵਾਰਡ ਨੰ. 15 ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਮਲਜੀਤ ਕੌਰ, ਵਾਰਡ ਨੰ. 16 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਰਤੀ ਬਾਲੂ, ਵਾਰਡ ਨੰ. 19 ਤੋਂ ਭਾਜਪਾ ਦੇ ਉਮੀਦਵਾਰ ਰਜਨੀ ਜੇਠੀ, ਵਾਰਡ ਨੰ. 20 ਤੋਂ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ, ਵਾਰਡ ਨੰ. 26 ਤੋਂ ਕਾਂਗਰਸ ਦੇ ਉਮੀਦਵਾਰ ਕਮਲਜੀਤ ਸਿੰਘ, ਵਾਰਡ ਨੰ. 26 ਤੋਂ ਕਾਂਗਰਸ ਦੇ ਉਮੀਦਵਾਰ ਰਣਬੀਰ, ਵਾਰਡ ਨੰ. 27 ਤੋਂ ਆਜ਼ਾਦ ਉਮੀਦਵਾਰ ਪੇਲੋ ਦੇਵੀ, ਵਾਰਡ ਨੰ. 27 ਤੋਂ ਭਾਜਪਾ ਦੇ ਉਮੀਦਵਾਰ ਨੀਲਮ ਰਾਣੀ, ਵਾਰਡ ਨੰ. 32 ਤੋਂ ਭਾਜਪਾ ਦੇ ਉਮੀਦਵਾਰ ਹਰਸਿਮਰਨਜੀਤ ਸਿੰਘ, ਵਾਰਡ ਨੰ. 32 ਤੋਂ ਕਾਂਗਰਸ ਦੇ ਉਮੀਦਵਾਰ ਕਪਿਲ ਸੂਦ, ਵਾਰਡ ਨੰ. 32 ਤੋਂ ਕਾਂਗਰਸ ਦੇ ਉਮੀਦਵਾਰ ਰੂਪਲ ਸੂਦ, ਵਾਰਡ ਨੰ. 33 ਤੋਂ ਕਾਂਗਰਸ ਦੇ ਉਮੀਦਵਾਰ ਰਵਿੰਦਰ ਕੌਰ ਸ਼ਾਮਿਲ ਹਨ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੌਰਾਨ ਲੋਕਤੰਤਰ 'ਤੇ ਖ਼ਤਰਨਾਕ ਹਮਲਾ: ਮਾਂਗਟ <br/> ਅਗਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਬੁੱਢੇਵਾਲ ਦੇ ਵਿਦਿਆਰਥੀਆਂ ਵਲੋਂ ਗੁਰਮਤਿ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।