31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਖੰਨਾ ਕੌਂਸਲ ਚੋਣਾਂ 'ਚ ਮੰਤਰੀ ਸੌਂਦ ਦੇ ਨਜ਼ਦੀਕੀ ਹਰੀਸ਼ ਗੁਪਤਾ ਬਿਨਾਂ ਮੁਕਾਬਲਾ ਜੇਤੂ <br/>

ਅਜੀਤ ਡੈਸਕ 20-05-2026
ਖੰਨਾ, 19 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨਗਰ ਕੌਂਸਲ ਦੇ 33 ਵਾਰਡਾਂ 'ਚੋਂ ਕਾਗ਼ਜ਼ ਵਾਪਸ ਲੈਣ ਦੇ ਬਾਅਦ ਵਾਰਡ ਨੰ. 12 ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਥਾਨਕ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਖਾਸਮ-ਖਾਸ ਹਰੀਸ਼ ਗੁਪਤਾ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ | ਉਨ੍ਹਾਂ ਦੇ ਮੁਕਾਬਲੇ ਖੜੇ ਸਾਰੇ 3 ਉਮੀਦਵਾਰਾਂ ਨੇ ਕਾਗਜ ਨਾਮਜ਼ਦਗੀ ਵਾਪਸ ਲੈ ਲਏ ਹਨ | ਕੁੱਲ 207 ਯੋਗ ਨਾਮਜ਼ਦਗੀ ਪੇਪਰਾਂ ਵਿਚੋਂ ਕੁੱਲ 67 ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲੈ ਲਏ ਜਿਸ ਨਾਲ ਹੁਣ 32 ਵਾਰਡਾਂ ਲਈ ਮੈਦਾਨ ਵਿਚ ਕੁੱਲ 140 ਉਮੀਦਵਾਰ ਰਹਿ ਗਏ ਹਨ | ਇਸ ਦਰਮਿਆਨ ਇਹ ਚਰਚਾ ਜ਼ੋਰਾਂ ਤੇ ਹੈ ਕਿ ਬਿਨਾਂ ਮੁਕਾਬਲਾ ਜਿੱਤੇ ਹਰੀਸ਼ ਗੁਪਤਾ ਹੀ ਨਗਰ ਕੌਂਸਲ ਖੰਨਾ ਦੇ ਅਗਲੇ ਪ੍ਰਧਾਨ ਹੋਣਗੇ ਕਿਉਂ ਕਿ ਇਕ ਤਾਂ ਉਹ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਨਜ਼ਦੀਕੀ ਹਨ ਤੇ ਦੂਸਰਾ ਬਿਨਾਂ ਮੁਕਾਬਲਾ ਜੇਤੂ ਰਹੇ ਹਨ | ਗੁਪਤਾ ਖੰਨਾ ਨਗਰ ਕੌਂਸਲ ਵਿਚ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ | ਲੋਕਾਂ ਵਿਚ ਚਰਚਾ ਹੈ ਕਿ ਭਾਵੇਂ ਪਹਿਲਾਂ ਨਗਰ ਕੌਂਸਲ ਖੰਨਾ ਦੀ ਪ੍ਰਧਾਨਗੀ ਐਸ. ਸੀ. ਲਈ ਰਾਖਵੀਂ ਕਰ ਦਿੱਤੀ ਗਈ ਸੀ ਪਰ ਹੁਣ ਇਹ ਜਨਰਲ ਕਰ ਦਿੱਤੇ ਜਾਣ ਦੇ ਆਸਾਰ ਹਨ | ਹਰੀਸ਼ ਗੁਪਤਾ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ |

ਪਿਛਲੀ ਖ਼ਬਰ ਅਹਿਮਦਗੜ੍ਹ ਦੀ ਸਿਆਸਤ 'ਚ ਰਵਿੰਦਰ ਪੁਰੀ ਨੇ ਕੀਤਾ ਵੱਡਾ ਧਮਾਕਾ, ਸੋਨੂ ਮਹਿਤਾ ਨੂੰ ਉਮੀਦਵਾਰ ਐਲਾਨਿਆ <br/> ਅਗਲੀ ਖ਼ਬਰ ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 40 ਤੋਂ ਭਾਜਪਾ ਦੇ ਉਮੀਦਵਾਰ ਗੌਤਮ ਲੱਧੜ ਦੇ ਹੱਕ 'ਚ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।