05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਖੰਨਾ ਦੇ ਵਾਰਡ ਨੰਬਰ-24 'ਚ ਕਾਂਗਰਸੀ ਉਮੀਦਵਾਰ ਸ਼ਮਿੰਦਰ ਸਿੰਘ ਮਿੰਟੂ ਦੇ ਹੱਕ 'ਚ ਮੀਟਿੰਗਾਂ

ਅਜੀਤ ਡੈਸਕ 25-05-2026
ਖੰਨਾ, 24 ਮਈ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਆਪਣਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਤੇਜ਼ ਕਰ ਦਿੱਤਾ ਗਿਆ ਹੈ | ਸ਼ਹਿਰ ਦੇ ਹਰ ਵਾਰਡ ਵਿਚ ਲੋਕਾਂ ਵੱਲੋਂ ਕਾਂਗਰਸ ਪਾਰਟੀ ਨੂੰ ਦਿੱਤੇ ਜਾ ਰਹੇ ਜਨ-ਸਮਰਥਨ ਨੇ ਜਿੱਥੇ ਸੱਤਾਧਾਰੀ ਪਾਰਟੀ ਦੀ ਨੀਂਦ ਹਰਾਮ ਕਰ ਦਿੱਤੀ ਹੈ, ਉਥੇ ਹੀ ਹਰ ਵਰਗ ਦੇ ਲੋਕਾਂ ਨੇ ਮੁੜ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਮਨ ਬਣਾ ਲਿਆ ਹੈ | ਇਸੇ ਤਹਿਤ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਹੇਠ ਵਾਰਡ ਨੰਬਰ 24 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਮਿੰਦਰ ਸਿੰਘ ਮਿੰਟੂ ਦੇ ਹੱਕ ਵਿੱਚ ਧਰਮਪੁਰਾ ਅਸਟੇਟ ਅਤੇ ਵਾਰਡ ਦੇ ਹੋਰਨਾਂ ਇਲਾਕਿਆਂ ਵਿਚ ਨੁੱਕੜ ਮੀਟਿੰਗ ਕੀਤੀਆਂ ਗਈ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਨੇ ਇਨ੍ਹਾਂ ਮੀਟਿੰਗਾਂ ਨੂੰ ਰੈਲੀਆਂ ਦੇ ਰੂਪ ਵਿਚ ਬਦਲ ਦਿੱਤਾ ਹੈ | ਇੋਸ ਮੌਕੇ ਮਜ਼ਦੂਰ ਆਗੂ ਮੋਹਿੰਦਰ ਮੰਡਲ, ਚਾਲੋਈ ਪਾਸਵਾਨ, ਬਲੇਸ਼ਵਰ, ਰਾਜੇਸ਼ਵਰ, ਗੁੱਡੂ ਮੰਡਲ, ਦਲੀਪ ਪਾਸਵਾਨ, ਜੋਗੇਸ਼ਵਰ, ਮੋਹਿਤ ਯਾਦਵ ਸਮੇਤ ਹੋਰ ਵੀ ਹਾਜ਼ਰ ਸਨ | ਚੋਣ ਜਲਸੇ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ | ਇਲਾਕੇ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮਿੰਦਰ ਸਿੰਘ ਮਿੰਟੂ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿਵਾਇਆ |
ਇਸ ਮੌਕੇ ਸੰਬੋਧਨ ਕਰਦੇ ਹੋਏ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਰਹੇਗੀ | ਉਨ੍ਹਾਂ ਕਿਹਾ ਕਿ ਜੇਕਰ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਤੇ ਵਿਸ਼ਵਾਸ ਜਤਿਾਉਣਗੇ ਤਾਂ ਹਰ ਵਾਰਡ ਵਿੱਚ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਮਕਸਦ ਸਿਰਫ ਚੋਣ ਜਿੱਤਣਾ ਨਹੀਂ, ਸਗੋਂ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾ, ਹਰ ਵਰਗ ਨੂੰ ਨਾਲ ਲੈ ਕੇ ਚੱਲੀ ਹੈ ਅਤੇ ਭਵਿੱਖ ਵਿੱਚ ਵੀ ਲੋਕ ਸੇਵਾ ਦੀ ਇਹ ਲੜੀ ਜਾਰੀ ਰਹੇਗੀ | ਇਸ ਦੌਰਾਨ ਕਿਸਾਨ ਇਨਕਲੇਵ, ਧਰਮਪੁਰਾ ਸਟੇਟ, ਛਤੀਸਗੜ੍ਹ, ਡਿਪੋਜ਼ਲ ਰੋਡ ਹਰਕਿ੍ਸ਼ਨ ਨਗਰ, ਪ੍ਰੇਮ ਸਟਰੀਟ, ਜੀ. ਟੀ. ਰੋਡ ਆਦਿ ਇਲਾਕਿਆਂ ਨਿਵਾਸੀਆਂ ਨੇ ਵੀ ਸ਼ਮਿੰਦਰ ਸਿੰਘ ਮਿੰਟੂ ਹੱਕ ਵਿੱਚ ਖੁੱਲ੍ਹ ਕੇ ਸਮਰਥਨ ਦਾ ਐਲਾਨ ਕੀਤਾ | ਇਸ ਮੌਕੇ ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਨਿਲ ਸ਼ੁਕਲਾ, ਨਗਰ ਕੌਂਸਲ ਖੰਨਾ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਲੱਧੜ, ਡਾ. ਚਾਹਲ, ਵਰਸ਼ਾ ਸ਼ੁਕਲਾ, ਲਛਮਣ ਸਿੰਘ ਗਰੇਵਾਲ, ਤੇਜਿੰਦਰ ਸ਼ਰਮਾ, ਸੁਸ਼ੀਲ ਕੁਮਾਰ ਸ਼ੀਲਾ, ਧਰਮਿੰਦਰ ਚਾਂਦਲੇ, ਰਵਿੰਦਰ ਸਿੰਘ ਲਵਲੀ, ਬਲਬੀਰ ਸਿੰਘ ਭੱਟੀਆ, ਸੰਜੇ ਸਹਿਗਲ, ਅਸ਼ਵਨੀ ਜੋਸ਼ੀ, ਹਰਪ੍ਰੀਤ ਸਿੰਘ ਧੰਜਲ, ਗੁਰਵਿੰਦਰ ਸਿੰਘ ਧੰਜਲ, ਪਰਮਿੰਦਰ ਸਿੰਘ ਸਿੱਧੂ, ਰਾਕੇਸ਼ ਸ਼ਰਮਾ, ਅੰਕਿਤ ਸ਼ਰਮਾ, ਰਾਜਪਾਲ ਸ਼ੇਰਗਿੱਲ, ਲਵਲੀ ਜੈਲਦਾਰ, ਗੁਰਜੀਤ ਸਿੰਘ ਮਾਂਗਟ, ਸੁਖਵਿੰਦਰ ਸਿੰਘ ਸਵੈਚ, ਸੁਖਵਿੰਦਰ ਸਿੰਘ ਧੰਜਲ, ਗਗਨਦੀਪ ਸਿੰਘ ਮਣਕੂ, ਪਵਿੱਤਰ ਸਿੰਘ ਮੋਦਗਿੱਲ, ਗੁਲਸ਼ਨ ਨਰੂਲਾ, ਰਿੰਕੂ ਕੈਲੀ, ਅਮਨਦੀਪ ਸਿੰਘ ਰਾਜਾ, ਹਰਜੀਤ ਸੋਹਨਪਾਲ, ਬਿੱਟੂ ਸੋਹਨਪਾਲ, ਚੰਨੀ, ਹਰਭਜਨ ਸਿੰਘ ਭੱਟੀ, ਸੁਖਤੇਜ ਸਿੰਘ ਗਰੇਵਾਲ, ਕਮਲ ਗੁਪਤਾ, ਆਸ਼ੂ ਗੁਪਤਾ, ਹਰਨੇਕ ਸਿੰਘ, ਬਲਵੀਰ ਬੈਕਟਰ, ਰਣਜੀਤ ਸਿੰਘ, ਲਾਲੀ, ਪਰਮਜੀਤ ਸਿੰਘ ਫੌਜੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦਾ ਪੰਜਵਾਂ ਦਿਨ ਅਗਲੀ ਖ਼ਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਦਾ ਸਿਖਲਾਈ ਕੋਰਸ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।