05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਗੁਲਜ਼ਾਰ ਆਫ਼ ਇੰਸਟੀਚਿਊਸ਼ਨਜ਼ ਵਿਖੇ ਐਨ. ਸੀ. ਸੀ. ਦੇ ਕਮਾਂਡਿੰਗ ਅਫ਼ਸਰ ਵਲੋਂ ਦੌਰਾ ਤੇ ਕੈਡੇਟਾਂ ਨਾਲ ਮੁਲਾਕਾਤ

ਖੰਨਾ, 4 ਨਵੰਬਰ (ਹਰਜਿੰਦਰ ਸਿੰਘ ਲਾਲ)- ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਜੀ. ਜੀ.

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਐਨ. ਸੀ. ਸੀ. ਕੈਡੇਟਾਂ ਨਾਲ ਗੱਲਬਾਤ ਕਰਦੇ ਹੋਏ 19 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਰਿਸ਼ੀ ਖੋਸਲਾ। ਤਸਵੀਰ : ਸੋਨੀ ਗਿੱਲ 05-11-2026
ਖੰਨਾ, 4 ਨਵੰਬਰ (ਹਰਜਿੰਦਰ ਸਿੰਘ ਲਾਲ)- ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਜੀ. ਜੀ. ਆਈ.), ਖੰਨਾ ਵਿਖੇ 19 ਪੰਜਾਬ ਬਟਾਲੀਅਨ ਐਨ. ਸੀ. ਸੀ., ਲੁਧਿਆਣਾ ਦੇ ਨਵ-ਨਿਯੁਕਤ ਕਮਾਂਡਿੰਗ ਅਫ਼ਸਰ ਕਰਨਲ ਰਿਸ਼ੀ ਖੋਸਲਾ ਅਤੇ ਪ੍ਰਸ਼ਾਸਕੀ ਅਫ਼ਸਰ ਲੈਫ਼ਟੀਨੈਂਟ ਕਰਨਲ ਫ਼ੈਜ਼ਾਨ ਜ਼ਹੂਰ ਨੇ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਐਨ. ਸੀ. ਸੀ. ਕੈਡੇਟਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦੀ ਪਰੇਡ, ਵਰਦੀ ਅਤੇ ਅਨੁਸ਼ਾਸਨ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਦੌਰੇ ਦੌਰਾਨ ਕਮਾਂਡਿੰਗ ਅਫ਼ਸਰ ਕਰਨਲ ਰਿਸ਼ੀ ਖੋਸਲਾ ਨੇ ਕੈਡੇਟਾਂ ਨੂੰ ਸੰਬੋਧਨ ਕਰਦਿਆਂ ਅਨੁਸ਼ਾਸਨ, ਸਖ਼ਤ ਮਿਹਨਤ, ਲੀਡਰਸ਼ਿਪ ਤੇ ਹਕਾਰਾਤਮਕ ਸੋਚ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੈਡੇਟਾਂ ਨੂੰ ਐਨ. ਸੀ. ਸੀ. ਰਾਹੀਂ ਮਿਲਣ ਵਾਲੇ ਲਾਭਾਂ, ਸ਼ਖ਼ਸੀਅਤ ਦੇ ਵਿਕਾਸ ਅਤੇ ਭਾਰਤੀ ਹਥਿਆਰਬੰਦ ਬਲਾਂ (ਫ਼ੌਜ) ਵਿੱਚ ਕਰੀਅਰ ਦੇ ਸੁਨਹਿਰੀ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਬਾਅਦ, ਕਮਾਂਡਿੰਗ ਅਫ਼ਸਰ ਅਤੇ ਪ੍ਰਸ਼ਾਸਕੀ ਅਫ਼ਸਰ ਨੇ ਕੈਂਪਸ ਦਾ ਦੌਰਾ ਕੀਤਾ ਅਤੇ ਆਉਣ ਵਾਲੇ ’ਕੰਬਾਈਂਡ ਐਨੂਅਲ ਟਰੇਨਿੰਗ ਕੈਂਪ 2026-2027’ ਦੇ ਆਯੋਜਨ ਲਈ ਢੁਕਵੀਆਂ ਥਾਵਾਂ ਦਾ ਨਿਰੀਖਣ ਕੀਤਾ। ਕੈਂਪਸ ਨਿਰੀਖਣ ਤੋਂ ਬਾਅਦ, ਐਨ. ਸੀ. ਸੀ. ਅਧਿਕਾਰੀਆਂ ਨੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਾਈਸ ਚੇਅਰਮੈਨ ਇੰਜੀ. ਗੁਰਕੀਰਤ ਸਿੰਘ ਅਤੇ ਕੈਂਪਸ ਡਾਇਰੈਕਟਰ ਪ੍ਰੋ. (ਡਾ.) ਹਨੀ ਸ਼ਰਮਾ ਨਾਲ ਇਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਐਨ. ਸੀ. ਸੀ. ਯੂਨਿਟ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕੀਤੀ ਗਈ, ਜਿਸ ਵਿ ਚ ਕੈਡੇਟਾਂ ਲਈ ਸਮਰਪਿਤ ਕਲਾਸਰੂਮ ਅਤੇ ਪ੍ਰੋਜੈਕਟਰ ਦੀ ਸੁਵਿਧਾ, ਅਕਾਦਮਿਕ ਟਾਈਮ ਟੇਬਲ ਵਿੱਚ ਐਨ. ਸੀ. ਸੀ. ਕਲਾਸਾਂ ਨੂੰ ਸ਼ਾਮਲ ਕਰਨਾ ਅਤੇ ਹਾਜ਼ਰੀ ਵਿੱਚ ਸੁਧਾਰ, ਕੈਂਪਸ ਵਿੱਚ ਰਾਈਫ਼ਲ ਫ਼ਾਇਰਿੰਗ ਰੇਂਜ ਅਤੇ ਓਬਸਟੈਕਲ ਕੋਰਸ ਦਾ ਨਿਰਮਾਣ। ਇਸ ਪ੍ਰੋਗਰਾਮ ਦਾ ਸੰਚਾਲਨ ਐਨ. ਸੀ. ਸੀ. ਅਫ਼ਸਰ ਕੈਪਟਨ (ਇੰਜੀ.) ਕੰਵਰ ਜਬਰ ਸਿੰਘ ਗਿੱਲ ਦੀ ਦੇਖ-ਰੇਖ ਹੇਠ ਹੋਇਆ। ਪ੍ਰੋਗਰਾਮ ਦੇ ਅੰਤ ਵਿੱਚ ਕੈਪਟਨ ਗਿੱਲ ਨੇ ਆਏ ਹੋਏ ਸਾਰੇ ਫ਼ੌਜੀ ਅਧਿਕਾਰੀਆਂ ਅਤੇ ਸੰਸਥਾ ਦੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਕੁੱਲ 68 ਐਨ. ਸੀ. ਸੀ. ਕੈਡੇਟ, ਫੈਕਲਟੀ ਅਤੇ ਐਲੂਮਨਾਈ ਹਾਜ਼ਰ ਸਨ।
ਪਿਛਲੀ ਖ਼ਬਰ ਗਰੀਨ ਦੀਵਾਲੀ ਮਨਾਉਣ ਲਈ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ ਅਗਲੀ ਖ਼ਬਰ ਫੱਲੇਵਾਲ ਸਕੂਲ ਵਿਖੇ ਇੰਟਰ-ਹਾਊਸ ਫੁੱਟਬਾਲ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।