08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਧੌਲ ਖ਼ੁਰਦ ਵਿਖੇ ਮੀਤਕੇ ਗੋਤ ਦੇ ਵਡੇਰਿਆਂ ਦੀ ਯਾਦ ਸਮਰਪਿਤ ਸਾਲਾਨਾ ਜੋੜ ਮੇਲੇ ਤੇ ਸਮਾਗਮ ਸਮਾਪਤ

ਅਜੀਤ ਡੈਸਕ 29-05-2026
ਮਲੌਦ, 28 ਮਈ (ਸਹਾਰਨ ਮਾਜਰਾ)-ਸਮੂਹ ਪ੍ਰਬੰਧਕ ਕਮੇਟੀ ਮੀਤਕੇ ਗੋਤ, ਵਲੋਂ ਸਮੁੱਚੇ ਭਾਈਚਾਰੇ, ਇਲਾਕਾ ਅਤੇ ਨਗਰ ਨਿਵਾਸੀਆਂ ਦੇ ਵੱਡੇ ਸਹਿਯੋਗ ਸਦਕਾ ਪੰਜਾਬ ਦੇ ਨਾਮੀਂ ਮੀਤਕੇ ਗੋਤਰ ਦੇ ਵਡੇਰਿਆਂ ਸੰਤ ਬਾਬਾ ਮੀਤਦਾਸ ਜੀ ਅਤੇ ਮਾਤਾ ਜੀ ਦੀ ਨਿੱਘੀ ਯਾਦ ਵਿੱਚ ਕਰਵਾਏ ਗਏ ਸਲਾਨਾ ਜੋੜ ਮੇਲੇ ਤੇ ਵਿਸ਼ਾਲ ਸਮਾਗਮ ਮੀਤਕੇ ਗੋਤਰ ਦੇ ਅਸਥਾਨਾਂ ਵੱਡਾ ਧੌਲ ਮਾਜਰਾ ਰੋਡ ਪਿੰਡ ਧੌਲ ਖ਼ੁਰਦ ਵਿਖੇ ਸਮਾਪਤ ਹੋ ਗਏ ਹਨ | ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਉੱਘੇ ਕਵੀਸ਼ਰੀ ਜਥੇ ਭਾਈ ਗੁਰਚਰਨ ਸਿੰਘ ਗੁਰਮ ਅਤੇ ਭਾਈ ਬਲਦੇਵ ਸਿੰਘ ਬਿੱਲੂ ਸ਼ੰਕਰ ਦੇ ਜੱਥੇ ਵਲੋਂ ਇਤਿਹਾਸ ਨਾਲ ਸੰਬੰਧਿਤ ਕਵੀਸ਼ਰੀ ਪੇਸ਼ ਕੀਤੀ | ਇਸ ਮੌਕੇ ਪ੍ਰਬੰਧਕ ਮੇਜਰ ਸਿੰਘ, ਅਮਰਜੀਤ ਸਿੰਘ, ਜਗਮੋਹਨ ਸਿੰਘ ਪਾਲ, ਮਾ. ਜੰਗੀਰ ਸਿੰਘ, ਅਮਰਜੀਤ ਸਿੰਘ ਕਾਲਜ ਵਾਲੇ, ਰਾਮਆਸਰਾ ਸਿੰਘ ਆਦਿ ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿੱਚ ਪਿੰਡ ਧੌਲ ਖੁਰਦ, ਜੰਡਾਲੀ, ਮਹੇਰਨਾ, ਲੁਧਿਆਣਾ ਸਮੇਤ ਕਰੀਬ 35 ਪਿੰਡਾਂ ਦੇ ਮੀਤਕੇ ਗੋਤ ਦੇ ਭਾਈਚਾਰੇ ਦੀਆਂ ਸੰਗਤਾਂ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਨਤਮਸਤਕ ਹੋਈਆਂ | ਉਨ੍ਹਾਂ ਕਿਹਾ ਕਿ ਮੀਤਕੇ ਗੋਤ ਨਾਲ ਸੰਬੰਧਿਤ ਸੂਬੇ ਭਰ ਤੋਂ ਸ਼ਰਧਾਲੂ ਸੇਵਕਾਂ ਨੇ ਇਸ ਅਸਥਾਨ ਤੇ ਪੁੱਜ ਕੇ ਆਪਣੀਆਂ ਮੰਨਤਾਂ ਮੰਨੀਆਂ | ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਬਾਬਾ ਜੀ ਨੂੰ ਬਸਤਰ ਭੇਂਟ ਕੀਤੇ ਗਏ | ਪ੍ਰਬੰਧਕ ਕਮੇਟੀ ਵਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਧਰਮਜੀਤ ਸਿੰਘ ਬੱਬੂ, ਰਛਪਾਲ ਸਿੰਘ ਪੋਲਾ ਰੋੜੀਆਂ, ਕੁਲਵੰਤ ਸਿੰਘ ਰੋੜੀਆਂ, ਅਮਰਜੀਤ ਸਿੰਘ ਮਿਸਤਰੀ, ਇੰਜ. ਹਰਮਿੰਦਰਪਾਲ ਸਿੰਘ ਸਹਾਰਨ ਮਾਜਰਾ, ਸੰਜੀਵ ਮੋਦਗਿੱਲ, ਬਲੌਰ ਸਿੰਘ ਮਲਕਪੁਰ ਤੋਂ ਇਲਾਵਾ ਪਿੰਡ ਜੰਡਾਲੀ, ਅਹਿਮਦਗੜ੍ਹ, ਮਾਲੇਰਕੋਟਲਾ, ਰੋੜੀਆਂ, ਰਾਏਕੋਟ ਸਮੇਤ ਬਹੁਤ ਸਾਰੇ ਪਿੰਡਾਂ ਸ਼ਹਿਰਾਂ ਤੋਂ ਭਾਈਚਾਰੇ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਵਡੇਰਿਆਂ ਨੂੰ ਯਾਦ ਕੀਤਾ |
ਪਿਛਲੀ ਖ਼ਬਰ ਪਿੰਡਾਂ ਦੀਆਂ ਬੈਂਕਾਂ 'ਚ ਨਕਦੀ ਦੀ ਕਮੀ ਦੇਸ਼ ਨੂੰ ਵਿੱਤੀ ਸੰਕਟ ਵੱਲ ਲਿਜਾਣ ਦਾ ਇਸ਼ਾਰਾ-ਹੈਪੀ ਗਿੱਲ ਅਗਲੀ ਖ਼ਬਰ ਸੁਖਦੇਵ ਸਿੰਘ ਝੱਜ ਹੰਬੜਾਂ ਨਮਿਤ ਸ਼ਰਧਾਂਜਲੀ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।