08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦੀ ਵਾਗਡੋਰ ਦੇ ਕੇ ਚੁੱਕਿਆ ਸ਼ਲਾਘਾਯੋਗ ਕਦਮ-ਸੰਗੋਵਾਲ/ਮੀਲੂ

ਅਜੀਤ ਡੈਸਕ 29-05-2026
ਸਾਹਨੇਵਾਲ, 28 ਮਈ (ਹਨੀ ਚਾਠਲੀ)-ਭਾਰਤੀ ਜਨਤਾ ਪਾਰਟੀ ਪੰਜਾਬ ਲਈ ਅੱਜ ਇਤਿਹਾਸਿਕ ਦਿਨ ਹੈ | ਅੱਜ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਵਲੋਂ ਕੇਵਲ ਸਿੰਘ ਢਿੱਲੋਂ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਪੰਜਾਬ ਪ੍ਰਧਾਨ ਬਣਨ 'ਤੇ ਪੂਰੇ ਪੰਜਾਬ ਨੂੰ ਵਧਾਈਆਂ ਕਿਉਂਕਿ ਇੱਕ ਸੁਲਝੇ ਹੋਏ ਇਨਸਾਨ ਦੇ ਹੱਥ ਪੰਜਾਬ ਭਾਜਪਾ ਦੀ ਵਾਗਡੋਰ ਦੇ ਕੇ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਅਤੇ ਇਸ ਦੇ ਨਾਲ ਆਉਣ ਵਾਲੇ ਦਿਨਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿਚ ਗਰਾਫ਼ ਬਹੁਤ ਵੱਡੇ ਲੈਵਲ 'ਤੇ ਤੇਜ਼ੀ ਨਾਲ ਵਧੇਗਾ | ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਮਿੰਦਰ ਸਿੰਘ ਸੰਗੋਵਾਲ ਅਤੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਰਸ਼ਪਾਲ ਸਿੰਘ ਮੀਲੂ ਨੇ ਸਾਂਝੇ ਤੌਰ 'ਤੇ ਗੱਲਬਾਤ ਕਰਦਿਆਂ ਕੀਤਾ | ਸੰਗੋਵਾਲ ਤੇ ਮੀਲੂ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਵਲੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਰੇ ਹੀ ਵਰਕਰਾਂ ਅਤੇ ਲੀਡਰਾਂ ਨੂੰ ਨਾਲ ਲੈ ਕੇ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਾਸਤੇ ਰੋਡ ਮੈਪ ਤਿਆਰ ਕੀਤਾ ਜਾਵੇਗਾ ਅਤੇ 2027 ਵਿਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਾਈ ਜਾਵੇਗੀ | ਇਸ ਮੌਕੇ ਹਰੀ ਸਿੰਘ, ਜੰਗ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਮਗੜ੍ਹ ਸਰਦਾਰਾਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 19ਵਾਂ ਸਾਲਾਨਾ ਗੁਰਮਤਿ ਸਮਾਗਮ ਸ਼ੁਰੂ, ਸਮਾਪਤੀ ਭਲਕੇ-ਸੰਤ ਡਾਂਗ... ਅਗਲੀ ਖ਼ਬਰ ਪਿੰਡਾਂ ਦੀਆਂ ਬੈਂਕਾਂ 'ਚ ਨਕਦੀ ਦੀ ਕਮੀ ਦੇਸ਼ ਨੂੰ ਵਿੱਤੀ ਸੰਕਟ ਵੱਲ ਲਿਜਾਣ ਦਾ ਇਸ਼ਾਰਾ-ਹੈਪੀ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।