11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸਿੱਧੂ ਹਸਪਤਾਲ ਦੋਰਾਹਾ ਵਿਖੇ ਖੰਡੂਏ ਤੇ ਤਾਲੂਏ ਦੇ ਮੁਫ਼ਤ ਅਪਰੇਸ਼ਨ ਨਿਰੰਤਰ ਜਾਰੀ- ਡਾਕਟਰ ਸਿੱਧੂ

ਅਜੀਤ ਡੈਸਕ 01-06-2026
ਦੋਰਾਹਾ, 31 ਮਈ (ਮਨਜੀਤ ਸਿੰਘ ਗਿੱਲ)-ਅੰਤਰ ਰਾਸ਼ਟਰੀ ਸਮਾਜ ਸੇਵੀ ਸੰਸਥਾ ਸਮਾਈਲ ਟਰੇਨ ਇੰਟਰਨੈਸ਼ਨਲ ਦੇ ਸਹਿਯੋਗ ਸਦਕਾ ਸਿੱਧੂ ਹਸਪਤਾਲ ਦੋਰਾਹਾ ਵੱਲੋਂ ਖੰਡੂਏ ਤੇ ਤਾਲੂਏ ਦੇ ਇਲਾਜ ਕਾਰਜ ਆਰੰਭਿਆ ਹੋਇਆ ਹੈ। ਜਿਸ ਦੇ ਅੰਤਰਗਤ ਸਿੱਧੂ ਹਸਪਤਾਲ ਦੋਰਾਹਾ ਵਿਖੇ ਪ੍ਰਸਿੱਧ ਸਰਜਨ ਡਾਕਟਰ ਗੁਰਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਰੀਬ 5 ਹਜ਼ਾਰ ਤੋ ਵਧੇਰੇ ਸਫਲ ਅਪਰੇਸ਼ਨ ਕੀਤੇ ਜਾ ਚੁੱਕੇ ਹਨ। ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਖੰਡੂਏ ਦੇ ਜਮਾਂਦਰੂ ਨੁਕਸ ਤੋਂ ਛੁਟਕਾਰਾ ਦਿਵਾਉਣ ਲਈ ਸਮਾਇਲ ਟਰੇਨ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਅਨੇਕਾਂ ਲੋਕ ਪਲਾਸਟਿਕ ਸਰਜਰੀ ਦੁਆਰਾ ਇਲਾਜ ਕਰਵਾ ਚੁੱਕੇ ਹਨ। ਜਿਸ ਨਾਲ ਆਪਰੇਸ਼ਨ ਤੋਂ ਬਾਅਦ ਮਰੀਜ਼ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਚਿਹਰਿਆਂ ਤੇ ਆਈ ਮੁਸਕਰਾਹਟ ਲੋਕ ਭਲਾਈ ਦੀ ਰਾਹ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਖੰਡੂਏ ਤੋਂ ਪੀੜਤ ਮਰੀਜ਼ ਆਪਣੇ ਆਪ ਨੂੰ ਇਸ ਦੁਨੀਆ ਦਾ ਹਿੱਸਾ ਨਹੀਂ ਮੰਨਦੇ ਤੇ ਇਸ ਕਾਰਨ ਜਨਤਕ ਥਾਵਾਂ ਤੇ ਜਾਣ ਤੋਂ ਕੰਨੀ ਕਤਰਾਉਂਦੇ ਹਨ। ਪਰ ਇਲਾਜ ਤੋਂ ਬਾਅਦ ਖੰਡੂਏ ਦੇ ਮਰੀਜ਼ ਦਾ ਚਿਹਰਾ ਸਧਾਰਨ ਹੋ ਜਾਂਦਾ ਹੈ। ਡਾਕਟਰ ਸਿੱਧੂ ਨੇ ਇਹ ਵੀ ਦੱਸਿਆ ਕਿ ਖੰਡੂਏ ਤੇ ਤਾਲੂਦੇ ਆਪਰੇਸ਼ਨ ਬਿਲਕੁਲ ਮੁਫਤ ਕੀਤੇ ਜਾਂਦੇ ਹਨ।
ਪਿਛਲੀ ਖ਼ਬਰ ਮੁਲਾਜ਼ਮਾਂ ਦਾ ਡੀ. ਏ. ਹੜੱਪ ਕਰਨ ਵਾਲੀ ਪੰਜਾਬ ਸਰਕਾਰ ਬੇਨਕਾਬ ਅਗਲੀ ਖ਼ਬਰ ਮਾਤਾ ਗੰਗਾ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਮੰਜੀ ਸਾਹਿਬ ਕੋਟਾਂ ਵਿਖੇ ਫਰੈਸ਼ਰ ਪਾਰਟੀ ਉਤਸ਼ਾਹ ਤੇ ਰੌਣਕਾਂ ਨਾਲ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।